ਗੈਜੇਟ ਡੈਸਕ-ਸਾਊਥ ਕੋਰੀਆ ਦੇ ਸਮਾਰਟਫੋਨ ਮੇਕਰ ਸੈਮਸੰਗ ਵੱਲੋ ਫਲੈਗਸ਼ਿਪ ਡਿਵਾਈਸੇਜ ਦੇ ਲਾਈਟ ਵੇਰੀਐਂਟ ਗਲੈਕਸੀ ਐੱਸ10 ਲਾਈਟ ਅਤੇ ਗਲੈਕਸੀ ਨੋਟ 10 ਲਾਈਟ ਭਾਰਤ 'ਚ 23 ਜਨਵਰੀ ਨੂੰ ਲਾਂਚ ਕੀਤੇ ਜਾਣਗੇ। ਦੋਵਾਂ ਹੀ ਡਿਵਾਈਸੇਜ਼ ਨਾਲ ਲੀਕਸ ਅਤੇ ਅਫਵਾਹਾਂ ਪਿਛਲੇ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਨਵਾਂ ਟੀਜ਼ਰ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਦਿਖਿਆ ਹੈ। ਇਸ ਟੀਜ਼ਰ 'ਚ ਦੋਵਾਂ ਸਮਾਰਟਫੋਨਸ ਦੀ ਆਫੀਸ਼ਲ ਲਾਂਚ ਡੇਟ ਸਾਹਮਣੇ ਆਈ ਹੈ। ਫਲਿੱਪਕਾਰਟ 'ਤੇ ਦਿਖੇ ਪੋਸਟਰ 'ਚ ਕਿਹਾ ਗਿਆ ਹੈ ਕਿ ਗਲੈਕਸੀ ਐੱਸ10 ਲਾਈਟ ਭਾਰਤ 'ਚ 23 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ।
ਪਿਛਲੇ ਲੀਕਸ 'ਚ ਇਸ ਸਮਾਰਟਫੋਨ ਦੀ ਭਾਰਤ 'ਚ ਕੀਮਤ ਵੀ ਸਾਹਮਣੇ ਆਈ ਸੀ। 91Mobiles ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਦੇ 6ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 35,990 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਉੱਥੇ, ਇਸ ਦੇ 8ਜੀ.ਬੀ. ਰੈਮ ਮਾਡਲ ਨੂੰ 39,990 ਰੁਪਏ 'ਚ ਖਰੀਦਿਆ ਜਾ ਸਕੇਗਾ।
ਸੈਮਸੰਗ ਗਲੈਕਸੀ ਨੋਟ 10 ਲਾਈਟ ਦੇ ਸਪੈਸੀਫਿਕੇਸ਼ਨਸ
ਨਵੇਂ ਸੈਮਸੰਗ ਗਲੈਕਸੀ ਨੋਟ 10 ਲਾਈਟ 'ਚ 6.7 ਇੰਚ ਦੀ ਸੁਪਰ AMOLED ਫੁਲ ਐੱਚ.ਡੀ.+ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 2400x1080 ਪਿਕਸਲ ਹੈ। ਡਿਵਾਈਸ 'ਚ ਆਕਟਾ-ਕੋਰ Exynos 8895 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੈਮਰਾ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਵਾਈਸ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ 'ਚ 12 ਮੈਗਾਪਿਕਸਲ ਦਾ ਅਲਟਰਾ ਵਾਇਡ ਸੈਂਸਰ, 12 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ ਅਤੇ 12 ਮੈਗਾਪਿਕਸਲ ਦਾ ਹੀ ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ ਐੱਸ10 ਲਾਈਟ ਦੇ ਸਪੈਸੀਫਿਕੇਸ਼ਨਸ
ਕੰਪਨੀ ਨੇ ਸੈਮਸੰਗ ਗਲੈਕਸੀ ਐੱਸ10 ਲਾਈਟ ਨੂੰ ਵੀ ਨੋਟ 10 ਲਾਈਟ ਵਰਗੇ ਹੀ ਡਿਸਪਲੇਅ ਅਤੇ ਸਪੈਸੀਫਿਕੇਸ਼ਨਸ ਨਾਲ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਨੂੰ ਵੀ 6ਜੀ.ਬੀ. ਰੈਮ ਅਤੇ 8ਜੀ.ਬੀ. ਰੈਮ ਆਪਸ਼ਨ ਨਾਲ ਖਰੀਦਿਆ ਜਾ ਸਕੇਗਾ ਅਤੇ ਦੋਵਾਂ ਹੀ ਵੇਰੀਐਂਟਸ 128ਜੀ.ਬੀ. ਸਟੋਰੇਜ਼ ਦਿੱਤੀ ਗਈ ਹੈ।
ਡਿਵਾਈਸ ਦੇ ਟ੍ਰਿਪਲ ਰੀਅਰ ਕੈਮਰਾ ਸਟੈਅਪ 'ਚ 5 ਮੈਗਾਪਿਕਸਲ ਮੈਕ੍ਰੋ ਸੈਂਸਰ, 48 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ ਅਤੇ 12 ਮੈਗਾਪਿਕਸਲ ਅਲਟਰਾ ਵਾਇਡ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ 'ਚ ਵੀ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਹੁਣ ਸਿਮ ਚਾਲੂ ਰੱਖਣ ਲਈ ਕਰਵਾਉਣ ਪਵੇਗਾ ਇੰਨੇ ਦਾ ਰਿਚਾਰਜ
NEXT STORY