ਮੇਰਾ ਇਕ ਦੋਸਤ ਹੈ ਜੋ ਫਰਾਟੇ ਨਾਲ ਚੀਨੀ ਭਾਸ਼ਾ ਪੜ੍ਹਦਾ, ਬੋਲਦਾ ਹੈ। ਅੱਜ ਸਵੇਰੇ ਮੈਂ ਉਸ ਨੂੰ ਵਿਸ਼ੇਸ਼ ਬੇਨਤੀ ਕੀਤੀ। ਸਾਡੇ ਅਖਬਾਰ ਦੀ ਹੈੱਡਲਾਈਨ ਸੀ, ‘ਪੀ.ਐੱਮ. ਮੋਦੀ ਨੇ ਚੀਨ ’ਚ ਦਿਖਾਈ ਭਾਰਤ ਦੀ ਤਾਕਤ’। ਮੈਂ ਉਸ ਕੋਲ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਜਿਹਾ ਕੁਝ ਚੀਨੀ ਭਾਸ਼ਾ ਦੇ ਅਖਬਾਰ, ਟੀ. ਵੀ. ਜਾਂ ਸੋਸ਼ਲ ਮੀਡੀਆ ’ਚ ਦਿਖਾਈ ਦਿੱਤਾ। ਉਨ੍ਹਾਂ ਦਾ ਜਵਾਬ ਸੀ ਕਿ ਬੇਸ਼ੱਕ ਚੀਨ ’ਚ ਉਨ੍ਹਾਂ ਦੇ ਰਾਸ਼ਟਰਪਤੀ ਸ਼ੀ. ਦੀ ਪੁਤਿਨ ਅਤੇ ਮੋਦੀ ਨਾਲ ਮੁਲਾਕਾਤ ਦਾ ਜ਼ਿਕਰ ਹੋ ਰਿਹਾ ਹੈ ਪਰ ਇਸ ਨੂੰ ਕੋਈ ਖਾਸ ਮਹੱਤਵ ਨਹੀਂ ਦਿੱਤਾ ਗਿਆ। ਜੋ ਜ਼ਿਕਰ ਹੈ ਉਹ ਸ਼ੀ. ਦੀਆਂ ਪ੍ਰਾਪਤੀਆਂ ਦੇ ਰੂਪ ’ਚ ਕਿ ਉਨ੍ਹਾਂ ਨੇ ਟਰੰਪ ਦਾ ਮੂੰਹ ਚਿੜਾਉਣ ਲਈ ਮੋਦੀ ਵਰਗੇ ਵਿਰੋਧੀ ਨੂੰ ਆਪਣੇ ਨਾਲ ਖੜ੍ਹਾ ਕਰ ਲਿਆ। ਪੁਤਿਨ ਦੀ ਕੁਝ ਸ਼ਲਾਘਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਲਈ ਜੋ ਨਾਂਹਪੱਖੀ ਮੁਹਾਵਰੇ ਵਰਤੇ ਗਏ ਹਨ ਉਸ ਦਾ ਜ਼ਿਕਰ ਇੱਥੇ ਨਾ ਕੀਤਾ ਜਾਵੇ ਤਾਂ ਚੰਗਾ ਹੈ।
ਜਵਾਬ ਸੁਣ ਕਿ ਮੈਨੂੰ ਮਾਯੂਸੀ ਹੋਈ। ਇਸ ਲਈ ਨਹੀਂ ਕਿ ਮੈਂ ਉਨ੍ਹਾਂ ਦੀ ਤੋਹਮਤ ਨੂੰ ਸੱਚ ਮੰਨਦਾ ਹਾਂ। ਜ਼ਾਹਿਰ ਹੈ, ਜੇਕਰ ਮੈਂ ਭਾਰਤ ਦੇ ਵਧੇਰੇ ਦਰਬਾਰੀ ਮੀਡੀਆ ਦੀ ਰਿਪੋਰਟਿੰਗ ’ਤੇ ਯਕੀਨ ਨਹੀਂ ਕਰਦਾ ਤਾਂ ਭਲਾ ਚੀਨ ਦੇ ਵਧੇਰੇ ਸਰਕਾਰੀ ਮੀਡੀਆ ਜਾਂ ਕੰਟਰੋਲਡ ਸੋਸ਼ਲ ਮੀਡੀਆ ’ਤੇ ਭਰੋਸਾ ਕਿਉਂ ਕਰਨ ਲੱਗਾਂ। ਮਾਯੂਸੀ ਇਸ ਲਈ ਹੋਈ ਕਿ ਦੇਸ਼ ’ਚ ਅਸੀਂ ਮੋਦੀ ਜੀ ਦੀ ਲੱਖ ਆਲੋਚਨਾ ਕਰੀਏ ਪਰ ਦੇਸ਼ ਦੇ ਬਾਹਰ ਸਾਡਾ ਪ੍ਰਧਾਨ ਮੰਤਰੀ ਭਾਰਤ ਦੀ ਰਾਸ਼ਟਰੀ ਸ਼ਾਨ ਦਾ ਪ੍ਰਤੀਨਿਧੀ ਹੈ? ਸਹੀ ਜਾਂ ਗਲਤ, ਜੇਕਰ ਸਾਡਾ ਪ੍ਰਧਾਨ ਮੰਤਰੀ ਹਾਸੇ-ਮਜ਼ਾਕ ਦਾ ਪਾਤਰ ਬਣਦਾ ਹੈ ਤਾਂ ਹਰ ਭਾਰਤੀ ਦਾ ਮੱਥਾ ਨੀਵਾਂ ਹੁੰਦਾ ਹੈ।
ਇਸ ਸੱਚ ਨੂੰ ਕੁਝ ਦੇਰ ਤੱਕ ਹੀ ਭਾਰਤ ਦੀ ਜਨਤਾ ਤੋਂ ਛੁਪਾਇਆ ਜਾ ਸਕਦਾ ਹੈ। ਆਗਿਆਕਾਰੀ ਮੀਡੀਆ ਨੇ ਬੇਸ਼ੱਕ ਹੀ ਐੱਸ. ਸੀ. ਓ. ਸੰਮੇਲਨ ਨੂੰ ਮੋਦੀ ਜੀ ਦੀ ਇਕ ਹੋਰ ਵਿਸ਼ਵ ਪੱਧਰੀ ਜਿੱਤ ਵਜੋਂ ਪੇਸ਼ ਕੀਤਾ ਹੈ ਪਰ ਹੁਣ ਦਰਸ਼ਕਾਂ ਨੂੰ ਊਬ ਹੋਣੀ ਸ਼ੁਰੂ ਹੋ ਗਈ ਹੈ। ਜੋ ਕੱਲ ਤੱਕ ਚੀਨ ਨੂੰ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਦੇ ਸਨ ਅਤੇ ਉਹ ਅੱਜ ਉਸ ਕੋਲੋਂ ਦੋਸਤੀ ਦੇ ਫਾਇਦੇ ਲੱਭਣ ਲੱਗੇ ਹਨ। ਜਿਨ੍ਹਾਂ ਟੀ. ਵੀ. ਐਂਕਰਾਂ ਨੂੰ ਕੱਲ ਤੱਕ ਟਰੰਪ ਅਤੇ ਮੋਦੀ ਦੀ ਮੁਲਾਕਾਤ ’ਚ ਬਿਜਲੀ ਕੜਕਦੀ ਦਿਖਾਈ ਦਿੱਤੀ ਸੀ ਉਨ੍ਹਾਂ ਨੂੰ ਹੁਣ ਸ਼ੀ. -ਪੁਤਿਨ -ਮੋਦੀ ਦੇ ਹੈਂਡਸ਼ੇਕ ’ਚ ਸਿਤਾਰੇ ਨਜ਼ਰ ਆਉਣ ਲੱਗੇ ਹਨ। ਵਿਸ਼ਵ ਪੱਧਰੀ ਮੰਚ ’ਤੇ ਮੋਦੀ ਜੀ ਦੀ ਮਹਿਮਾ ਗਾਉਣੀ ਹੁਣ ਫੋਟੋ ਅਤੇ ਵੀਡੀਓ ਦੀ ਬਾਡੀ ਲੈਂਗੂਏਜ਼ ਦੇ ਆਧਾਰ ’ਤੇ ਹੋਣ ਲੱਗੀ ਹੈ। ਇਸ ਲਈ ਹੁਣ ਸੋਸ਼ਲ ਮੀਡੀਆ ’ਤੇ ਅਜਿਹੇ ਜਵਾਬੀ ਫੋਟੋ ਅਤੇ ਵੀਡੀਓ ਚੱਲ ਪਏ ਹਨ ਜੋ ਇਸ ਸੰਮੇਲਨ ’ਚ ਮੋਦੀ ਜੀ ਦੀ ਵਿਚਾਰਗੀ ਨੂੰ ਦਿਖਾਉਂਦੇ ਹਨ। ਸੱਚ ਜੋ ਵੀ ਹੋਵੇ ਇੰਨਾ ਤੈਅ ਹੈ ਕਿ ਕੌਮਾਂਤਰੀ ਮਾਮਲਿਆਂ ’ਤੇ ਕਿਸ ਕਿਸਮ ਦੀ ਫੂਹੜ ਬਹਿਸ ਸਾਡੇ ਜਨਤਕ ਜੀਵਨ ਦੀ ਵਿਚਾਰਗੀ ਨੂੰ ਜ਼ਰੂਰ ਦਿਖਾਉਂਦੇ ਹਨ।
ਤਿਆਨਜਿਗ ’ਚ ਹੋ ਰਹੇ ਸੰਮੇਲਨ ਦਾ ਸੱਚ ਇਸ ਊਲ-ਜਲੂਲ ਚਰਚਾ ਤੋਂ ਪਰੇ ਹੈ। ਐੱਸ. ਸੀ.ਓ. ਦਾ ਮਤਲਬ ਹੈ ਕਿ ਸ਼ੰਘਾਈ ਨੂੰ ਆਪ੍ਰੇਸ਼ਨ ਆਰੇਗਾਈਜ਼ੇਸ਼ਨ। ਵਰਗੇ ਬਹੁਰਾਸ਼ਟਰੀ ਮੰਚ ਹੈ ਪਰ ਇਸ ਦੀ ਧੂਰੀ ਚੀਨ ਅਤੇ ਇਸ ਦੇ ਕਰਤਾ-ਧਰਤਾ ਚੀਨ ਦੇ ਰਾਸ਼ਟਰਪਤੀ ਸ਼ੀ ਹਨ। ਇਸ ਸੰਮੇਲਨ ਰਾਹੀਂ ਸ਼ੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਟਿੱਚ ਜਾਣਨਾ ਜਾ ਰਹੇ ਸਨ। ਇਸ ਦੇ ਮੌਕੇ ਦੀ ਵਰਤੋਂ ਉਨ੍ਹਾਂ ਸਾਰੇ ਦੇਸ਼ਾਂ ਨੇ ਕੀਤੀ ਜੋ ਟਰੰਪ ਦੇ ਤੁਗਲਕੀ ਟੈਰਿਫ ਫਰਮਾਨੀ ਤੋਂ ਪੀੜਤ ਹਨ। ਸੱਚ ਇਹ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ’ਚ ਬਸ ਇਕ ਹੋਰ ਦੇਸ਼ ਹੈ। ਕੁਝ ਇਸ ਤੋਂ ਘੱਟ ਵੱਧ, ਇਹ ਸੱਚ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਮੋਦੀ ਜੀ ਇੱਥੇ ਟਰੰਪ ਦੀ ਬੇਵਫਾਈ ਤੋਂ ਮਜਬੂਰ ਹੋ ਕੇ ਆਏ ਹਨ। ਸੱਚ ਇਹ ਹੈ ਕਿ ਹਾਲ ਹੀ ਤੱਕ ਮੋਦੀ ਸਰਕਾਰ ਐੱਸ. ਸੀ.ਓ. ਦੀ ਬਜਾਏ ਚੀਨ ਵਿਰੋਧੀ ਦੇਸ਼ਾਂ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਦੇ ਚੌਗੁਟੇ ਗੱਠਜੋੜ ਸ਼ਕਾਡਸ਼ੂ ਨਾਲੋਂ ਵੱਧ ਵਫਾਦਾਰੀ ਨਿਭਾ ਰਹੀ ਸੀ। ਸੱਚ ਇਹ ਹੈ ਕਿ ਜੇਕਰ ਇਸ ਸੰਮੇਲਨ ਦੇ ਕੋਈ ਸਟਾਰ ਮਹਿਮਾਨ ਹਨ ਤਾਂ ਮੋਦੀ ਜੀ ਨਹੀਂ ਸਗੋਂ ਵਲਾਦੀਮੀਰ ਪੁਤਿਨ ਹਨ।
ਜੇਕਰ ਇਸ ਸੰਮੇਲਨ ਦੇ ਮਤੇ ’ਚ ਪਹਿਲਗਾਮ ’ਚ, ਪਾਕਿਸਤਾਨ ਪ੍ਰਾਜੋਯਿਤ ਅੱਤਵਾਦੀ ਘਟਨਾ ਦੀ ਨਿੰਦਾ ਹੋਈ ਹੈ ਤਾਂ ਪਾਕਿਸਤਾਨ ’ਚ ਜਾਫਰ ਐਕਸਪ੍ਰੈੱਸ ਅਤੇ ਖੁਜਦੁਆਰ ’ਚ ਹੋਏ ਅੱਤਵਾਦੀ ਹਮਲਿਆਂ ’ਚ ਜਿਨ੍ਹਾਂ ’ਚ ਪਾਕਿਸਤਾਨ ਨੇ ਭਾਰਤ ’ਤੇ ਦੋਸ਼ ਲਾਇਆ ਹੈ, ਦੀ ਵੀ ਨਿੰਦਾ ਹੋਈ। ਇਸ ਸੱਚ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਕਿ ਇਸ ਸੰਮੇਲਨ ’ਚ ਭਾਰਤ ਨੂੰ ਲਗਭਗ ਓਨਾ ਹੀ ਵਜ਼ਨ ਮਿਲਿਆ ਹੈ, ਜਿੰਨਾ ਪਾਕਿਸਤਾਨ ਨੂੰ।
ਤਿਆਨਜਿਨ ਦੀਆਂ ਤਸਵੀਰਾਂ ਇਸ ਵੱਡੇ ਸੱਚ ਨੂੰ ਲੁਕਾਅ ਨਹੀਂ ਸਕਦੀਆਂ ਕਿ ਅੱਜ ਭਾਰਤ ਕੌਮਾਂਤਰੀ ਮੰਚ ’ਤੇ ਓਨਾ ਅਲੱਗ-ਥਲੱਗ ਖੜ੍ਹਾ ਹੈ ਜਿੰਨਾ ਪਹਿਲਾਂ ਕਦੀ ਨਹੀਂ ਸੀ। ਸੱਚ ਇਹ ਹੈ ਕਿ ਸਾਡੇ ਗੁਆਂਢੀਆਂ ’ਚ ਭੂਟਾਨ ਨੂੰ ਛੱਡ ਕੇ ਹਰ ਦੇਸ਼ ਦੀ ਸੱਤਾਧਾਰੀ ਪਾਰਟੀ ਜਾਂ ਨੇਤਾ ਭਾਰਤ ਵਿਰੋਧ ਦੇ ਨਾਅਰੇ ’ਤੇ ਸੱਤਾ ’ਚ ਆਇਆ ਹੈ। ਸੱਚ ਇਹ ਹੈ ਕਿ ਇਕ ਜ਼ਮਾਨੇ ’ਚ ਗੁੱਟ-ਨਿਰਲੇਪ ਦੇਸ਼ਾਂ ਦਾ ਬੇਤਾਜ ਬਾਦਸ਼ਾਹ ਭਾਰਤ ਅੱਜ ਤੀਜੀ ਦੁਨੀਆ ਜਾਂ ਗਲੋਬਲ ਸਾਊਥ ਦੀ ਸਿਆਸਤ ’ਚ ਗੈਰ ਪ੍ਰਗਸੰਗਿਕ ਹੋ ਚੁੱਕਾ ਹੈ। ਸੱਚ ਇਹ ਹੈ ਕਿ ਗਾਜ਼ਾ ’ਚ ਇਜ਼ਰਾਈਲੀ ਕਤਲੇਆਮ ਅਤੇ ਈਰਾਨ ’ਤੇ ਅਮਰੀਕੀ ਹਮਲੇ ’ਤੇ ਚੁੱਪ ਧਾਰੀ ਰੱਖਣ ਦੇ ਬਾਅਦ ਵਿਸ਼ਵ ਮੰਚ ’ਤੇ ਭਾਰਤ ਦੀ ਨੈਤਿਕ ਆਭਾ ਖੰਡਿਤ ਹੋ ਚੁੱਕੀ ਹੈ। ਸੱਚ ਹੈ ਕਿ ਖੜਦਿਮਾਗ ਅਤੇ ਮਸ਼ਕਰਾ ਟਰੰਪ ਦੇ ਟੈਰਿਫ ਦਾ ਨਿਸ਼ਾਨਾ ਬਣਨ ਦੇ ਨਾਲ ਭਾਰਤ ਦੀ ਹੈਸੀਅਤ ਨੂੰ ਓਨਾ ਨੁਕਸਾਨ ਨਾ ਹੋਇਆ ਹੁੰਦਾ ਜੇਕਰ ਇਹ ਤੋਹਫਾ ਅਮਰੀਕਾ ਅਤੇ ਟਰੰਪ ਦੀ ਵਾਹਵਾਹ ਕਰਨ ਦੇ ਬਾਅਦ ਨਾ ਮਿਲਿਆ ਹੁੰਦਾ। ਵਿੰਡਬਨਾ ਹੈ ਕਿ ਇਸ ਤੋਂ ਬਾਅਦ ਚੁੱਕ ਥੱਲ ਦੇ ਦਰਮਿਆਨ ਭਾਰਤ ਨੇ ਰੂਸ ਦੇ ਨਾਲ ਆਪਣਾ ਸਬੰਧ ਬਣਾਈ ਰੱਖਿਆ ਪਰ ਸੱਚ ਇਹ ਹੈ ਕਿ ਇਸ ਦੇ ਪਿੱਛੇ ਰਿਸ਼ਤਿਆਂ ਦੀ ਇਮਾਨਦਾਰੀ ਅਤੇ ਰੂਸ ਦੇ ਸਸਤੇ ਤੇਲ ’ਚ ਭਾਰਤ ਦੇ ਪੂੰਜੀਪਤੀਆਂ ਦੀ ਹਵਸ ਦਾ ਯੋਗਦਾਨ ਵੱਧ ਸੀ।
ਪਿਛਲੇ 11 ਸਾਲਾਂ ’ਚ ਮੋਦੀ ਜੀ ਚੀਨੀ ਰਾਸ਼ਟਰਪਤੀ ਸ਼ੀ ਦੇ ਨਾਲ ਤੀਜੀ ਵਾਰ ਦੋਸਤੀ ਦਾ ਹੱਥ ਵਧਾ ਰਹੇ ਹਨ। ਹਰ ਵਾਰ ਚੀਨ ਨੇ ਇਸ ਦੇ ਪਿੱਛੇ ਦੀ ਮਜਬੂਰੀ ਨੂੰ ਪਛਾਣ ਕੇ ਮੋੜਵਾਂ ਵਾਰ ਕੀਤਾ ਹੈ। ਕਦੀ ਲੱਦਾਖ ’ਚ, ਕਦੀ ਡੋਕਲਾਮ ਅਤੇ ਕਦੇ ਆਪ੍ਰੇਸ਼ਨ ਸਿੰਧੂਰ ਦੇ ਦੌਰਾਨ। 4 ਦਿਨ ਦੀ ਜੰਗ ਦੇ ਬਾਅਦ ਭਾਰਤੀ ਜਨਰਲ ਨੇ ਗੈਰ ਰਸਮੀ ਤੌਰ ’ਤੇ ਉਸ ’ਚ ਪਾਕਿਸਤਾਨ ਦੇ ਪਿੱਛੇ ਚੀਨ ਦਾ ਹੱਥ ਦੱਸਿਆ ਸੀ। ਸਰਕਾਰੀ ਅਤੇ ਦਰਬਾਰੀ ਸਾਰੇ ਭੋਂਪੂ ਮਿਲ ਕੇ ਚੀਨੀ ਮਾਲ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਸਨ। ਸੰਮੇਲਨ ’ਚ ਚੀਨ ਦੇ ਰਾਸ਼ਟਰਪਤੀ ਦਾ ਹੱਥ ਫੜ ਕੇ ਮੁਸਕਰਾਉਣ ਦੇ ਪਿੱਛੇ ਸਦਭਾਵਨਾ ਜਾਂ ਪੰਚਸ਼ੀਲ ਨਹੀਂ ਸਗੋਂ ਇਕ ਕਮਜ਼ੋਰ ਨੇਤਾ ਦੀ ਮਜਬੂਰੀ ਦਿਖਾਈ ਦਿੱਤੀ ਹੈ।
ਸੱਚ ਇਹ ਹੈ ਕਿ ਮਜਬੂਰੀ ਜਿੰਨੀ ਕੌਮਾਂਤਰੀ ਸਿਆਸਤ ਦੇ ਉਲਟਫੇਰ ਨਾਲ ਪੈਦਾ ਹੋਈ ਹੈ, ਉਸ ਤੋਂ ਕਿਤੇ ਵੱਧ ਮੋਦੀ ਸਰਕਾਰ ਦੀ ਸਮਝ ਦੇ ਉਲਟਫੇਰ ਨਾਲ ਪੈਦਾ ਹੋਈ ਹੈ। ਸੱਚ ਇਹ ਹੈ ਕਿ ਅਸੀਂ ਵਿਦੇਸ਼ ਨੀਤੀ ਨੂੰ ਮੋਦੀ ਜੀ ਦੇ ਨਿੱਜੀ ਪ੍ਰਚਾਰ ਅਤੇ ਦੇਸ਼ ’ਚ ਚੋਣਾਂ ਦੀ ਸਿਆਸਤ ਦੇ ਹਥਿਆਰ ਵਜੋਂ ਵਰਤਣ ਦੇ ਲਾਲਚ ’ਚ ਵਿਸ਼ਵ ਮੰਚ ’ਤੇ ਹੋਣ ਵਾਲੇ ਬਦਲਾਅ ਬਾਰੇ ਬੇਸਮਝੀ ਅਤੇ ਥੋੜ੍ਹੇ ਸਮੇਂ ਦੇ ਰਾਸ਼ਟਰੀ ਹਿੱਤ ਦੀ ਬਜਾਏ ਤਤਕਾਲੀ ਨਫੇ-ਨੁਕਸਾਨ ਦੀ ਤਿਕੜਮ ਬਾਜ਼ੀ ਦਾ ਖਮਿਆਜ਼ਾ ਭੁਗਤ ਰਹੇ ਹਾਂ।
ਇਹ ਕਹਾਣੀ ਸੁਣ ਮੇਰੇ ਇਕ ਸੀਨੀਅਰ ਮਿੱਤਰ ਬੋਲੇਰੂ ਭਈਆ ਏ ‘ਫਾਰੇਨ ਪਾਲਿਸੀ’ ਭਾਵ ਵਿਦੇਸ਼ ਨੀਤੀ ਥੋੜ੍ਹੇ ਹੀ ਹੈ। ‘ਇਹ ਤਾਂ ਫੌਰਨ ਪਾਲਿਸੀ ਭਾਵ ਝਟਪਟ ਫਾਇਦੇ ਦੀ ਜੁਗਤ’। ਮੈਨੂੰ ਇਕ ਸ਼ੇਅਰ ਯਾਦ ਆਇਆ
ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।’’
ਯੋਗੇਂਦਰ ਯਾਦਵ
‘ਤੁਰੰਤ ਮਦਦ ਭੇਜੇ ਕੇਂਦਰ ਸਰਕਾਰ’ ਡੁੱਬਦੇ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਨੂੰ!
NEXT STORY