ਜਲੰਧਰ-ਜਲੰਧਰ-ਸਾਲ 2017 ਦੀ ਸ਼ੁਰੂਆਤ 'ਚ ਹੀ ਸਮਾਰਟਫੋਨ ਬਜ਼ਾਰ 'ਚ ਸ਼ਿਓਮੀ , ਸੋਨੀ , ਐੱਲ.ਜੀ. ਅਤੇ ਸੈਮਸੰਗ ਵਰਗੀਆ ਪ੍ਰਸਿੱਧ ਕੰਪਨੀਆਂ ਵੱਲੋਂ ਉੱਚ ਸ਼ੇਣੀ ਦੇ ਸਮਾਰਟਫੋਨਜ਼ ਲਾਂਚ ਕੀਤੇ ਜਾ ਚੁੱਕੇ ਹਨ, ਹਾਲਾਂਕਿ ਕੁਝ ਸਮਾਰਟਫੋਨਜ਼ ਅਜਿਹੇ ਵੀ ਹਨ ਜਿਨ੍ਹਾਂ ਨੂੰ ਸਿਰਫ ਚੀਨ 'ਚ ਲਾਂਚ ਕੀਤਾ ਗਿਆ ਹੈ। ਹਾਲ ਹੀ ਚੀਨ 'ਚ ਲਾਂਚ ਕੀਤੇ ਗਏ ਸਮਾਰਟਫੋਨ ਓਪੋ R11 ਵੀ ਸ਼ਾਮਿਲ ਹੈ। ਕੁਝ ਅਜਿਹੇ ਸਮਾਰਟਫੋਨਜ਼ ਵੀ ਹਨ ਜੋ ਇਸ ਮਹੀਨੇ ਗਲੋਬਲ ਬਾਜ਼ਰ 'ਚ ਦਸਤਕ ਦੇਣ ਦੀ ਤਿਆਰੀ 'ਚ ਹਨ ਅਤੇ ਯੂਜ਼ਰਸ ਨੂੰ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ 5 ਸਮਾਰਟਫੋਨਜ਼ ਜੋ ਇਸ ਮਹੀਨੇ ਜੂਨ 'ਚ ਲਾਂਚ ਹੋਣ ਵਾਲੇ ਹਨ।
1.ਵਨਪਲੱਸ 5
ਇਹ ਸਮਾਰਟਫੋਨ ਲਾਂਚ ਹੋਣ ਤੋਂ ਪਹਿਲਾਂ ਹੀ ਚਰਚਾ 'ਚ ਛਾਇਆ ਹੋਇਆ ਹੈ ਅਤੇ ਯੂਜ਼ਰਸ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਲਾਂਚ ਤੋਂ ਪਹਿਲਾਂ ਇਸ ਦੇ ਕਈ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਹਾਲ ਹੀ 'ਚ ਇਸਦੇ ਲਾਂਚ ਦੇ ਬਾਰੇ 'ਚ ਆਈ ਜਾਣਕਾਰੀ ਦੇ ਅਨੁਸਾਰ ਇਹ ਸਮਾਰਟਫੋਨ ਅਧਿਕਾਰਿਕ ਤੌਰ 'ਤੇ 20 ਜੂਨ ਨੂੰ ਲਾਂਚ ਹੋਵੇਗਾ। ਭਾਰਤੀ ਬਜ਼ਾਰ 'ਚ ਇਸ ਦੇ ਲਾਂਚ ਦੇ ਲਈ 22ਜੂਨ ਨੂੰ ਇਵੇਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਫੋਨ ਦੀ 5.5 ਇੰਚ ਦਾ QHD ਡਿਸਪਲੇ ਦਿੱਤਾ ਗਿਆ ਹੈ। ਜਿਸਦਾ ਸਕਰੀਨ ਰੈਜ਼ੋਲੂਸ਼ਨ 2560*1440 ਪਿਕਸਲ ਹੈ ਇਹ ਸਮਾਰਟਫੋਨ 2.45 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 835 ਚਿਪਸੈਟ 'ਤੇ ਕੰਮ ਕਰਦਾ ਹੈ। ਇਸ 'ਚ 6GB ਰੈਮ ਅਤੇ 128GB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਫੋਟੋਗ੍ਰਾਫੀ ਦੇ ਲਈ ਵਨਪਲੱਸ 5 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ।

2.Huawei Honor 9-
ਹੁਣ ਤੱਕ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ Huawei Honor 27 ਜੂਨ ਨੂੰ ਲਾਂਚ ਹੋ ਸਕਦਾ ਹੈ। ਇਸ ਦੇ ਬਾਰੇ 'ਚ ਬੇਂਚਮਾਰਕ ਸਾਈਟ 'ਤੇ ਲਿਸਟ ਹੋਈ ਜਾਣਕਾਰੀ ਦੇ ਅਨੁਸਾਰ ਇਸ ਫੋਨ 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 4GB ਰੈਮ ਹੋਣ ਦੀ ਸੰਭਾਵਨਾ ਹੈ। ਗ੍ਰਾਫਿਕਸ ਦੇ ਲਈ ਇਸ 'ਚ ਐਂਡ੍ਰੋਨੋ 540 ਜੀ.ਪੀ.ਯੂ. ਦਿੱਤਾ ਗਿਆ ਹੈ। ਇਹ ਫੋਨ ਐਂਡਰਾਈਡ 7.1.1 ਨਾਗਟ 'ਤੇ ਕੰਮ ਕਰਦਾ ਹੈ। ਇਸ 'ਚ QHD ਡਿਸਪਲੇ ਦਿੱਤਾ ਗਿਆ ਹੈ। ਜਿਸਦਾ ਰੈਜ਼ੋਲੂਸ਼ਨ 1440*2560 ਪਿਕਸਲ ਹੈ ਨਾਲ ਹੀ ਇਸ 'ਚ 64GB ਦੀ ਇੰਟਰਨਲ ਸਟੋਰੇਜ਼ ਦਿਤੀ ਜਾ ਸਕਦੀ ਹੈ। ਫੋਟੋਗ੍ਰਾਫੀ ਦੇ ਲਈ ਇਹ ਫੋਨ ਡਿਊਲ ਕੈਮਰਾ ਸੈਟਅਪ 13+13 ਮੈਗਾਪਿਕਸਲ ਨਾਲ ਲੈਸ ਹੋ ਸਕਦਾ ਹੈ। ਇਸ ਦੇ ਇਲਾਵਾ ਫੋਨ 'ਚ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੋ ਸਕਦਾ ਹੈ।

3. ਮੋਟੋG5S ਅਤੇ ਮੋਟੋ G5Sਪਲੱਸ-
ਇਸ ਸਾਲ ਦੀ ਸ਼ੁਰੂਆਤ 'ਚ ਮੋਟੋਰੋਲਾ ਨੇ ਮੋਟੋG5S ਅਤੇ ਮੋਟੋ G5S ਪਲੱਸ ਨੂੰ ਲਾਂਚ ਕੀਤਾ ਸੀ। ਇਹ ਚਰਚਾ ਹੈ ਕਿ ਹੁਣ ਇਹ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਲੀਕ ਹੋਇ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦੋਨੋ ਸਮਾਰਟਫੋਨ 'ਚ ਡਿਸਪਲੇ ਦਾ ਅੰਤਰ ਪਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਹੋਰ ਫੀਚਰਸ ਲਗਭਗ ਬਰਾਬਰ ਹੋ ਸਕਦਾ ਹੈ। ਮੋਟੋG5S ਅਤੇ ਮੋਟੋ G5Sਪਲੱਸ 'ਚ ਕ੍ਰਮਵਾਰ 5.2 ਇੰਚ ਅਤੇ 5.5 ਇੰਚ ਦੀ ਫੁਲ ਐੱਚ. ਡੀ. ਡਿਸਪਲੇ ਹੋਵੇਗੀ।

4.ਨੋਕੀਆ 6-
ਐੱਚ.ਐੱਮ. ਡੀ. ਗਲੋਬਲ ਦੇ ਅੰਤਰਗਤ ਪੇਸ਼ ਕੀਤਾ ਗਿਆ ਨੋਕੀਆ 6 ਸਮਾਰਟਫੋਨ ਵੀ ਇਸ ਮਹੀਨੇ ਦਸਤਕ ਦੇਣ ਦੀ ਤਿਆਰੀ 'ਚ ਹੈ। ਐਂਡਰਾਈਡ 7.0 ਨਾਗਟ 'ਤੇ ਅਧਾਰਿਤ ਇਸ ਫੋਨ 'ਚ 5.5 ਇੰਚ ਦਾ ਫੁੱਲ ਐੱਚ.ਡੀ ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4GB ਰੈਮ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀ 128GB ਤੱਕ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਦੇ ਲਈ 3,000mAh ਦੀ ਬੈਟਰੀ ਦਿੱਤੀ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ F/ 2.0 ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਅਤੇ f/ 2.0 ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟਵਿਟੀ ਦੇ ਲਈ ਇਸ 'ਚ ਡਿਊਲ ਸਿਮ, ਜੀ.ਪੀ.ਐੱਸ., ਬਲੂਟੁਥ , 3 ਜੀ./4 ਜੀ ਵਰਗੇ ਫੀਚਰਸ ਦਿੱਤੇ ਗਏ ਹੈ।

5.ਨੋਕੀਆ 5-
ਇਸ 'ਚ 5.2 ਇੰਚ ਡਿਸਪਲੇ ਦਿੱਤਾ ਗਿਆ ਹੈ। ਫੋਨ 'ਚ 2GB ਰੈਮ ਅਤੇ 16GB ਸਟੋਰੇਜ਼ ਦਿਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿਤਾ ਗਿਆ ਹੈ। ਜਦਕਿ ਵੀਡੀਓ ਕਾਲਿੰਗ ਅੇਤ ਸੈਲਫੀ ਦੇ ਲਈ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੋ ਸਕਦਾ ਹੈ ਫੋਨ 'ਚ ਪਾਵਰ ਬੈਕਅਪ ਦੇ ਲਈ 3,000mAh ਦੀ ਬੈਟਰੀ ਹੋ ਸਕਦੀ ਹੈ ਫੋਨ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
Android Nougat ਅਤੇ 4GB ਰੈਮ ਨਾਲ ਭਾਰਤ 'ਚ ਲਾਂਚ ਹੋਇਆ Moto Z2 Play
NEXT STORY