ਜਲੰਧਰ— ਤੁਸੀਂ ਕਈ ਤਰ੍ਹਾਂ ਦੀਆਂ ਰੇਸਿੰਗ ਅਤੇ ਐਕਸ਼ਨ ਗੇਮਸ ਖੇਡੀਆਂ ਹੋਣਗੀਆਂ ਜੋ ਵੱਖ-ਵੱਖ ਲੈਵਲਸ 'ਤੇ ਯੂਜ਼ਰ ਨੂੰ ਨਵੀਆਂ ਚੁਣੌਤੀਆਂ ਦਾ ਅਨੁਭਵ ਦਿੰਦੀਆਂ ਹਨ ਪਰ ਹੁਣ ਪਲੇਅ ਸਟੋਰ 'ਤੇ ਇਕ ਅਜਿਹੀ ਗੇਮ ਉਪਲੱਬਧ ਹੋਈ ਜੋ ਹਾਈ ਐਂਡ ਗ੍ਰਾਫਿਕਸ ਦੇਣ ਦੇ ਨਾਲ ਰੋਡ ਡਰਾਈਵਿੰਗ ਦਾ ਐਕਸਪੀਰੀਅੰਸ ਵੀ ਦਿੰਦੀ ਹੈ।
ਇਸ ਗੇਮ ਨੂੰ Tapinator. Inc ਨੇ ਡਿਵੈਲਪ ਕੀਤਾ ਹੈ, ਗੇਮ ਦਾ ਨਾਂ Offroad Driving Adventure 2016 ਰੱਖਿਆ ਗਿਆ ਹੈ ਜਿਸ ਨੂੰ ਪਲੇਅ ਸਟੋਰ 'ਤੇ ਸਿਮੁਲੇਸ਼ਨ ਕੈਟੇਗਰੀ 'ਚ ਸ਼ਾਮਲ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਗੇਮ 'ਚ SUVs, ਟਰੱਕਸ, ਮਾਂਸਟਰ ਟਰੱਕਸ ਅਤੇ ਜੀਪਸ ਆਦਿ ਦਾ ਵਿਕਲਪ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਵ੍ਹੀਕਲਸ ਨੂੰ ਬਦਲ-ਬਦਲ ਕੇ ਗੇਮ ਖੇਡਣ ਦਾ ਮਜ਼ਾ ਲੈ ਸਕਦੇ ਹੋ।
ਇਸ ਵਿਚ ਤੁਸੀਂ ਆਪਣੇ ਸਲੈਕਟ ਕੀਤੇ ਹੋਏ ਵ੍ਹੀਕਲਸ ਨੂੰ 4x4 ਤਕਨੀਕ ਨਾਲ ਹਿੱਲੀ ਆਈਲੈਂਡ 'ਤੇ ਡਰਾਈਵ ਕਰ ਸਕਦੇ ਹੋ। ਇਸ ਦੇ ਹੋਰ ਫੀਚਰਜ਼ 'ਚ 34 ਵਾਤਾਵਰਣ, ਸਮੂਥ ਇਜ਼ੀ ਕੰਟਰੋਲਸ, ਬੂਸਟ ਅਪਡੇਟਸ, ਸਾਊਂਡ ਇਫੈਕਟਸ ਅਤੇ ਵੈਦਰ ਇਫੈਕਟਸ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਗੇਮ ਦੀ ਮੈਮਰੀ 41MB ਰੱਖੀ ਹੈ ਅਤੇ ਤੁਸੀਂ ਇਸ ਨੂੰ ਐਂਡ੍ਰਾਇਡ 2.3.3 ਤੋਂ ਉੱਪਰ ਦੇ ਸਾਰੇ ਵਰਜਨਾਂ 'ਤੇ ਆਸਾਨੀ ਨਾਲ ਡਾਊਨਲੋਡ ਕਰਕੇ ਚਲਾ ਸਕਦੇ ਹੋ।
ਆਕਾਸ਼ ਗੰਗਾ 'ਚ ਨੂਡਲਜ਼ ਜਿਹੀ ਰਹੱਸਮਈ ਸ਼ਕਲਾਂ ਦੀ ਖੋਜ਼
NEXT STORY