ਜਲੰਧਰ— ਸਮਾਰਟਵਾਚ ਨੂੰ ਕੰਪਿਊਟਰਾਈਜ਼ਡ wrist watch ਵੀ ਕਿਹਾ ਜਾਂਦਾ ਹੈ ਜੋ ਬਲੂਟੁੱਥ ਦੀ ਮਦਦ ਨਾਲ ਤੁਹਾਡੇ ਸਮਾਰਟਫੋਨ ਨਾਲ ਕਨੈੱਕਟ ਹੋ ਕੇ ਨੋਟੀਫਿਕੇਸ਼ਨਸ ਆਦਿ ਨੂੰ ਆਪਣੀ ਡਿਸਪਲੇ 'ਤੇ ਸ਼ੋਅ ਕਰਦੀ ਹਨ, ਇਸ ਤਕਨੀਕ ਨੂੰ ਹੋਰ ਵੀ ਬਿਹਤਰ ਬਣਾਉਂਦੇ ਹੋਏ ਇਕ ਅਜਿਹੀ ਸਮਾਰਟਵਾਚ ਬਣਾਈ ਗਈ ਹੈ ਜੋ ਇਨ੍ਹਾਂ ਸਧਾਰਨ ਸਮਾਰਟ ਵਾਚਸ ਤੋਂ ਫੀਚਰਸ ਦੇ ਮਾਮਲੇ 'ਚ ਕਈ ਗੁਣਾ ਅਗੇ ਹੈ।
ਇਸ ਵਾਚ ਨੂੰ TomTom ਕੰਪਨੀ ਨੇ ਡਿਵੈਲਪ ਕੀਤਾ ਹੈ, ਇਸ ਨਾਲ ਤੁਸੀਂ ਰੋਜ਼ਾਨਾ ਹੋਣ ਵਾਲੀ ਐਕਟੀਵਿਟੀ ਨੂੰ ਟਰੈਕ ਕਰ ਸਕਦੇ ਹੋ ਅਤੇ ਮਿਲੀ ਹੋਈ ਜਾਣਕਾਰੀ ਨਾਲ ਪ੍ਰਤੀਦਿਨ ਦੀ ਜਿੰਦਗੀ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਬਿਤਾ ਸਕਦੇ ਹੋ। ਇਸ ਨਾਲ ਡੇਲੀ ਸਟੈਪਸ ਨੂੰ ਟਰੈਕ ਕੀਤਾ ਜਾਂਦਾ ਹੈ ਅਤੇ ਸੁਰੱਖਿਅਤ ਜਾਣਕਾਰੀ ਨਾਲ ਹਫ਼ਤੇ ਦੇ ਵੱਖ-ਵੱਖ ਦਿਨਾਂ 'ਤੇ ਕੀਤੇ ਗਏ ਵਰਕਆਊਟ ਨੂੰ ਦੇਖਿਆ ਜਾਂਂਦਾ ਹੈ।
ਖਾਸ ਗੱਲ ਇਹ ਹੈ ਕਿ ਇਸ ਨਾਲ ਕੈਲਰੀਜ਼ ਅਤੇ ਡਿਸਟੈਂਸ ਨੂੰ ਮਨੀਟਰ ਕਰਨ ਦੇ ਨਾਲ ਗੋਲ ਨੂੰ ਵੀ ਸੈੱਟ ਕੀਤਾ ਜਾਂਦਾ ਹੈ। MY SPORTS ਐਪ ਦੀ ਮਦਦ ਨਾਲ ਤੁਸੀਂ ਡਾਟਾ ਨੂੰ ਆਪਣੇ ਕੰਪਿਊਟਰ 'ਚ ਟਰਾਂਸਫਰ ਕਰ ਸਕਦੇ ਹੋ ।ਇਸ 'ਚ itunes ਦੀ ਮਦਦ ਨਾਲ 500 ਤੋਂ ਵੱਧ ਗਾਣਿਆਂ ਨੂੰ ਸੇਵ ਕੀਤਾ ਜਾ ਸਕਦਾ ਹੈ। ਉਪਰ ਦਿੱਤੀ ਗਈ ਵੀਡੀਓ ਨਾਲ ਤੁਸੀਂ ਇਸ ਦੇ ਬਾਰੇ 'ਚ ਹੋਰ ਵੀ ਚੰਗੇ ਤਰੀਕੇ ਨਾਲ ਜਾਣ ਸਕਦੇ ਹੋ।
ਐਂਡ੍ਰਾਇਡ ਐਪ ਲਈ ਵਰਤੇ ਜਾ ਸਕਦੇ ਹਨ ਪ੍ਰੋਮੋ ਕੋਡਜ਼
NEXT STORY