ਜਲੰਧਰ: ਬਾਜ਼ਾਰ 'ਚ ਕਈ ਤਰ੍ਹਾਂ ਦੀ LED ਲਾਈਟਸ ਉਪਲੱਬਧ ਹਨ ਜੋ ਦਫ਼ਤਰ ਦੀ ਲੁੱਕ ਨੂੰ ਨਿਖਾਰਨ ਦੇ ਨਾਲ-ਨਾਲ ਦੇਖਣ ਵਾਲੇ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਪਰ ਹੁਣ ਦਫ਼ਤਰ ਲਈ ਨਵੀਂ ਤਕਨੀਕ ਦੀ ਇਲਿਊਮਿਨੇਟਿਡ ਰਿੰਗਸ ਡਿਜ਼ਾਈਨ ਕੀਤੀ ਗਈ ਹੈ ਜੋ ਦੇਖਣ 'ਚ ਵੱਖ ਤਰ੍ਹਾਂ ਦੀ ਲੁੱਕ ਦਿੰਦੀ ਹੈ।
ਇਸ ਇਲਿਊਮਿਨੇਟਿਡ ਰਿੰਗਸ ਨੂੰ ਲਾਈਟ ਲੈਬ ਕੰਪਨੀ ਨੇ ਲੰਡਨ 'ਚ ਸਪੈਸ਼ਲ ਕਮਿਸ਼ਨ ਕਮਰਸ਼ੀਅਲ ਦਫ਼ਤਰ ਲਈ ਡਿਵੈੱਲਪ ਕੀਤਾ ਹੈ। ਇਸ ਦੇ ਆਰਕੀਟੈਕਚਰਲ ਕਾਂਸੈਪਟ ਅਤੇ ਲਾਈਟਿੰਗ ਡਿਜ਼ਾਈਨ ਨੂੰ JRA ਆਰਕੀਟੈਕਟ ਅਤੇ ਕੁੰਡਲ ਨੇ ਬਣਾਇਆ ਹੈ, ਇਸ ਦੀ ਮੈਨੂਫੈਕਚਰਿੰਗ, ਇੰਸਟਾਲੇਸ਼ਨ ਲਾਈਟ ਲੈਬ 'ਚ ਕੀਤੀ ਗਈ ਹੈ। ਰਿੰਗ ਦੀ ਲੰਬਾਈ ਬਾਰੇ ਗੱਲ ਕੀਤੀ ਜਾਵੇਂ ਤਾਂ ਉਪਰ ਤੋਂ ਲੈ ਕੇ ਹੇਠਾਂ ਤਕ ਇਸ ਦੀ ਲੰਬਾਈ 45 ਮੀਟਰ ਰੱਖੀ ਗਈ ਜਿਸ ਨਾਲ ਇਸ ਦਾ ਭਾਰ 750gr ਤੋਂ ਵੀ ਉਪਰ ਬਣ ਗਿਆ, ਇਸ ਨੂੰ ਬਣਾਉਣ ਲਈ ਲਗਾਤਾਰ 6 ਮਹੀਨੇ ਦਾ ਸਮਾਂ ਲਗਾ। ਇਸ ਇਲਿਊਮਿਨੇਟਿਡ ਰਿੰਗਸ ਦੀ ਬਨਾਵਟ ਅਤੇ ਡਿਜ਼ਾਈਨ ਨੂੰ ਤੁਸੀਂ ਉਪਰ ਦਿੱਤੀ ਗਈ ਤਸਵੀਰ 'ਚ ਦੇਖ ਸਕਦੇ ਹੋ।
Nokia ਦੇ ਨਵੇਂ ਸਮਾਰਟਫੋਨ ਦੀਆਂ ਫੋਟੋਆਂ ਹੋਈਆਂ ਲੀਕ
NEXT STORY