ਜਲੰਧਰ- ਐਪਲ ਨੇ ਕੈਲੀਫੋਰਨੀਆ 'ਚ ਇਕ ਈਵੈਂਟ ਦੇ ਦੌਰਾਨ ਆਪਣਾ ਨਵਾਂ ਸਮਾਰਟਫੋਨ ਆਈਫੋਨ ਐਕਸ (iPhone X) ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ 10ਵੀਂ ਵਰੇਗੰਡ੍ਹ 'ਤੇ ਲਾਂਚ ਕੀਤਾ ਗਿਆ ਹੈ। Steve Jobs theater 'ਚ iPhone X ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ iPhone X ਦੇ ਨਾਲ ਦੋ ਹੋਰ ਫੋਨ ਲਾਂਚ ਕੀਤੇ ਹੈ, ਜੋ ਕਿ iPhone 8 ਅਤੇ iPhone 8 Plus ਹੈ। ਉਥੇ ਹੀ, ਲੋਕਾਂ ਦਾ ਧਿਆਨ ਆਈਫੋਨ ਐਕਸ (iPhone X) 'ਤੇ ਹੀ ਰਿਹਾ। 27 ਅਕਤੂਬਰ ਤੋਂ ਭਾਰਤ ਸਹਿਤ ਕਈ ਮਾਰਕੀਟ 'ਚ iPhone X ਲਈ ਪ੍ਰੀ-ਆਰਡਰ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ 'ਚ 3 ਨਵੰਬਰ ਤੋਂ iPhone X ਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ। iPhone X ਦੀ ਕੀਮਤ 89,000 ਰੁਪਏ ਹੈ। ਆਓ ਜੀ ਜਾਣਦੇ ਹਾਂ iPhone X ਦੇ ਕੁਝ ਟਾਪ ਫੀਚਰਸ ਬਾਰੇ।
OLED ਡਿਸਪਲੇਅ
iPhone X 'ਚ 5.8-ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ, ਜਿਸਦੀ ਸਕ੍ਰੀਨ ਰੈਜ਼ੋਲਿਊਸ਼ਨ (1125x2436) ਪਿਕਸਲ ਹੈ। ਕੰਪਨੀ ਨੇ ਇਸ ਨੂੰ ਸੁਪਰ ਰੇਟਿਨਾ ਡਿਸਪਲੇਅ ਦਾ ਨਾਮ ਦਿੱਤਾ ਹੈ। ਆਈਫੋਨ ਐਕਸ 'ਚ ਪਿਕਸਲ ਡੈਂਸਿਟੀ ਪਿਛਲੇ ਸਾਰੇ iPhone ਤੋਂ ਜ਼ਿਆਦਾ ਹੈ।
ਫੇਸ ਆਈ. ਡੀ
ਐਪਲ ਨੇ iPhone X ਤੋਂ ਹੋਮ ਬਟਨ ਨੂੰ ਹਟਾ ਦਿੱਤਾ ਹੈ। ਯੂਜ਼ਰਸ ਹੁਣ ਇਸ ਫੋਨ ਨੂੰ ਉਪਰ ਦੀ ਵੱਲ ਸਵਾਇਪ ਕਰਕੇ ਹੋਮ ਬਟਨ ਦੇ ਤੌਰ 'ਤੇ ਯੂਜ਼ ਕਰ ਸਕਦੇ ਹਨ। ਪਹਿਲਾਂ ਐਪਲ ਦੇ ਫੋਨ 'ਚ ਹੋਮ ਬਟਨ 'ਤੇ ਹੀ ਟੱਚ ਆਈ. ਡੀ. ਦਿੱਤੀ ਜਾਂਦੀ ਸੀ, ਪਰ ਹੁਣ ਨਾ ਹੀ ਹੋਮ ਬਟਨ ਹੈ ਅਤੇ ਨਾ ਹੀ ਟੱਚ ਆਈ. ਡੀ. ਹੈ। ਐਪਲ iPhone X 'ਚ ਟੱਚ ਆਈ. ਡੀ. ਨੂੰ ਰਿਪਲੇਸ ਕਰ ਕੇ ਫੇਸ ਆਈ. ਡੀ. ਦੇ ਨਾਲ ਲਾਂਚ ਕੀਤਾ ਗਿਆ ਹੈ। ਹੁਣ iPhone X ਫੇਸ ਨੂੰ ਵੇਖ ਕੇ ਅਨਲਾਕ ਕੀਤਾ ਜਾਵੇਗਾ। ਐਪਲ ਦੇ ਮੁਤਾਬਕ ਫੇਸ ਆਈ. ਡੀ. ਟੱਚ ਆਈ. ਡੀ ਦੇ ਮੁਕਾਬਲੇ ਜ਼ਿਆਦਾ ਸਕਿਓਰ ਹੈ।
ਐਨੀਮੋਜੀ (Animoji)
ਐਨੀਮੇਟਡ ਇਮੋਜੀ ਤੁਹਾਡੀ ਅਵਾਜ਼ ਅਤੇ ਚਿਹਰੇ ਦੇ ਰਿਐਕਸ਼ਨਸ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ robots, pigs, poo ਜਿਹੇ ਹੋਰ ਵੀ Animoji ਬਣਾ ਸਕਦੇ ਹੈ। iOS 11 ਕੋਡ 'ਚ 1nimoji ਨੂੰ 'custom animated messages that use your voice and reflect your facial expressions' ਕਿਹਾ ਗਿਆ ਹੈ। ਯੂਜ਼ਰਸ ਇਸ ਨੂੰ iPhone ਦੇ ਮੈਸੇਜ ਐਪ 'ਚ ਹੀ ਬਣਾ ਸਕਦੇ ਹਨ। ਇਹ iPhone X ਲਈ ਐਕਸਕਲੂਜ਼ਿਵ ਹੈ, ਕਿਉਂਕਿ ਇਸ 'ਚ ਫੇਸ-ਟਰੈਕਿੰਗ 3ਡੀ ਸੈਂਸਰ ਹਾਰਡਵੇਅਰ ਦੀ ਲੋੜ ਹੋਵੇਗੀ।
ਬਾਓਨਿਕ ਚਿੱਪ ਅਤੇ ਨਿਊਰਲ ਇੰਜਣ
iPhone X 'ਚ A11 ਚਿੱਪਸੈੱਟ ਦਿੱਤਾ ਗਿਆ ਹੈ। ਇਸ 'ਚ ਦੋ ਪਰਫਾਰਮੇਨਸ ਕੋਰ, ਚਾਰ ਹਾਈ ਐਫੀਸ਼ਿਐਂਸੀ ਕੋਰ ਅਤੇ ਪਹਿਲਾ ਐਪਲ ਦਾ ਆਪਣਾ GPU ਦਿੱਤਾ ਗਿਆ ਹੈ। ਐਪਲ iPhone X ਦੇ ਨਾਲ ਵਾਇਲੈੱਸ ਚਾਰਜਿੰਗ ਫੀਚਰ ਵੀ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਾਇਰਲੈੱਸ ਚਾਰਜਿੰਗ ਨੂੰ AirPower ਦਾ ਨਾਮ ਦਿੱਤਾ ਹੈ। ਹਾਲਾਂਕਿ ਇਹ AirPower ਚਾਰਜਿੰਗ ਪੈਡ ਅਗਲੇ ਸਾਲ ਤੋਂ ਹੀ ਮਿਲਣਾ ਸ਼ੁਰੂ ਹੋਵੇਗਾ।
ਕੈਮਰਾ
iPhone X 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਟੋਗਰਾਫੀ ਲਈ ਆਈਫੋਨ ਐਕਸ 'ਚ (iPhone X) 'ਚ 12-ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਨ੍ਹਾਂ 'ਚ ਆਪਟਿਕਲ ਇਮੇਜ ਸਟੈਬੀਲਾਇਜੇਸ਼ਨ ਵੀ ਦਿੱਤਾ ਗਿਆ ਹੈ। ਪ੍ਰਾਇਮਰੀ ਕੈਮਰੇ 'ਚ ਅਪਰਚਰ f/1.8 ਹੈ, ਜਦ ਕਿ ਟੈਲੀਫੋਟੋ ਲੈਨਜ਼ ਦਾ ਅਪਰਚਰ f/2.4 ਹੈ। ਦੋਨੋਂ ਕੈਮਰਿਆਂ ਦੇ 'ਚ ਡਿਊਲ ਟੋਨ ਐੱਲ. ਈ. ਡੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ ਵੀਡੀਓਗਰਾਫੀ ਲਈ 4K ਵੀਡੀਓ ਰਿਕਾਰਡਿੰਗ ਦੀ ਆਪਸ਼ਨ ਵੀ ਦਿੱਤੀ ਗਈ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 7-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਫੋਨ 'ਚ ਪੋਰਟਰੇਟ ਮੋਡ ਫੀਚਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
iPhone X ਦੀ ਭਾਰੀ ਕੀਮਤ ਨੂੰ ਲੈ ਕੇ ਟਵਿੱਟਰ 'ਤੇ ਰਿਹਾ ਲੋਕਾਂ ਦਾ ਇਹ Reactions
NEXT STORY