ਜਲੰਧਰ- ਦੇਸ਼ 'ਚ ਟੈਲੀਕਾਮ ਗਾਹਕਾਂ ਦੀ ਗਿਣਤੀ ਸਤੰਬਰ ਦੇ ਅਖੀਰ 'ਚ 1.98 ਫੀਸਦੀ ਵਧ ਕੇ 107.24 ਕਰੋੜ ਹੋ ਗਈ। ਇਸ ਤੋਂ ਪਹਿਲਾਂ 2 ਮਹੀਨੇ ਇਸ 'ਚ ਗਿਰਾਵਟ ਰਹੀ ਸੀ।
ਟੈਲੀਕਾਮ ਰੈਗੂਲੇਟਰੀ ਟ੍ਰਾਈ ਨੇ ਇਕ ਬਿਆਨ 'ਚ ਕਿਹਾ, ''ਦੇਸ਼ ਵਿਚ ਟੈਲੀਕਾਮ ਸੈਕਟਰ ਦੇ ਸਾਰੇ ਗਾਹਕਾਂ ਦੀ ਗਿਣਤੀ ਅਗਸਤ 2016 ਦੇ ਅਖੀਰ 'ਚ 105.34 ਕਰੋੜ ਸੀ ਜੋ ਕਿ ਸਤੰਬਰ 2016 ਦੇ ਅਖੀਰ 'ਚ 107.42 ਕਰੋੜ ਹੋ ਗਈ। ਇਸ ਦੌਰਾਨ ਇਸ 'ਚ 1.98 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ ਅਤੇ ਅਗਸਤ 'ਚ ਟੈਲੀਕਾਮ ਗਾਹਕਾਂ ਦੀ ਗਿਣਤੀ ਕ੍ਰਮਵਾਰ 0.1 ਫੀਸਦੀ ਅਤੇ 0.52 ਫੀਸਦੀ ਘੱਟ ਹੋਈ ਸੀ। ਟ੍ਰਾਈ ਦੀ ਮਹੀਨਾਵਾਰੀ ਗਾਹਕ ਰਿਪੋਰਟ 'ਚ ਪਹਿਲੀ ਵਾਰ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ ਸ਼ਾਮਲ ਕੀਤੀ ਗਈ ਹੈ। ਉਥੇ ਦੇਸ਼ 'ਚ ਬਰਾਡਬੈਂਡ ਗਾਹਕਾਂ ਦਾ ਆਧਾਰ ਇਸ ਦੌਰਾਨ 12 ਫੀਸਦੀ ਵਧਿਆ ਹੈ।
ਹੁਣ ਫੇਸਬੁੱਕ 'ਤੇ HD ਵੀਡੀਓ ਵੀ ਕਰ ਸਕੋਗੇ ਅਪਲੋਡ
NEXT STORY