ਜਲੰਧਰ : ਪਿਛਲੇ ਕੁਝ ਸਾਲਾਂ ਤੋਂ ਸਮਾਰਟ ਵਾਚਿਜ਼ ਤੇ ਉਨ੍ਹਾਂ 'ਚ ਹੋ ਰਿਹਾ ਟੈਕਨਾਲੋਜੀਕਲ ਵਿਕਾਸ ਟੈੱਕ ਜਗਤ 'ਚ ਸਭ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ ਪਰ ਜੇ ਪਿੱਛੇ ਮੁੜ ਕੇ 1999 'ਚ ਲਾਸ ਵੇਗਸ 'ਚ ਹੋਏ ਸੀ. ਈ. ਐੱਸ. (ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ) ਦੀ ਗੱਲ ਕਰੀਏ ਤੇ ਪਤਾ ਲੱਗਦਾ ਹੈ ਕਿ ਇਸ ਸ਼ੋਅ 'ਚ ਕੈਸੀਓ ਵੱਲੋਂ ਦੁਨੀਆ ਦੀ ਸਭ ਤੋਂ ਪਹਿਲੀ ਗਲੋਬਲ ਪੋਜ਼ਿਸ਼ਨਿੰਗ ਸਿਸਟਮ ਨਾਲ ਲੈਸ ਘੜੀ ਪੇਸ਼ ਕੀਤੀ ਗਈ ਸੀ।
ਦੇਖਣ 'ਚ ਇਕ ਵੱਡੇ ਆਕਾਰ ਦੀ ਇਹ ਘੜੀ ਆਪਣੇ-ਆਪ 'ਚ ਹੀ ਇਕ ਸਮਾਰਟ ਵਾਚ ਸੀ। ਇਸ 'ਚ ਬਲੈਕ ਤੇ ਵ੍ਹਾਈਟ ਸਕ੍ਰੀਨ 'ਤੇ ਪੋਜ਼ੀਸ਼ਨ ਦਾ ਬਿਓਰੀ ਦਿੱਤਾ ਜਾਂਦਾ ਸੀ ਤੇ ਸਭ ਤੋਂ ਖਾਸ ਗੱਲ ਇਹ ਕਿ ਲਗਾਤਾਰ ਇਸ ਦੀ ਵਰਤੋਂ ਕਰਦੇ ਹੋਏ ਇਹ ਘੜੀ 10 ਘੰਟੇ ਦਾ ਬੈਟਰੀ ਬੈਕਅਪ ਦਿੰਦੀ ਸੀ। ਕੈਸੀਓ ਦੀ ਇਸ ਘੜੀ ਦੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ ਨੂੰ ਅਮਰੀਕਾ ਵੱਲੋਂ ਡਿਵੈੱਲਪ ਕੀਤੇ ਗਏ 27 ਜੀ.ਪੀ. ਐੱਸ. ਸੈਟਾਲਾਈਟਾਂ ਤੋਂ ਟ੍ਰਾਂਸਮਿਸ਼ਨ ਮਿਲਦਾ ਸੀ। ਇਸ ਨੂੰ ਜੂਨ 1999 'ਤ ਸੈਟੇਲਾਈਟ ਨੇਵੀ ਨਾਂ ਨਾਲ ਮਾਰਕੀਟ 'ਚ ਪੇਸ਼ ਕੀਤਾ ਗਿਆ ਸੀ ਤੇ ਇਹ ਕੈਸੀਓ ਦੀ ਆਊਟ ਡੋਰ ਘੜੀਆਂ ਦੀ ਸਿਰੀਜ਼ ਪ੍ਰੋਟ੍ਰੈਕ ਦੇ ਸਭ ਤੋਂ ਮਸ਼ਹੂਰ ਮਾਡਲਾਂ 'ਚੋ ਇਕ ਸੀ।
ਦੁਨੀਆ ਦਾ ਸਭ ਤੋਂ ਛੋਟਾ ਤੇ ਸਸਤਾ ਕੰਪਿਊਟਰ ਬਣਿਆ ਹੋਰ ਵੀ ਬਿਹਤਰ
NEXT STORY