ਜਲੰਧਰ- ਟੋਇਟਾ ਕਿਰਲੋਸਕਰ ਮੋਟਰ ਆਪਣੀ ਪਾਪੁਲਰ ਇਨੋਵਾ ਕਰਿਸਟਾ ਦਾ ਪੈਟਰੋਲ ਵਰਜਨ ਲਾਂਚ ਕਰਨ ਦੀ ਤਿਆਰੀ 'ਚ ਹੈ। ਡੀਲਰਸ਼ਿਪ ਜਾਣਕਾਰੀ ਦੇ ਅਨੁਸਾਰ, ਇਨੋਵਾ ਕਰਿਸਟਾ ਦਾ ਪੈਟਰੋਲ ਮਾਡਲ ਅਗਲੇ ਮਹੀਨੇ ਮਤਲਬ ਅਗਸਤ ਮਹੀਨੇ 'ਚ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਮਹਾਨਗਰਾਂ ਦੀ ਕੁਝ ਡੀਲਰਸ਼ਿਪ ਨੇ ਐਂਡਵਾਸਡ ਬੁਕਿੰਗ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਬੂਕਿੰਗ ਰਾਸ਼ੀ 1 ਲੱਖ ਰੂਪਏ ਰੱਖੀ ਗਈ ਹੈ। ਡਿਲਿਵਰੀ ਅਗਸਤ ਜਾਂ ਸਿਤੰਬਰ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋਵੇਗੀ।
ਇਨੋਵਾ ਕਰਿਸਟਾ ਦੇ ਪੈਟਰੋਲ ਮਾਡਲ 'ਚ 2.7 ਲਿਟਰ ਦਾ 4 ਸਿਲੈਂਡਰ, ਡਿਊਲ VVTi ਇੰਜਣ ਆਵੇਗਾ। ਇਹੀ ਇੰਜਣ ਵਿਦੇਸ਼ੀ ਬਾਜ਼ਾਰ 'ਚ ਉਪਲੱਬਧ ਕਰਿਸਟਾ ਦੇ ਪੈਟਰੋਲ ਮਾਡਲ 'ਚ ਉਪਲੱਬਧ ਹੈ। ਇਹ ਇੰਜਣ 164bhp ਦੀ ਪਾਵਰ ਦੇ ਨਾਲ 250Nm ਦਾ ਟਾਰਕ ਜਨਰੇਟ ਕਰੇਗਾ। ਇਸ ਮਾਡਲ ਦੇ ਨਾਲ 5-ਸਪੀਡ ਮੈਨੂਅਲ ਤੋਂ ਇਲਾਵਾ 6-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਦਿੱਤੀ ਜਾ ਸਕਦੀ ਹੈ। ਇਸ ਨੂੰ Z, V ਅਤੇ Z ਸਹਿਤ 3 ਵੇਰਿਅੰਟ 'ਚ ਉਤਾਰਿਆ ਜਾਵੇਗਾ।
ਕੀਮਤਾਂ ਦੀ ਗੱਲ ਕਰੀਏ ਤਾਂ ਪੈਟਰੋਲ ਮਾਡਲ ਦੀ ਕੀਮਤ ਡੀਜ਼ਲ ਵੇਰਿਅੰਟ ਦੇ ਮੁਕਾਬਲੇ 80,000 ਰੂਪਏ ਤੱਕ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ ਵੇਰਿਅੰਟ ਦੀ ਕੀਮਤ 13.9 ਲੱਖ ਰੁਪਏੂ(ਐਕਸ-ਸ਼ੋਅਰੂਮ, ਦਿੱਲੀ) ਹੈ, ਅਜਿਹੇ 'ਚ ਇਨੋਵਾ ਕਰਿਸਟਾ ਪੈਟਰੋਲ ਦੀ ਕੀਮਤ 13.1 ਲੱਖ ਰੂਪਏ ਦੇ ਕਰੀਬ ਕਰੀਬ ਹੋ ਸਕਦੀ ਹੈ।
ਲਾਂਚ ਹੋਇਆ ਜਪਾਨ ਦਾ ਪਹਿਲਾ ਐਂਡ੍ਰਾਇਡ ਵਨ ਫੋਨ ਸ਼ਾਰਪ ਐਕਵਾਸ 507SH
NEXT STORY