ਜਲੰਧਰ- ਵਨਪਲੱਸ 3ਟੀ ਦੇ ਮਿਡਨਾਈਟ ਬਲੈਕ ਕਲਰ ਵੇਰਿਅੰਟ ਦੀ ਵਿਕਰੀ ਭਾਰਤ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ, ਸਿਰਫ 128 ਜੀ. ਬੀ. ਸਟੋਰੇਜ ਨਾਲ ਆਉਣ ਵਾਲੇ ਵਨਪਲੱਸ 3ਟੀ ਮਿਡਨਾਈਟ ਬਲੈਕ ਵੇਰਿਅੰਟ ਦੀ ਕੀਮਤ 34,999 ਰੁਪਏ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਲਿਮਟਿਡ ਐਡੀਸ਼ਨ ਮਾਡਲ ਹੈ। ਇਸ ਲਈ ਵਿਕਰੀ ਸਟਾਕ ਖਤਮ ਹੋਣ ਤੱਕ ਹੋਵੇਗੀ।
ਵਨਪਲੱਸ 3ਟੀ ਮਿਡਨਾਈਟ ਬਲੈਕ ਸਮਾਰਟਫੋਨ Amazon.in, OnePlusStore.in ਅਤੇ ਬੈਂਗਲੁਰੂ ਸਥਿਤ ਵਨਪਲੱਸ ਐਕਸਪੀਰੀਅੰਸ ਸਟੋਰ 'ਚ ਦੁਪਹਿਰ 2 ਵਜੇ ਤੋਂ ਉਪਲੱਬਧ ਹੋਵੇਗਾ। ਸਮਾਰਟਫੋਨ ਦੀ ਪ੍ਰੀ-ਆਰਡਰ ਬੂਕਿੰਗ ਐਮਾਜ਼ਾਨ ਇੰਡੀਆਂ 'ਤੇ 23 ਮਾਰਚ ਤੋਂ ਸ਼ੁਰੂ ਹੋਈ ਸੀ। ਨਵਾਂ ਵਨਪਲੱਸ 3ਟੀ ਮਿਡਨਾਈਟ ਬਲੈਕ ਕੰਪਨੀ ਦਾ ਦੂਜਾ ਲਿਮਟਿਡ ਐਡੀਸ਼ਨ ਵੇਰਿਅੰਟ ਹੈ। ਇਸ ਤੋਂ ਪਹਿਲਾਂ ਵਨਪਲੱਸ 3ਟੀ ਬਲੈਕ ਕੋਲੇਟ ਲਿਮਟਡ ਨੂੰ ਪੇਸ਼ ਕੀਤਾ ਗਿਆ ਸੀ। ਇਸ ਦੇ ਸਿਰਫ 250 ਯੂਨਿਟ ਉਪਲੱਬਧ ਕਰਾਏ ਗਏ ਸਨ। ਵਨਪਲੱਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਕਾਲੇ ਰੰਗ ਵਾਲੇ ਸਮਾਰਟਫੋਨ 'ਤੇ ਕਰੀਬ ਇਕ ਸਾਲ ਤੋਂ ਕੰਮ ਕਰ ਰਹੀ ਸੀ।
ਵਨਪਲੱਸ 3ਟੀ ਸਮਾਰਟਫੋਨ ਪਿਛਲੇ ਸਾਲ ਨਵੰਬਰ 'ਚ ਲਾਂਚ ਹੋਇਆ ਸੀ ਅਤੇ ਇਸ 'ਚ ਵਨਪਲੱਸ 3 ਦੀ ਤੁਲਨਾ 'ਚ ਥੋੜੇ ਬਦਲਾਅ ਨਾਲ ਪੇਸ਼ ਕੀਤਾ ਗਿਆ ਸੀ। ਵਨਪਲੱਸ 3ਟੀ ਅਤੇ ਵਨਪਲੱਸ 3 'ਚ ਮੁੱਖ ਫਰਕ ਪ੍ਰੋਸੈਸਰ ਦਾ ਹੈ। ਜ਼ਿਆਦਾ ਸਟੋਰੇਜ, ਬਿਹਤਰ ਫਰੰਟ ਕੈਮਰਾ ਅਤੇ ਵੱਡੀ ਬੈਟਰੀ ਹੈ। ਵਨਪਲੱਸ 3ਟੀ 'ਚ ਜ਼ਿਆਦਾ ਤੇਜ਼ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਹੈ, ਜਦਕਿ ਓਰਿਜ਼ੀਨਲ 'ਚ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਗਿਆ ਸੀ।
29 ਲੱਖ ਵਾਹਨਾਂ ਨੂੰ ਰੀ-ਕਾਲ ਕਰੇਗੀ ਟੋਯੋਟਾ
NEXT STORY