ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਜਲਦ ਹੀ ਦੋ ਨਵੇਂ ਘੱਟ ਕੀਮਤ 'ਚ 4ਜੀ ਫੋਨ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਫੋਨਜ਼ ਦਾ ਨਾਂ ਭਾਰਤ 1 ਅਤੇ ਭਾਰਤ 2 ਰੱਖਿਆ ਜਾਵੇਗਾ। ਇਨ੍ਹਾਂ 'ਚ ਭਾਰਤ 1 ਇਕ ਫੀਚਰ ਫੋਨ ਹੋਵੇਗਾ, ਜੋ 4ਜੀ ਕਨੈਕਟੀਵਿਟੀ ਤਕਨੀਕ ਨੂੰ ਸਪੋਰਟ ਕਰੇਗਾ। ਭਾਰਤ 2 ਸਮਾਰਟਫੋਨਜ਼ ਐਂਡਰਾਇਡ 'ਤੇ ਆਧਾਰਿਤ ਹੋਵੇਗਾ ਮਤਲਬ ਇਹ ਇਕ ਸਮਾਰਟਫੋਨ ਹੋਵੇਗਾ।
ਮਾਈਕ੍ਰੋਮੈਕਸ ਦੇ ਚੀਫ ਮਾਰਕੀਟਿੰਗ ਆਫਿਸਰ ਸ਼ੁਭਜੀਤ ਸੇਨ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ 2 ਸਮਾਰਟਫੋਨਜ਼ ਗੂਗਲ ਵੱਲੋਂ ਸਰਟੀਫਾਈਡ ਹੋਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਬਾਜ਼ਾਰ 'ਚ ਲਾਂਚ ਹੋਣ ਤੋਂ ਬਾਅਦ ਇਹ ਸਭ ਤੋਂ ਸਸਤਾ 4ਜੀ ਸਮਾਰਟਫੋਨ ਹੋਵੇਗਾ। ਇਸ ਨੂੰ ਮਾਰਚ ਦੇ ਅਖੀਰ 'ਚ ਜਾਂ ਅਪ੍ਰੈਲ ਦੇ ਸ਼ੁਰੂ 'ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ 1 ਸਮਾਰਟਫੋਨ ਦੇ ਬਾਰੇ 'ਚ ਕਿਹਾ ਗਿਆ ਹੈ ਕਿ ਇਸ ਨੂੰ ਭਾਰਤ 2 ਦੇ ਲਾਂਚ ਹੋਣ ਦੇ ਕੁਝ ਹਫਤਿਆਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖਬਰਾਂ ਹੈ ਕਿ ਰਿਲਾਇੰਸ ਜਿਓ ਵੀ ਜਲਦ ਹੀ 4ਜੀ ਫੀਚਰ ਫੋਨ ਲਾਂਚ ਕਰਨ ਵਾਲੀ ਹੈ, ਜਿਸ ਨੂੰ ਦੇਖਦੇ ਹੋਏ ਮਾਈਕ੍ਰੋਮੈਕਸ ਨੇ ਇਹ ਅਹਿਮ ਕਦਮ ਉਠਾਇਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ਫੋਨਜ਼ ਨੂੰ ਲੋਕਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਦੀ ਹੈ।
ਆਪਣੇ ਪੁਰਾਣੇ ਹੈੱਡਫੋਨ ਨੂੰ 2 ਮਿੰਟ 'ਚ ਇਸ ਤਰ੍ਹਾਂ ਬਣਾਓ ਨਵਾਂ Wireless Earphones
NEXT STORY