ਜਲੰਧਰ—ਚੀਨੀ ਮਲਟੀਨੈਸ਼ਨਲ ਟੈਲੀਕਮਿਊਨੀਕੇਸ਼ਨ ਕੰਪਨੀ ZTE ਨੇ ਸਪੇਨ 'ਚ ਆਪਣਾ ਨਵਾਂ ਸਮਾਰਟਫੋਨ AXON M ਲਾਂਚ ਕਰ ਦਿੱਤਾ ਹੈ। ਇਸ ਸਮਾਰਟਫਓਨ ਦੀ ਖਾਸ ਗੱਲ ਇਹ ਹੈ ਕਿ ਇਸ 'ਚ 5.2 ਇੰਚ ਦੀਆਂ ਦੋ ਡਿਸਪਲੇਅ ਦਿੱਤੀਆਂ ਗਈਆਂ ਹਨ।
ਇਨ੍ਹਾਂ ਦੋਵਾਂ ਡਿਸਪਲੇਅ ਦੀ ਖਾਸ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਫੋਲਡ ਕਰਕੇ ਟੈਬਲੇਟ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਓਪਨ ਕਰ ਦੋਵਾਂ ਸਕਰੀਨਾਂ ਨੂੰ ਵੱਖ-ਵੱਖ ਵੀ ਵਰਤੋਂ ਕੀਤੀ ਜਾ ਸਕਦੀ ਹੈ। ਦੋਵਾਂ ਹੀ ਸਕਰੀਨ 'ਤੇ ਵੱਖ-ਵੱਖ ਫੰਕਸ਼ਨ ਇਕ ਨਾਲ ਹੀ ਕੀਤੇ ਜਾ ਸਕਦੇ ਹਨ। ਇਸ ਦੀਆਂ ਦੋਵਾਂ ਸਕਰੀਨ 'ਚ 2.5ਡੀ ਗੋਰਿੱਲਾ ਗਲਾਸ ਪ੍ਰੋਟੇਕਸ਼ਨ ਨਾਲ 5.2 ਇੰਚ (1080x1920 ਪਿਕਸਲ) ਟੀ.ਐੱਫ.ਟੀ. ਐੱਲ.ਸੀ.ਡੀ. ਗਲਾਸ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 4 ਜੀ.ਬੀ. ਰੈਮ ਨਾਲ 2.15Ghz ਕਵਾਡ-ਕੋਰ ਕੁਆਲਕਾਮ ਸਨੈਪਡਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਸਟੋਰੇਜ 64 ਜੀ.ਬੀ. ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਦੋਵਾਂ ਡਿਸਪਲੇਅ ਦੇ ਫਰੰਟ ਅਤੇ ਰੀਅਰ 'ਚ 20 ਮੈਗਾਪਿਕਸਲ ਦਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਆਓਟ ਆਫ ਦਿ ਬਾਕਸ ਐਂਡ੍ਰਾਇਡ 7.1.2 ਨੂਗਟ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3180 mAh ਦੀ ਬੈਟਰੀ ਦਿੱਤੀ ਗਈ ਹੈ।
ਗੂਗਲ ਦੀ ਇਸ ਨਵੀਂ ਐਪ ਨਾਲ ਨੋਟੀਫਿਕੇਸ਼ਨ ਦਾ ਕਰ ਸਕੋਗੇ ਸਮਾਰਟ ਰਿਪਲਾਈ
NEXT STORY