ਗੈਜੇਟ ਡੈਸਕ– WWDC 2022 ’ਚ ਐਪਲ ਨੇ iOS ਨੂੰ ਪੇਸ਼ ਕਰ ਦਿੱਤਾ ਹੈ। iOS 16 ’ਚ ਯੂਜ਼ਰਸ ਨੂੰ ਕਈ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ ਪਰ ਇਸਦੇ ਨਾਲ ਪੁਰਾਣੇ ਆਈਫੋਨ ਯੂਜ਼ਰਸ ਨੂੰ ਝਟਕਾ ਦਿੱਤਾ ਗਿਆ ਹੈ। ਕੰਪਨੀ ਕਈ ਆਈਫੋਨ ਮਾਡਲਾਂ ਲਈ ਸਪੋਰਟ ਬੰਦ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਨਵੀਂ iOS ਸਾਫਟਵੇਅਰ ਅਪਡੇਟ ਦੇ ਨਾਲ ਐਪਲ iPhone 6S, iPhone SE (2016) ਅਤੇ iPhone 7 ਲਈ ਸਪੋਰਟ ਨੂੰ ਖਤਮ ਕਰ ਰਹੀ ਹੈ। ਯਾਨੀ ਇਨ੍ਹਾਂ ਮਾਡਲਾਂ ਨੂੰ ਹੁਣ ਨਵੀਂ ਸਾਫਟਵੇਅਰ ਅਪਡੇਟ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਡਿਵਾਈਸ ਫਿਰ ਵੀ ਕੰਮ ਕਰਦਾ ਰਹੇਗਾ।
ਦੱਸ ਦੇਈਏ ਕਿ iOS 16 ਕੰਪਨੀ ਦਾ ਮੇਜਰ ਸਾਫਟਵੇਅਰ ਵਰਜ਼ਨ ਹੈ। iOS 16 ਨਾਲ ਯੂਜ਼ਰਸ ਮੈਸੇਜਿਸ ਐਪ ਰਾਹੀਂ ਭੇਜੇ ਗਏ ਮੈਸੇਜ ਨੂੰ ਵੀ ਐਡਿਟ ਕਰ ਸਕਣਗੇ। ਇਸਤੋਂ ਇਲਾਵਾ ਹੁਣ ਆਈਫੋਨ ਦੇ ਲਾਕ ਸਕਰੀਨ ਨੂੰ ਜ਼ਿਆਦਾ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਹ ਸਾਰੇ ਫੀਚਰਜ਼ ਆਈਫੋਨ 8 ਜਾਂ ਉਸਤੋਂ ਬਾਅਦ ਦੇ ਵਰਜ਼ਨ ਲਈ ਉਪਲੱਬਧ ਹੋਵੇਗਾ। ਇਸਦਾ ਮਤਲਬ ਹੈ ਕਿ 2016 ਤੋਂ ਪਹਿਲਾਂ ਲਾਂਚ ਹੋਏ ਫੋਨਾਂ ਨੂੰ ਐਪਲ ਸਾਫਟਵੇਅਰ ਅਪਡੇਟ ਨਹੀਂ ਮਿਲੇਗਾ। ਹਾਲਾਂਕਿ, ਕੰਪਨੀ ਦਾ ਇਹ ਕਦਮ ਨਵਾਂ ਨਹੀਂ ਹੈ। ਐਪਲ ਸਮੇਂ-ਸਮੇਂ ’ਤੇ ਪੁਰਾਣੇ ਫੋਨਾਂ ਲਈ ਸਪੋਰਟ ਨੂੰ ਖਤਮ ਕਰਦੀ ਰਹਿੰਦੀ ਹੈ।
ਸਪੋਰਟ ਖਤਮ ਹੋਣ ਨਾਲ ਕੀ ਪਵੇਗਾ ਅਸਰ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ iPhone 6S, iPhone SE (2016) ਅਤੇ iPhone 7 ਲਈ ਐਪਲ ਸਪੋਰਟ ਖਤਮ ਕਰ ਰਹੀ ਹੈ। ਸਪੋਰਟ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਫੋਨ ਅਤੇ ਐਪਸ ਦੀ ਵਰਤੋਂ ਕਰ ਸਕੋਗੇ ਪਰ ਨਵੀਂ ਸਾਫਟਵੇਅਰ ਅਪਡੇਟ ਨਾ ਮਿਲਣ ਕਾਰਨ ਤੁਹਾਡਾ ਡਿਵਾਈਸ ਮਾਲਵੇਅਰ ਜਾਂ ਹੈਕ ਦਾ ਸ਼ਿਕਾਰ ਹੋ ਸਕਦਾ ਹੈ।
ਸਾਫਟਵੇਅਰ ਅਪਡੇਟ ਦੇ ਨਾਲ ਕੰਪਨੀ ਸਕਿਓਰਿਟੀ ਬਗਸ ਨੂੰ ਠੀਕ ਕਰਦੀ ਰਹਿੰਦੀ ਹੈ। ਹਾਲਾਂਕਿ, ਕੰਪਨੀ ਕੁਝ ਸਕਿਓਰਿਟੀ ਅਪਡੇਟਸ ਇਨ੍ਹਾਂ ਡਿਵਾਈਸਿਜ਼ ਨੂੰ ਦੇ ਸਕਦੀ ਹੈ। ਹਾਲਾਂਕਿ, ਇਹ ਅਪਡੇਟ ਸਿਰਫ ਕ੍ਰਿਟਿਕਲ ਵਲਨੇਰੀਬਿਲਿਟੀ ਲਈ ਹੋ ਸਕਦੀ ਹੈ। ਇਸ ਕਾਰਨ ਇਨ੍ਹਾਂ ਯੂਜ਼ਰਸ ਨੂੰ ਸਕਿਓਰਿਟੀ ਦੇ ਲਿਹਾਜ ਨਾਲ ਨਵਾਂ ਫੋਨ ਲੈਣ ਬਾਰੇ ਸੋਚਣਾ ਚਾਹੀਦਾ ਹੈ।
Apple ਨੇ ਨਵੇਂ MacBook Air, MacBook Pro, M2 ਚਿੱਪ ਤੇ iPhone ਸਾਫਟਵੇਅਰ ਦਾ ਕੀਤਾ ਐਲਾਨ
NEXT STORY