ਜਲੰਧਰ- ਨੇਚਰ ਫਰੈਂਡਲੀ ਲੋਕਾਂ ਲਈ ਪਲੇਅ ਸਟੋਰ 'ਤੇ ਅਜਿਹੀਆਂ ਕਾਫ਼ੀ ਸਾਰੀਆਂ ਐਂਡ੍ਰਾਇਡ ਐਪਸ ਮੌਜੂਦ ਹੈ ਜੋ ਉਨ੍ਹਾਂ ਦੇ ਬਾਗਵਾਨੀ ਦੇ ਸ਼ੌਕ 'ਚ ਬੇਹੱਦ ਕੰਮ ਆ ਸਕਦੇ ਹਨ। ਇਹ ਐਪਸ ਤੁਹਾਨੂੰ ਬੂਟੀਆਂ ਦੀ ਪਹਿਚਾਣ ਤੋਂ ਲੈ ਕੇ ਫੁੱਲਾਂ ਦੀ ਵੱਖ-ਵੱਖ ਕਿਸਮਾਂ ਤੋਂ ਜੁੜੀ ਤਮਾਮ ਜਾਣਕਾਰੀਆਂ ਦੇਣ 'ਚ ਸਮਰੱਥ ਹਨ। ਅਸੀਂ ਆਪਣੀ ਇਸ ਖਬਰ 'ਚ ਤੁਹਾਨੂੰ ਅਜਿਹੀ ਹੀ ਕੁਝ ਐਂਡ੍ਰਾਇਡ ਐਪਸ ਦੇ ਬਾਰੇ 'ਚ ਦੱਸ ਰਹੇ ਹਾਂ।
Agrobase
ਐਗਰੋਬੇਸ਼ ਨਾਂ ਦੀ ਇਕ ਗਾਰਡਨਿੰਗ ਐਪ ਗੂਗਲ ਪਲੇਅ ਸਟੋਰ 'ਚ ਮੌਜੂਦ ਹੈ। ਇਸ ਦਾ ਇਸਤੇਮਾਲ ਖੇਤੀਬਾੜੀ ਲਈ ਕੀਤਾ ਜਾਂਦਾ ਹੈ। ਇਹ ਐਪ ਤੁਹਾਨੂੰ ਫੁੱਲਾਂ ਅਤੇ ਬੂਟਿਆਂ ਦੀ ਪਹਿਚਾਣ ਕਰਾਉਣ 'ਚ ਮਦਦ ਕਰ ਸਕਦੀ ਹੈ। ਇਸ ਐਪ ਦਾ ਇਸਤੇਮਾਲ ਤੁਸੀਂ ਮੋਬਾਇਲ ਦੇ ਨਾਲ-ਨਾਲ ਵੈੱਬ 'ਚ ਵੀ ਕਰ ਸਕਦੇ ਹੋ। ਐਪ 'ਚ ਫੁੱਲਾਂ ਅਤੇ ਛੋਟੇ ਬੂਟਿਆਂ ਦੀ ਕਈ ਤਸਵੀਰਾਂ ਨਾਂ ਦੇ ਨਾਲ ਉਪਲੱਬਧ ਕਰਾਈ ਗਈ ਹੈ। ਜਿਸ ਦੇ ਨਾਲ ਯੂਜ਼ਰ ਉਨ੍ਹਾਂ ਦੀ ਪਹਿਚਾਣ ਅਸਾਨੀ ਨਾਲ ਕਰ ਸਕੇ।
FlowerChecker
ਇਸ ਐਪ ਦੇ ਨਾਂ ਨਾਲ ਹੀ ਸਮੱਝਿਆ ਜਾ ਸਕਦਾ ਹੈ ਕਿ ਇਹ ਫੁੱਲਾਂ ਦੀ ਪਹਿਚਾਣ ਕਰਾਉਣ ਵਾਲੀ ਐਪ ਹੈ। ਫਲਾਵਰ ਚੈਕਰ ਐਪ ਦੀ ਮਦਦ ਨਾਲ ਯੂਜ਼ਰ ਵੱਖ-ਵੱਖ ਫੁੱਲਾਂ ਦੀ ਪਹਿਚਾਣ ਕਰ ਸਕਦੇ ਹਨ। ਯੂਜ਼ਰ ਐਪ 'ਚ ਫੁੱਲ ਦੀ ਤਸਵੀਰ ਭੇਜਦੇ ਹਨ ਜਿਸ ਨੂੰ ਪਹਿਚਾਣ ਕਰ ਕੇ ਐਕਸਪਰਟ ਉਸ ਦਾ ਜਵਾਬ ਭੇਜਦੇ ਹਨ। ਹਾਲਾਂਕਿ ਇਸ ਸਰਵਿਸ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਹ ਤੁਹਾਨੂੰ ਉਨ੍ਹਾਂ ਫੁੱਲਾਂ ਦੇ ਬਾਰੇ 'ਚ ਵੀ ਜਾਣਕਾਰੀ ਦਿੰਦਾ ਹੈ ਜਿਸ ਨੂੰ ਤੁਸੀ ਗੂਗਲ 'ਚ ਨਹੀਂ ਖੋਜ ਸਕਦੇ।
Google Play Books (or any book platform )
ਗੂਗਲ ਪਲੇਅ ਬੁੱਕ ਐਪ 'ਚ ਕਈ ਕਿਤਾਬਾਂ ਮੌਜੂਦ ਹਨ ਜੋ ਤੁਹਾਨੂੰ ਫੁੱਲਾਂ ਦੇ ਬਾਰੇ 'ਚ ਜਾਣਕਾਰੀ ਦਿੰਦਾ ਹੈ। ਨਾਲ ਹੀ ਇਹ ਨਹੀਂ ਸਿਰਫ ਤੁਹਾਨੂੰ ਫੁੱਲਾਂ ਜਾਂ ਬੂਟਿਆਂ ਦੇ ਬਾਰੇ 'ਚ ਦਸਦੀ ਹੈ ਸਗੋਂ ਇਸ ਨਾਲ ਜੁੜੀ ਸਾਰੀਆਂ ਜਾਣਕਾਰੀਆਂ ਨੂੰ ਵੀ ਦਿੰਦਾ ਹੈ।
PictureThis
ਗੂਗਲ ਪਲੇ ਸਟੋਰ 'ਚ ਮੌਜੂਦ ਇਹ ਇਕ ਨਵੀਂ ਐਪ ਹੈ। ਫਲਾਵਰ ਚੈਕਰ ਦੀ ਤਰ੍ਹਾਂ ਹੀ ਇਸ ਐਪ 'ਚ ਵੀ ਤੁਸੀਂ ਫੁੱਲ ਬੂਟਿਆਂ ਦੀ ਤਸਵੀਰ ਭੇਜ ਸਕਦੇ ਹੈ ਜੋ ਤਸਵੀਰ ਨੂੰ ਪਹਿਚਾਣ ਕਰ ਕੇ ਉਨ੍ਹਾਂ ਦੀ ਜਾਣਕਾਰੀ ਯੂਜ਼ਰ ਨੂੰ ਦਿੰਦੀ ਹੈ। ਹਾਲਾਂਕਿ ਇਹ ਐਪ ਫੁੱਲ ਬੂਟਿਆਂ ਨਾਲ ਜੁੜੀ ਦੂਜੀ ਜਾਣਕਾਰੀਆਂ ਵੀ ਉਪਲੱਬਧ ਕਰਾਉਂਦੀ ਹੈ।
YouTube
ਆਨਲਾਈਨ ਵੀਡੀਓ ਸਟਰੀਮਿੰਗ ਐਪ ਯੂਟਿਊਬ ਵੀ ਤੁਹਾਨੂੰ ਇਸ ਕੰਮ 'ਚ ਮਦਦ ਕਰ ਸਕਦੀ ਹੈ। ਇਸ 'ਚ ਫੁੱਲ ਬੂਟਿਆਂ ਨਾਲ ਜੁੜੀ ਕਈ ਵੀਡੀਓ ਮੌਜੂਦ ਹੈ ਜੋ ਤੁਹਾਨੂੰ ਇਨ੍ਹਾਂ ਦੇ ਬਾਰੇ 'ਚ ਜਾਣਕਾਰੀ ਦਿੰਦੀ ਹਨ। ਤੁਸੀਂ ਇਸ 'ਚ ਵੀਡੀਓ ਵੇਖ ਕੇ ਬੂਟਿਆਂ ਦੇ ਰੱਖ-ਰੱਖਾਅ ਦੇ ਬਾਰੇ 'ਚ ਜਾਣ ਸਕਦੇ ਹੋ।
USB ਡਰਾਈਵ ਨਾਲ ਤੁਸੀਂ ਵਿੰਡੋਜ਼ PC ਨੂੰ ਕਰੋ ਲਾਕ ਜਾਂ ਅਨਲਾਕ
NEXT STORY