ਜਲੰਧਰ- ਰੂਸਟ (Roost) ਨਾਂ ਦੀ ਕੈਲੀਫੋਰਨੀਆ ਦੇ ਸਨੀਵੇਲ 'ਚ ਸਥਿੱਤ ਇਕ ਇੰਨੋਵੈਟਿਵ ਟੈਕਨਾਲੋਜੀ ਕੰਪਨੀ ਹੈੱਡਕੁਆਰਟਰ ਵੱਲੋਂ ਇਕ ਸਾਰਟ ਸਮੋਕ ਅਲਾਰਮ ਨੂੰ ਪੇਸ਼ ਕੀਤਾ ਹੈ ਜਿਸ ਨੂੰ ਵਾਈ-ਫਾਈ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ ਅਤੇ ਇਹ ਕਿਸੇ ਸਮੋਕ ਨੂੰ ਡਿਟੈਕਟ ਕਰਨ 'ਤੇ ਲੋਕਾਂ ਨੂੰ ਅਲਰਟ ਕਰੇਗਾ।
ਇਕ ਰਿਪੋਰਟ ਦੇ ਅਨੁਸਾਰ ਇਹ ਅਲਾਰਮ ਤੁਹਾਡੇ ਸਮਾਰਟਫੋਨ 'ਤੇ ਇਕ ਸਾਥੀ ਐਪ ਨਾਲ ਮਿਲ ਕੇ ਕੰਮ ਕਰਦਾ ਹੈ। ਰੂਸਟ ਦੇ ਇਸ ਸਮੋਕ ਅਲਾਰਮ ਦੀ ਕੀਮਤ 60 USD ਹੈ। ਡਾਲਰ 80 ਵਰਜਨ ਸਮੋਕ ਨੂੰ ਡਿਟੈਕਟ ਕਰਨ ਦੇ ਨਾਲ-ਨਾਲ ਕਾਰਬਨ ਮੋਨੋਆਕਸਾਇਡ, ਅੱਗ ਅਤੇ ਕੁਦਰਤੀ ਗੈਸ ਨੂੰ ਵੀ ਡਿਟੈਕਟ ਕਰ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋ ਇਕ ਅਨੋਖਾ ਪੇਟੈਂਟ ਕੁਨੈਕਟਡ ਪਲੈਟਫਾਰਮ ਡਵੈਲਪ ਕੀਤਾ ਹੈ ਜੋ ਗਾਹਕਾਂ ਲਈ ਸਮਾਰਟ ਘਰ 'ਚ ਜਗ੍ਹਾ ਬਣਾਉਣ ਦਾ ਕਿਫਾਇਤੀ ਤਰੀਕਾ ਹੈ।
ਅਜੇ ਵੀ ਲੋਕ ਇਸਤੇਮਾਲ ਕਰਦੇ ਹਨ ਅਜਿਹੇ ਪਾਸਵਰਡ, ਜਾਣ ਕੇ ਹੋ ਜਾਓਗੇ ਹੈਰਾਨ
NEXT STORY