ਗੈਜੇਟ ਡੈਸਕ– ਫੇਸ ਮਾਸਕ ਦਾ ਇਸਤੇਮਾਲ ਕਰਨ ਦੇ ਬਾਵਜੂਦ ਲੋਕ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦੀ ਚਪੇਟ ’ਚ ਆ ਰਹੇ ਹਨ। ਅਜਿਹੇ ’ਚ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਇਕ ਥਾਂ ਤੋਂ ਦੂਜੀ ਥਾਂ ’ਤੇ ਆਉਣਾ-ਜਾਣਾ ਪੈਂਦਾ ਹੈ ਉਨ੍ਹਾਂ ਲਈ ਫਿਲਿਪਸ ਕੰਪਨੀ ਨੇ ਇਕ ਫ੍ਰੈਸ਼ ਏਅਰ ਮਾਸਕ ਪੇਸ਼ ਕੀਤਾ ਹੈ। ਇਸ ਮਾਸਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਏਅਰ ਪਿਊਰੀਫਾਇਰ ਲੱਗਾ ਹੋਇਆ ਹੈ ਜੋ ਕਿ ਤੁਹਾਡੇ ਘਰ ’ਚ ਮੌਜੂਦ ਏਅਰ ਪਿਊਰੀਫਾਇਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ।
ਫਿਲਿਪਸ ਫ੍ਰੈਸ਼ ਏਅਰ ਮਾਸਕ ਨੂੰ ਇਕ ਖਾਸ ਤਰ੍ਹਾਂ ਦੇ ਫੈਨ ਮਾਡਿਊਲ ਦੇ ਨਾਲ ਲਗਾਇਆ ਗਿਆ ਹੈ ਜੋ ਕਿ ਮਾਸਕ ਦੇ ਅੰਦਰ CO2 ਲੈਵਲ ਨੂੰ ਵਧਣ ਤੋਂ ਰੋਕਦਾ ਹੈ। ਇਸ ਨਾਲ ਸਾਹ ਲੈਣ ’ਚ ਕਾਫੀ ਆਸਾਨੀ ਰਹਿੰਦੀ ਹੈ। ਇਸ ਏਅਰ ਪਿਊਰੀਫਾਇਰ ’ਚ ਫੋਰ ਸਟੇਜ ਫਿਲਟ੍ਰੇਸ਼ਨ ਤਕਨੀਕ ਆਫਰ ਕੀਤੀ ਗਈ ਹੈ। ਇਹ ਮਾਸਕ 95 ਫੀਸਦੀ ਤਕ ਨੁਕਸਾਨਦੇਹ ਪ੍ਰਦੂਸ਼ਕ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਹੈ। ਇਸ ਫੇਸ ਮਾਸਕ ਨੂੰ ਸਭ ਤੋਂ ਪਹਿਲਾਂ ਐਮਾਜ਼ੋਨ ’ਤੇ 6,850 ਰੁਪਏ ਦੀ ਕੀਮਤ ਨਾਲ ਉਪਲੱਬਧ ਕੀਤਾ ਗਿਆ ਹੈ।
Oppo ਜਲਦ ਭਾਰਤ ’ਚ ਲਾਂਚ ਕਰੇਗੀ ਨਵਾਂ Reno 7 SE ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
NEXT STORY