ਗੈਜੇਟ ਡੈਸਕ - ਇਨ੍ਹੀਂ ਦਿਨੀਂ OnePlus ਆਪਣੇ ਅਗਲੇ Nord ਸੀਰੀਜ਼ ਸਮਾਰਟਫੋਨ OnePlus Nord 5 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਇਹ ਡਿਵਾਈਸ ਚੰਗੀ ਕਾਰਗੁਜ਼ਾਰੀ ਅਤੇ ਪੈਸੇ ਦੀ ਕੀਮਤ 'ਤੇ ਆ ਸਕਦੀ ਹੈ ਜਿਸ ਲਈ ਨੋਰਡ ਸੀਰੀਜ਼ ਪਹਿਲਾਂ ਹੀ ਕਾਫ਼ੀ ਮਸ਼ਹੂਰ ਹੈ। ਇਹ ਡਿਵਾਈਸ ਮਿਡ-ਰੇਂਜ ਸੈਗਮੈਂਟ ’ਚ ਇਕ ਪ੍ਰਸਿੱਧ ਵਿਕਲਪ ਰਿਹਾ ਹੈ।
ਹਾਲਾਂਕਿ ਵਨਪਲੱਸ ਨੇ ਅਜੇ ਤੱਕ ਨੋਰਡ 5 ਦੇ ਲਾਂਚ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਈ ਆਨਲਾਈਨ ਰਿਪੋਰਟਾਂ ’ਚ ਇਹ ਗੱਲ ਕਹੀ ਗਈ ਹੈ ਕਿ ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਵਨਪਲੱਸ ਨੋਰਡ 5 ਪਿਛਲੇ ਸਾਲ ਲਾਂਚ ਕੀਤੇ ਗਏ ਵਨਪਲੱਸ ਨੋਰਡ 4 ਫੋਨ ਦਾ ਇਕ ਅਪਗ੍ਰੇਡ ਕੀਤਾ ਡਿਵਾਈਸ ਹੋਵੇਗਾ। ਆਓ ਇਸ ਆਉਣ ਵਾਲੇ ਵਨਪਲੱਸ ਨੋਰਡ 5 ਬਾਰੇ ਫੀਚਰਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਲਾਂਚਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਨਪਲਸ ਨਾਰਡ 5 ਫੋਨ ਜੂਨ ਜਾਂ ਜੁਲਾਈ ਦੇ ਮਹੀਨੇ ਲਾਂਚ ਹੋ ਸਕਦਾ ਹੈ। ਦੱਸ ਦਈਏ ਕਿ ਇਸ ਦੀ ਸੀਰੀਜ਼ ਦੇ ਪਹਿਲੇ ਫੋਨ ਭਾਵ ਕਿ ਨਾਰਡ 4 ਨੂੰ ਪਿਛਲੇ ਸਾਲ ਜੁਲਾਈ ਦੇ ਮਹੀਨੇ ’ਚ ਹੀ ਲਾਂਚ ਕੀਤਾ ਗਿਆ ਸੀ। ਇਸ ਲਈ ਕਿਆਸ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਫੋਨ ਵੀ ਜੁਲਾੀ ’ਚ ਹੀ ਲਾਂਚ ਹੋਵੇਗਾ।
OnePlus Nord 5 ਸਪੈਸੀਫਿਕੇਸ਼ਨ
ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ, OnePlus Nord 5 ਇਸ ਵਾਰ 1.5K, 120Hz ਰਿਫਰੈਸ਼ ਰੇਟ ਦੇ ਨਾਲ 6.77-ਇੰਚ ਫਲੈਟ OLED ਡਿਸਪਲੇਅ ਪੇਸ਼ ਕਰ ਸਕਦਾ ਹੈ। ਜਿਸ ’ਚ ਤੁਸੀਂ ਆਪਟੀਕਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇਖ ਸਕਦੇ ਹੋ। ਇੰਨਾ ਹੀ ਨਹੀਂ, ਇਹ ਸਮਾਰਟਫੋਨ ਮੀਡੀਆਟੇਕ ਦੇ ਸ਼ਕਤੀਸ਼ਾਲੀ 9400e ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ, ਜੋ ਕਿ ਡਾਇਮੈਂਸਿਟੀ 9400 ਦਾ ਇਕ ਟੋਨ-ਡਾਊਨ ਵਰਜ਼ਨ ਹੋਵੇਗਾ, ਯਾਨੀ ਇਸਦਾ ਥੋੜ੍ਹਾ ਘੱਟ-ਅੰਤ ਵਾਲਾ ਵੇਰੀਐਂਟ।
ਕੈਮਰਾ
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ’ਚ ਇਕ ਡਿਊਲ ਰੀਅਰ ਕੈਮਰਾ ਸੈੱਟਅਪ ਹੋਣ ਜਾ ਰਿਹਾ ਹੈ, ਜਿਸ ’ਚ 50MP ਪ੍ਰਾਇਮਰੀ ਸੈਂਸਰ ਅਤੇ OIS ਭਾਵ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ ਦੇ ਨਾਲ ਇੱਕ 8MP ਅਲਟਰਾ-ਵਾਈਡ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ ਡਿਵਾਈਸ ਦੇ ਅਗਲੇ ਪਾਸੇ 16MP ਕੈਮਰਾ ਪਾਇਆ ਜਾ ਸਕਦਾ ਹੈ।
ਬੈਟਰੀ
ਇਸ ਫੋਨ ਨੂੰ 100W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,700mAh ਬੈਟਰੀ ਦੇ ਨਾਲ ਦੇਖਿਆ ਜਾ ਸਕਦਾ ਹੈ। ਜਿਸ ਦੇ ਨਾਲ ਡਿਵਾਈਸ ਡਿਊਲ ਸਟੀਰੀਓ ਸਪੀਕਰ, IR ਬਲਾਸਟਰ, ਪਲਾਸਟਿਕ ਫਰੇਮ ਅਤੇ ਗਲਾਸ ਬੈਕ ਦੀ ਪੇਸ਼ਕਸ਼ ਕਰ ਸਕਦੀ ਹੈ।
ਕੀਮਤ
ਵਨਪਲਸ ਨਾਰਡ 5 ਦੀ ਕੀਮਤ ਦਾ ਖੁਲਾਸਾ ਅਜੇ ਤੱਕ ਸਪੱਸ਼ਟ ਤੌਰ ’ਤੇ ਨਹੀਂ ਹੋਇਆ ਪਰ ਰਿਪੋਰਟਾਂ ਦੀ ਮੰਨੀਏ ਤਾਂ ਇਸ ਦੀ ਕੀਮਤ 30,000 ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ।
4G Network ਨੂੰ ਲੈ ਕੇ BSNL ਦੀ ਵੱਡੀ Update!
NEXT STORY