ਜਲੰਧਰ- ਨੋਕੀਆ 6 ਸਮਾਰਟਫੋਨ ਨੂੰ ਪਹਿਲੀ ਵਾਰ ਪਿਛਲੇ ਹਫਤੇ 23 ਅਗਸਤ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਸੀ ਅਤੇ ਦੁਪਹਿਰ 12 ਵਜੇ ਆਯੋਜਿਤ ਕੀਤੀ ਗਈ ਸੇਲ 'ਚ ਫੋਨ ਕੁਝ ਹੀ ਸੈਕਿੰਡ 'ਚ ਆਊਟ ਆਫ ਸਟਾਕ ਹੋ ਗਿਆ। ਅੱਜ ਇਕ ਵਾਰ ਫਿਰ ਨੋਕੀਆ 6 ਸਮਾਰਟਫੋਨ ਨੂੰ ਵਿਕਰੀ ਲਈ ਉਪਲੱਬਧ ਕਰਾਇਆ ਜਾਵੇਗਾ। ਇਸ ਸਮਾਰਟਫੋਨ ਅਮੇਜ਼ਨ ਇੰਡੀਆ 'ਤੇ ਪਹਿਲੀ ਸੇਲ ਲਈ 10 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹੋਏ ਸਨ। ਅਮੇਜ਼ਨ ਇੰਡੀਆ ਭਾਰਤ 'ਚ ਐੱਚ. ਐੱਮ. ਡੀ. ਗਲੋਬਲ ਦਾ ਐਕਸਕਲੂਜ਼ਿਵ ਆਨਲਾਈਨ ਪਾਰਟਨਰ ਹੈ। ਇਸ ਸਮਾਰਟਫੋਨ ਨੂੰ ਅਮੇਜ਼ਨ 'ਤੇ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੈ। ਇਹ ਸਮਾਰਟਫੋਨ ਨੂੰ ਮੈਟ ਬਲੈਕ, ਸਿਲਵਰ ਅਤੇ ਟੈਂਪਰਡ ਬਲੂ ਕਲਰ ਵੇਰੀਐਂਟ 'ਚ ਮਿਲਦਾ ਹੈ।
ਅਮੇਜ਼ਨ ਇੰਡੀਆ ਦੇ ਆਫਰ ਦੀ ਗੱਲ ਕਰੀਏ ਤਾਂ ਪਿਛਲੀ ਸੇਲ 'ਚ ਮਿਲੇ ਆਫਰ ਅੱਜ ਵੀ ਮਿਲਣਗੇ। ਅਮੇਜ਼ਨ ਪ੍ਰਾਈਮ ਮੈਂਬਰ ਨੂੰ ਅਮੇਜ਼ਨ ਪੇ ਬੈਲੇਂਸ ਰਾਹੀਂ ਖਰੀਦਣ 'ਤੇ 1,000 ਰੁਪਏ ਦਾ ਕੈਸ਼ਬੈਕ ਮਿਲੇਗਾ। ਵੋਡਾਫੋਨ ਯੂਜ਼ਰ ਨੂੰ ਆਪਣੇ ਨੋਕੀਆ 6 'ਤੇ 5 ਮਹੀਨੇ ਲਈ 249 ਰੁਪਏ ਹਰ ਮਹੀਨੇ 'ਤੇ 10 ਜੀ. ਬੀ. ਡਾਟਾ ਵੀ ਮਿਲੇਗਾ। ਇਸ ਤੋਂ ਇਲਾਵਾ ਫੋਨ ਖਰੀਦਣ ਵਾਲੇ ਸਾਰੇ ਗਾਹਕਾਂ ਨੂੰ ਕਿੰਡਲ ਈਬੁਕਸ 'ਤੇ 80 ਫੀਸਦੀ ਆਫਰ (300 ਰੁਪਏ ਤੱਕ) ਦੀ ਛੋਟ ਮਿਲੇਗੀ ਅਤੇ Makemytrip.com 'ਤੇ 2,500 ਰੁਪਏ ਤੱਕ ਦੀ ਛੋਟ (1,800 ਰੁਪਏ ਹੋਟਲ 'ਤੇ ਅਤੇ 700 ਰੁਪਏ ਘਰੇਲੂ ਫਲਾਈਟ 'ਤੇ) ਮਿਲੇਗੀ।
ਨੋਕੀਆ 6 ਦੇ ਸਪੈਸੀਫਿਕੇਸ਼ਨ -
ਇਹ ਸਮਾਰਟਫੋਨ 7.1.1 ਨੂਗਾ 'ਤੇ ਚੱਲੇਗਾ ਅਤੇ ਇਸ 'ਚ 5.5 ਇੰਚ ਦੀ ਫੁੱਲ ਐੱਚ. ਡੀ ਡਿਸਪਲੇਅ ਹੈ, ਜੋ 2.5ਡੀ ਗੋਰਿਲਾ ਗਲਾਸ ਨਾਲ ਆਉਂਦਾ ਹੈ। ਸਮਾਰਟਫੋਨ 'ਚ ਕਵਾਲਕਮ ਸਨੈਪਡ੍ਰੈਗਨ 430 ਚਿੱਪਸੈੱਟ ਨਾਲ 3 ਜੀ. ਬੀ. ਰੈਮ ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ 32 ਜੀ. ਬੀ. ਹੈ। ਇਹ ਸਮਾਰਟਫੋਨ 'ਚ ਡਿਊਲ ਸਿਮ ਫੋਨ ਹੈ ਅਤੇ ਇਸ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਹੈ।
ਇਸ ਸਮਾਰਟਫੋਨ ਦੀ ਯੂਨੀਬਾਡੀ ਨੂੰ 6000 ਸੀਰੀਜ਼ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਹੋਮ ਬਟਨ ਹੀ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ 'ਚ ਐੱਫ/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਫੇਜ਼ ਡਿਟੈਕਸ਼ਨ ਆਟੋ ਫੋਕਸ ਅਤੇ ਡਿਊਲ ਟੋਨ ਫਲੈਸ਼ ਨਾਲ ਲੈਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਕੈਮਰਾ ਦਿੱਾਤ ਗਿਆ ਹੈ। ਸਮਾਰਟਫੋਨ ਡਾਲਬੀ ਐਟਮਸ ਟੈਕਨਾਲੋਜੀ ਨਾਲ ਆਉਂਦਾ ਹੈ ਤੇਜ਼ ਆਵਾਜ਼ ਲਈ ਡਿਊਲ ਐਂਪਲੀਫਾਇਰ ਦਿੱਤੇ ਗਏ ਹਨ।
ਸਰਕਾਰ ਵੰਡੇਗੀ ਇਨ੍ਹਾਂ ਨੂੰ ਖਾਸ ਮੋਬਾਇਲ ਫੋਨ, ਹੋਣਗੇ 'ਮੇਡ ਇਨ ਇੰਡੀਆ'!
NEXT STORY