ਜਲੰਧਰ - ਦੁਨੀਆ 'ਚ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਦੀ ਗਿਣਤੀ ਸਮੇਂ ਦੇ ਨਾਲ-ਨਾਲ ਵੱਧਦੀ ਹੀ ਜਾ ਰਹੀ ਹੈ । ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਐਂਡ੍ਰਾਇਡ ਸਮਾਰਟਫੋਨ ਕਾਫ਼ੀ ਘੱਟ ਕੀਮਤ 'ਚ ਖਰੀਦੇ ਜਾ ਸਕਦੇ ਹਨ। ਉਂਝ ਤਾਂ ਐਂਡ੍ਰਾਇਡ ਦੂੱਜੇ ਆਪਰੇਟਿੰਗ ਸਿਸਟਮ ਜਿਵੇਂ ਵਿੰਡੋਜ਼ ਆਦਿ ਦੀ ਤੁਲਣਾ 'ਚ ਕਾਫ਼ੀ ਸੁਰੱਖਿਅਤ ਹੈ , ਪਰ ਫਿਰ ਵੀ ਇਸ ਓ. ਐੱਸ ਤੋਂ ਡਾਟਾ ਲੀਕ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਸੀਂ ਆਪਣੇ ਫੋਨ ਨੂੰ ਜ਼ਿਆਦਾ ਸੁਰੱਖਿਅਤ ਕਰ ਸਕਦੇ ਹੋ।
ਲਾਕ ਸਕ੍ਰੀਨ ਨੂੰ ਬਣਾਓ ਸਕਿਓਰ -
ਫੋਨ ਨੂੰ ਬਿਹਤਰ ਅਤੇ ਸਕਿਓਰ ਬਣਾਉਣ ਲਈ ਪਾਸਵਰਡ ਲਗਾਉਣਾ ਬੇਹੱਦ ਜਰੂਰੀ ਹੈ। ਜ਼ਿਆਦਾਤਰ ਲੋਕ ਪਾਸਵਰਡ 1234 ਅਤੇ 0000 ਪਾ ਕੇ ਹੀ ਕੰਮ ਚਲਾਉਂਦੇ ਹਨ, ਪਰ ਕੋਈ ਵੀ ਇਨ੍ਹਾਂ ਦਾ ਬੜੀ ਆਸਾਨੀ ਨਾਲ ਪਤਾ ਲਗਾ ਸਕਦਾ ਹੈ। ਇਨੀਂ ਦਿਨੀਂ ਲਗਭਗ ਸਾਰੇ ਬਿਹਤਰੀਨ ਸਮਾਰਟਫੋਨਸ 'ਚ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ, ਜੇਕਰ ਤੁਹਾਡੇ ਸਮਾਰਟਫੋਨ 'ਚ ਵੀ ਇਹ ਫੀਚਰ ਹੈ ਤਾਂ ਤੁਸੀਂ ਬੜੀ ਹੀ ਆਸਾਨੀ ਨਾਲ ਫੋਨ ਨੂੰ ਸੁਰੱਖਿਅਤ ਬਣਾ ਸਕਦੇ ਹੋ।
ਫੇਸ ਲਾਕ-
ਫੇਸ ਲਾਕ ਫੀਚਰ ਬਾਰੇ 'ਚ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਜੇਕਰ ਤੁਹਾਡੇ ਫੋਨ 'ਚ ਇਹ ਫੀਚਰ ਨਹੀਂ ਹੈ ਤਾਂ ਤੁਸੀਂ ਫੇਸ ਲਾਕ ਐਪਡਾਊਨਲੋਡ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਕੋਈ ਵੀ ਤੁਹਾਡੇ ਫੋਨ ਨੂੰ ਅਨਲਾਕ ਨਹੀਂ ਕਰ ਸਕੇਗਾ।
ਭੁੱਲ ਕੇ ਵੀ ਸੇਵ ਨਾ ਕਰੋ ਪਾਸਵਰਡ -
ਅਜਿਹੇ ਸਮੇਂ 'ਚ ਕਈ ਅਜਿਹੀਆਂ ਸਾਈਟਸ ਹਨ ਜਿਨ੍ਹਾਂ ਤੇਂ ਤੁਹਾਡਾ ਅਕਾਉਂਟ ਲਾਗ ਇਨ ਰਹਿੰਦਾ ਹੈ। ਕਈ ਲੋਕ ਫੋਨ 'ਚ ਪਾਸਵਰਡ ਨੂੰ ਸੇਵ ਕਰ ਲੈਂਦੇ ਹਨ। ਅਜਿਹਾ ਕਰਨਾ ਤੁਹਾਡੀ ਨਿਜ਼ੀ ਜਾਣਕਾਰੀ ਨੂੰ ਸਾਰਵਜਨਕ ਕਰ ਸਕਦਾ ਹੈ। ਜਦ ਵੀ ਤੁਸੀਂ ਕਿਸੇ ਵੀ ਸਾਈਟ 'ਤੇ ਲਾਗ-ਇਨ ਕਰੋ ਅਤੇ ਬਰਾਊਜ਼ਰ ਪਾਸਵਰਡ ਆਦਿ ਨੂੰ ਸੇਵ ਕਰਨ ਲਈ ਪੁੱਛਿਆ ਜਾਵੇ ਤਾਂ ਅਜਿਹਾ ਬਿਲਕੁੱਲ ਵੀ ਨਾਂ ਕਰੋ। ਕਿਉਂਕਿ ਅਜਿਹਾ ਕਰਨ ਨਾਲ ਸਾਈਟ ਓਪਨ ਹੀ ਰਹੇਗੀ ਅਤੇ ਕੋਈ ਵੀ ਤੁਹਾਡੇ ਸਮਾਰਟਫੋਨ ਦੇ ਰਾਹੀਂ ਆਈ. ਡੀ ਯੂਜ਼ ਨੂੰ ਕਰ ਸਕਦਾ ਹੈ।
ਟੈਲੀਕਾਮ ਗਾਹਕਾਂ ਦੀ ਗਿਣਤੀ 107 ਕਰੋੜ ਤੋਂ ਟੱਪੀ
NEXT STORY