ਜਲੰਧਰ : ਕੀ ਤੁਸੀਂ ਵੀ ਰੋਡ ਟ੍ਰਿਪ ਦੇ ਦੌਰਾਨ ਫੋਨ ਦੀ ਛੋਟੀ ਜਿਹੀ ਸਕ੍ਰੀਨ 'ਚ ਜਾਂ ਕਾਰ 'ਚ ਇਕ ਛੋਟੀ ਜਿਹੀ ਐੱਲ. ਸੀ. ਡੀ. 'ਤੇ ਫਿਲਮ ਦੇਖ ਕੇ ਬੋਰ ਹੋ ਗਏ ਹੋ ਤਾਂ ਇਕ ਸਟਾਰਟਅਪ ਪ੍ਰਾਜੈਕਟ ਤੁਹਾਨੂੰ ਇਸ ਝੰਜਟ ਤੋਂ ਛੁਟਕਾਰਾ ਦਿਵਾਉਣ ਲਈ ਆ ਗਿਆ ਹੈ। ਇਸ ਪ੍ਰਾਜੈਕਟ ਦਾ ਨਾਂ ਹੈ ਹਿੱਚ ਥਿਏਟਰ। ਇਹ ਇਕ ਤਰ੍ਹਾਂ ਦਾ ਪ੍ਰਾਜੈਕਟਰ ਹੈ, ਜਿਸ 'ਚ 122 ਇੰਚ ਦੀ ਨਾਈਲੋਨ ਪ੍ਰਾਜੈਕਟ ਸਕ੍ਰੀਨ ਹੈ ਤੇ ਇਸ 'ਚ ਟ੍ਰਾਈਪੋਡ ਪ੍ਰਾਜੈਕਟਰ ਸਟੈਂਡ ਨੂੰ ਵੀ ਐਡ ਕੀਤਾ ਗਿਆ ਹੈ (ਪ੍ਰਾਜੈਕਟਰ ਤੇ ਸਪੀਕਰ ਐਡ ਨਹੀਂ ਕੀਤੇ ਗਏ ਹਨ)।
ਹਿਚ ਥਿਏਟਰ ਦਾ ਇਹ ਦਾਅਵਾ ਹੈ ਕਿ ਇਹ ਪ੍ਰਾਡਕਟ 12-ਵੋਲਟ ਦੇ ਪੋਰਟ, ਬੈਟਰੀ ਪੈਕ ਤੇ ਕਾਰ ਦੇ ਬਿਲਟਇਨ ਜਨਰੇਟਰ ਨਾਲ ਚੱਲ ਸਕਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਇਕ ਕਿੱਕ ਸਟਾਰਟਰ ਪ੍ਰਾਜੈਕਟ ਹੈ ਤੇ ਇਸ ਨੂੰ 2,20,000 ਡਾਲਰ (ਲਗਭਗ 1,46,00,000 ਰੁਪਏ) ਦੀ ਜ਼ਰੂਰਤ ਹੈ। ਹਾਲਾਂਕਿ ਸਟਾਰਟਰ ਪ੍ਰਾਜੈਕਟ ਦੇਖਣ 'ਚ ਕਾਫੀ ਇੰਪ੍ਰੈਸਿਵ ਲਗਦੇ ਹਨ ਪਰ ਫਾਈਨਲ ਪ੍ਰਾਡਕਟ ਕਈ ਵਾਰ ਡਿਸਪੋਇੰਟ ਕਰ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰਾਡਕਟ ਦੀ ਡਲਿਵਰੀ ਇਸ ਸਾਲ ਸਰਦੀਆਂ 'ਚ ਕਰ ਦੇਣਗੇ।
ਇਸ ਡਿਵਾਇਸ ਨਾਲ 24 ਘੰਟੇ ਰੱਖ ਸਕੋਗੇ ਆਪਣੇ ਬੱਚਿਆਂ 'ਤੇ ਨਜ਼ਰ
NEXT STORY