ਜਲੰਧਰ- ਐਪਲ ਦੇ ਸੀ.ਈ. ਓ. ਨੇ ਟਿਮ ਕੁੱਕ ਨੇ ਮੰਗਲਵਾਰ ਨੂੰ Cupertino, California 'ਚ ਸਥਿਤ ਨਵੇਂ ਕੈਂਪਸ 'ਚ ਸਟੀਵ ਜਾਬਸ ਥਿਏਟਰ 'ਚ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ iPhone 8 ਅਤੇ iPhone 8 Plus ਨੂੰ ਪੇਸ਼ ਕੀਤਾ। ਕੰਪਨੀ ਨੇ ਇਸ ਫੋਨਜ਼ ਨਾਲ ਐਪਲ iPhone X (iPhone 10) ਨੂੰ ਵੀ ਪੇਸ਼ ਕੀਤਾ। ਇਹ ਹੈਂਡਸੈੱਟ ਕਈ ਤਕਨੀਕ ਨਾਲ ਲੈਸ ਹੈ, ਜਿਸ 'ਚ ਬਿਨਾ ਬੇਜ਼ਲ ਵਾਲਾ ਡਿਸਪਲੇਅ, ਵਾਇਰਲੈੱਸ ਚਾਰਜਿੰਗ ਅਤੇ ਫੇਸ ਆਈ. ਡੀ. ਜਿਹੇ ਫੀਚਰਸ ਸ਼ਾਮਿਲ ਹਨ। iPhone X ਨੂੰ 64 ਜੀ. ਬੀ. ਅਤੇ 256 ਜੀ. ਬੀ. ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। ਆਈਫੋਨ ਐੱਕਸ ਦੀ ਸ਼ੁਰੂਆਤੀ ਕੀਮਤ 999 ਡਾਲਰ (ਲਗਭਗ 64,000 ਰੁਪਏ) ਹੈ।
ਇਸ ਫੋਨ ਦਾ ਇੰਤਜ਼ਾਰ ਕਾਫੀ ਸਮੇਂ ਤੋਂ ਟੈਕ ਜਗਤ ਦੇ ਲੋਕਾਂ ਤੋਂ ਲੈ ਕੇ ਆਮ ਲੋਕਾਂ ਨੂੰ ਕਾਫੀ ਸਮੇਂ ਤੋਂ ਸੀ। ਇਸ ਦੀ ਕੀਮਤ ਅਤੇ ਫੀਚਰ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਜਿਹੇ ਮੌਕੇ 'ਤੇ ਹਰ ਵਾਰ ਦੀ ਤਰ੍ਹਾਂ ਟਵਿੱਟਰ 'ਤੇ ਲੋਕਾਂ ਨੇ ਇਸ ਦੀ ਕੀਮਤ ਤੋਂ ਲੈ ਕੇ ਫੇਸ ਆਈ. ਡੀ. ਨੂੰ ਲੈ ਕੇ ਕਾਫੀ ਮਜ਼ਾਕੀਆ ਟਵੀਟ ਕੀਤੇ।
ਜੇਕਰ ਗੱਲ ਕਰੀਏ ਇਸ ਫੋਨ ਨੂੰ ਭਾਰਤ 'ਚ ਉਪਲੱਬਤਾ ਅਤੇ ਕੀਮਤ ਨੂੰ ਲੈ ਕੇ ਤਾਂ ਭਾਰਤੀ ਮਾਰਕੀਟ 'ਚ ਆਈਫੋਨ ਐੱਕਸ ਦੀ ਕੀਮਤ 89,000 ਰੁਪਏ ਤੋਂ ਸ਼ੁਰੂ ਹੋਵੇਗੀ। ਭਾਰਤ ਸਮੇਤ ਕਈ ਅੰਤਰਰਾਸ਼ਟਰੀ ਮਾਰਕੀਟ 'ਚ ਇਸ ਹੈਂਡਸੈੱਟ ਦੀ ਪ੍ਰੀ-ਆਰਡਰ ਬੂਕਿੰਗ 27 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਨਾਲਾ ਹੀ ਭਾਰਤ 'ਚ 3 ਨਵੰਬਰ ਤੋਂ ਉਪਲੱਬਧ ਕਰਾ ਦਿੱਤਾ ਜਾਵੇਗਾ।
ਅੱਜ ਇਨ੍ਹਾਂ ਹੈੱਡਫੋਨਜ਼ ਅਤੇ ਲੈਪਟਾਪ ਬੈਗਸ 'ਤੇ ਮਿਲ ਰਹੇ ਹਨ ਆਫਰ
NEXT STORY