ਜਲੰਧਰ-ਅਸੀਂ ਸਾਰਿਆਂ ਨੇ ਆਪਣੇ ਜੀਵਨ 'ਚ ਕਦੀ ਨਾ ਕਦੀ ਟਾਇਰ Tire puncture ਤੋਂ ਹੋਣ ਵਾਲੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੋਵੇਗਾ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਵਿਗਿਆਨਿਕਾਂ ਨੇ ਇਕ ਅਜਿਹੀ ਰਬੜ ਤਿਆਰ ਕੀਤੀ ਹੈ, ਜੋ ਨਾ ਸਿਰਫ ਕਾਫੀ ਮਜ਼ਬੂਤ ਹੈ ਬਲਕਿ ਡੈਮੇਜ ਹੋਣ 'ਤੇ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਹਾਰਡਵਰਡ ਜਾਨ ਏ. ਪਾਲਸਨ ਸਕੂਲ ਆਫ ਇੰਜੀਨੀਅਰਿੰਗ ਅਤੇ ਐਪਲਾਈਡ ਸਾਇੰਸਜ਼ (SEAS) ਦੇ ਖੋਜਕਾਰਾਂ ਨੇ ਆਪਣੇ ਆਪ ਹੀ ਠੀਕ ਹੋਣ ਵਾਲਾ ਹਾਈਡਰੋਜਲ ਬਣਾਇਆ ਹੈ ਜੋ ਰੀਵਰਸੀਬਲ ਬੌਂਡਸ ਨੂੰ ਸ਼ਾਮਿਲ ਕਰਨ ਲਈ ਪਾਣੀ 'ਤੇ ਡਿਪੈਂਡ (dependent) ਅਤੇ ਖਰਾਬ ਹਿੱਸੇ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
ਵਿਗਿਆਨਿਕਾਂ ਨੇ ਦੱਸਿਆ ਹੈ ਕਿ ਰਬੜ ਵਰਗੇ ਡਰਾਈ ਪਦਾਰਥਾਂ 'ਚ ਆਪਣੇ ਆਪ ਹੀ ਠੀਕ ਹੋਣ ਦੀ ਇੰਜਨੀਅਰਿੰਗ ਕਾਫੀ ਚੁਣੌਤੀਪੂਰਨ ਹੈ, ਕਿਉਕਿ ਰਬੜ ਪੋਲੀਮਰਾਂ ਤੋਂ ਬਣਿਆ ਹੁੰਦਾ ਹੈ ਅਤੇ ਅਕਸਰ ਸਹਿਸੰਯੋਜਕਾਂ ਦੀ ਵਜ੍ਹਾਂ ਨਾਲ ਸਥਿਰ ਰਹਿੰਦਾ ਹੈ। ਆਪਣੇ ਆਪ ਹੀ ਠੀਕ ਹੋਣ ਵਾਲੇ ਰਬੜ ਦੇ ਨਿਰਮਾਣ ਲਈ ਟੀਮ ਨੇ ਬੌਂਡਸ ਨੂੰ ਰੀਵਰਸੀਬਲ ਪੋਲੀਮਰਸ ਨਾਲ ਜੋੜਨ ਦੀ ਜ਼ਰੂਰਤ ਸੀ ਤਾਂ ਕਿ ਬੌਂਡਜ਼ ਟੁੱਟ ਕੇ ਖੁਦ ਹੀ ਦੁਬਾਰਾ ਬਣ ਜਾਵੇ।
ਇਸ ਤੋਂ ਇਲਾਵਾ SEAS ਦੇ Li-Heng Kai ਦੱਸਦੇ ਹੈ, ''ਪਿਛਲੇ ਖੋਜ 'ਚ ਪੋਲੀਮਰਾਂ ਨੂੰ ਜੋੜਨ ਲਈ ਰੀਵਰਸੀਬਲ ਹਾਈਡਰੋਜਲ ਬੌਂਡਜ਼ ਦੀ ਵਰਤੋਂ ਹੋਈ ਸੀ, ਪਰ ਰੀਵਰਸੀਬੇਲ ਬੌਂਡਜ਼ ਦੀ ਤੁਲਨਾਂ 'ਚ ਕੋਵੇਲੈਂਟ ਬੌਂਡਜ਼ ਕੰਮਜ਼ੋਰ ਹੁੰਦਾ ਹੈ। SEAS ਦੇ Li-Heng Kai ਨੇ ਦੱਸਿਆ ਹੈ,'' ਇਸ ਦੇ ਨਤੀਜੇ ਦੌਰਾਨ ਇਹ ਸਵਾਲ ਉੱਠ ਰਹੇ ਹਨ ਕਿ ਅਸੀਂ ਅਜਿਹੀ ਚੀਜ਼ ਬਣਾ ਸਕਦੇ ਹੈ, ਜੋ ਖੁਦ ਹੀ ਠੀਕ ਹੋ ਸਕੇ। Kai ਅਤੇ ਚੀਨ ਦੀ ਸਿਸ਼ੂਆਂ ਯੂਨੀਵਰਸਿਟੀ ਤੋਂ ਉਨ੍ਹਾਂ ਦੇ ਸਾਥੀ ਪ੍ਰੋਫੈਸਰ Jingrong Woo ਅਤੇ ਉਸ ਦੇ ਸਹਿਯੋਗੀ ਨੇ ਸਹਿ ਸੰਯੋਜਕ ਅਤੇ ਰੀਵਰਸੀਬੇਲ ਦੋਵਾਂ ਬੌਂਡਜ਼ ਤੋਂ ਇਕ ਹਾਈਬ੍ਰਿਡ ਟਾਇਰ ਬਣਾਇਆ ਹੈ।
24 ਅਗਸਤ ਨੂੰ ਲਾਂਚ ਹੋ ਸਕਦੀਆਂ ਹਨ ਇਹ ਦੋ ਪਾਰਵਰਫੁੱਲ ਬਾਈਕਸ, ਜਾਣੋ ਕੀਮਤਾਂ
NEXT STORY