ਜਲੰਧਰ- ਅੱਜ ਕੰਪਿਊਟਰ ਦੀ ਤਰ੍ਹਾਂ ਹੀ ਲੈਪਟਾਪ ਵੀ ਕਾਫ਼ੀ ਪਾਪੂਲਰ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਲੈਪਟਾਪ ਦੀ ਵੱਧਦੀ ਮੰਗ ਦੇ ਨਾਲ ਕਈ ਵੱਡੀਆਂ ਕੰਪਨੀਆਂ ਇਸ ਖੇਤਰ 'ਚ ਉੱਤਰ ਚੁੱਕੀਆਂ ਹਨ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਇਹ ਕੰਪਨੀਆਂ ਮਹਿੰਗੇ ਲੈਪਟਾਪ ਦੇ ਨਾਲ ਹੀ ਆਮ ਆਦਮੀ ਦੇ ਬਜਟ 'ਚ ਵੀ ਬਿਹਤਰ ਫੀਚਰਸ ਦੇ ਨਾਲ ਲੈਪਟਾਪ ਤਿਆਰ ਕਰ ਰਹੀਆਂ ਹਨ। ਇਸ ਦੇ ਨਾਲ ੰਕੰਪਨੀਆਂ ਅਜਿਹੇ ਵੀ ਲੈਪਟਾਪ ਬਾਜ਼ਾਰ 'ਚ ਲਾਂਚ ਕਰ ਰਹੀ ਹੈ ਜੋ ਸਟੂਡੈਂਟਸ ਨੂੰ ਖਾਸ ਧਿਆਨ 'ਚ ਰੱਖ ਕਰ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਲੈਪਟਾਪਸ ਨੂੰ ਅਸਾਨੀ ਨਾਲ ਕਿਤੇ ਵੀ ਲੈ ਜਾ ਸਕਣ।
Chuwi Lapbook 14.1
ਇੰਨੀ ਘੱਟ ਕੀਮਤ 'ਚ ਇਹ ਇਕ ਬਿਹਤਰੀਨ ਲੈਪਟਾਪ ਆਪਸ਼ਨ ਹੈ। ਇਸ ਦੇ ਫੀਚਰਸ ਦੀ ਜੇਕਰ ਗੱਲ ਕਰੀਏ ਤਾਂ ਇਹ 14.1 ਇੰਚ ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ 'ਚ ਇੰਟੈੱਲ ਦਾ 7th ਜਨਰੇਸ਼ਨ ਦਾ ਕਵਾਡ-ਕੋਰ ਸਲੇਰੋਨ ਪ੍ਰੋਸੈਸਰ ਦਿੱਤਾ ਗਿਆ ਹੈ ਨਾਲ ਹੀ ਇਹ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਅਤੇ ਬਿਹਤਰ 1920x1080 ਰੈਜ਼ੋਲਿਊਸ਼ਨ ਆਈ. ਪੀ. ਐੱਸ ਡਿਸਪਲੇਅ ਮੌਜੂਦ ਹੈ। ਇਸ ਦੀ ਕੀਮਤ 19,396 ਰੁਪਏ ਹੈ। ਇਹ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Dell Inspiron 11 3000
ਡੈੱਲ ਇੰਸਪਿਰਾਨ 11 3,000 ਸੀਰੀਜ਼ ਦਾ ਇਹ ਲੈਪਟਾਪ 11.6 ਇੰਚ ਦੇ ਐਂਟੀ-ਗਲੇਅਰ ਐੱਲ. ਈ. ਡੀ. ਬੈਕਲਿਟ ਐੱਚ. ਡੀ. ਡਿਸਪਲੇਅ ਨਾਲ ਆਉਂਦਾ ਹੈ। ਜਿਸ ਦੀ ਡਿਸਪਲੇਅ ਦੀ ਰੈਜ਼ੋਲਿਊਸ਼ਨ 1366 x 768 ਪਿਕਸਲ ਹੈ। ਇਸ 'ਚ 1.6 ਗੀਗਾਹਰਟਜ਼ ਦਾ ਡਿਊਲ-ਕੋਰ ਇੰਟੈੱਲ ਸਲੇਰਾਨ N3050 ਪ੍ਰੋਸੈਸਰ, 2 ਜੀ. ਬੀ. ਰੈਮ, 32 ਜੀ. ਬੀ. ਦੀ ਸਟੋਰੇਜ ਸਮਰੱਥਾ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਇਹ ਲੈਪਟਾਪ ਇਕ ਵਾਰ ਪੂਰੀ ਤਰ੍ਹਾਂ ਨਾਲ ਚਾਰਜ ਕਰਨ 'ਤੇ 10 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ। ਇਹ ਲੈਪਟਾਪ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Lenovo MIIX 310
ਇਹ ਇਕ 2 ਇਨ 1 ਲੈਪਟਾਪ ਹੈ ਜਿਸ ਨੂੰ ਤੁਸੀਂ ਲੈਪਟਾਪ ਜਾਂ ਟੈਬਲੇਟ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਲਿਨੋਵੋ ਮੀਕਸ 310 'ਚ ਫੁੱਲ ਐੱਚ. ਡੀ ਸਕ੍ਰੀਨ ਡਿਸਪਲੇ ਅਤੇ 7th ਜਨਰੇਸ਼ਨ ਦਾ ਇੰਟੈੱਲ ਸੀ. ਪੀ. ਯੂ ਲਗਾ ਹੈ, ਨਾਲ ਹੀ ਇਸ 'ਚ ਐਨਵੀਡੀਆ ਗਰਾਫਿਕ ਕਾਰਡ ਵੀ ਹੈ। ਇਸ 'ਚ ਡਿਟੈਚਬਲ ਫੁੱਲ ਐੱਚ. ਡੀ. ਸਕ੍ਰੀਨ, 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ। ਇਸ ਦੀ ਬੈਟਰੀ 10 ਘੰਟੇ ਦਾ ਬੈਟਰੀ ਬੈਕਅਪ ਦਿੰਦੀ ਹੈ।
HP Stream X360
ਇਹ ਇਕ ਟੱਚ ਸਕ੍ਰੀਨ ਵਾਲਾ ਲੈਪਟਾਪ ਹੈ। ਇਸ 'ਚ ਤੁਹਾਨੂੰ ਇਕ ਆਸਾਨ ਪੋਰਟੇਬਲ ਪੈਕੇਜ 'ਚ ਟੈਬਲੇਟ ਅਤੇ ਲੈਪਟਾਪ ਦੀ ਸਹੂਲਤ ਮਿਲਦੀ ਹੈ। ਇਸ 'ਚ 11 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਵਿੰਡੋਜ਼ 10 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 16,836 ਰੁਪਏ ਤੋਂ ਸ਼ੁਰੂ ਹੁੰਦੀ ਹੈ।
Fitbit ਸਮਾਰਟਵਾਚ ਆਕਸੀਜਨ ਮੋਨੀਟਰਿੰਗ ਨਾਲ ਹੋ ਸਕਦਾ ਹੈ ਉਪਲੱਬਧ
NEXT STORY