ਜਲੰਧਰ— ਐੱਲ.ਸੀ.ਡੀ. ਟੈਲੀਵਿਜ਼ਨ ਬਣਾਉਣ ਵਾਲੀ ਜਪਾਨੀ ਕੰਪਨੀ ਸ਼ਾਰਪ ਨੇ ਆਪਣਾ ਪਹਿਲਾ ਐਂਡ੍ਰਾਇਡ ਵਨ ਸਮਾਰਟਪੋਨ ਐਕਵਾਸ 507SH ਮਾਰਕੀਟ 'ਚ ਲਾਂਚ ਕੀਤਾ ਹੈ। ਸ਼ਾਰਪ ਐਕਵਾਸ 507SH ਜਪਾਨ ਦਾ ਅਜਿਹਾ ਪਹਿਲਾ ਐਂਡ੍ਰਾਇਡ ਵਨ ਫੋਨ ਹੈ ਜਿਸ ਨੂੰ ਗੂਗਲ ਦੇ ਨਾਲ ਪਾਰਟਨਰਸ਼ਿਪ 'ਚ ਬਣਾਇਆ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਸ਼ਾਰਪ ਐਕਵਾਸ 507SH ਐਂਡ੍ਰਾਇਡ ਵਨ ਫੋਨ ਨੂੰ 18 ਮਹੀਨੇ ਤੱਕ ਕੰਪਨੀ ਵੱਲੋਂ ਐਂਡ੍ਰਾਇਡ ਅਪਡੇਟ ਦਿੱਤਾ ਜਾਵੇਗਾ। ਇਹ ਫੋਨ ਭਾਰਤ 'ਚ ਕਦੋਂ ਲਾਂਚ ਹੋਵੇਗਾ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਐਕਵਾਸ 507SH ਦੇ ਬਿਹਤਰੀਨ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5-ਇੰਚ ਦੀ ਐੱਚ.ਡੀ. (720x1280 ਪਿਕਸਲ) ਆਈ.ਜੀ.ਜ਼ੈੱਡ.ਓ. ਐੱਲ.ਸੀ.ਡੀ. 2.5ਡੀ ਡਿਸਪਲੇ ਲੱਗੀ ਹੈ। ਇਸ 'ਤੇ ਕਰਨਿੰਗ ਗੋਰਿਲਾ ਗਲਾਸ 4 ਦੀ ਪ੍ਰਾਟੈਕਸ਼ਨ ਵੀ ਮੌਜੂਦ ਹੈ. ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਐਕਵਾਸ 507SH 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 617 ਪ੍ਰੋਸੈਸਰ ਦੇ ਨਾਲ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ਼ 16 ਜੀ.ਬੀ. ਹੈ। ਸਮਾਰਟਫੋਨ 'ਚ 200 ਜੀ.ਬੀ. ਤੱਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਦੀ ਵਰਤੋਂ ਸੰਭਵ ਹੋਵੇਗੀ। ਐਕਵਾਸ 507SH ਸਮਾਰਟਫੋਨ ਵਾਟਰ ਅਤੇ ਡਸਟ ਰੈਸਿਸਟੈਂਟ ਹੈ। ਇਸ ਵਿਚ 3010 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਕੁਇੱਕ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਹਾਲਾਂਕਿ, ਕੰਪਨੀ ਹੈਂਡਸੈੱਟ ਦੇ ਨਾਲ ਕੁਇੱਕ ਚਾਰਜਰ ਨਹੀਂ ਦੇ ਰਹੀ ਹੈ।
ਸ਼ਾਰਪ ਐਕਵਾਸ 507SH 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਨਾਲ ਫੁੱਲ-ਐੱਚ.ਡੀ. ਵੀਡੀਓ ਰਿਕਾਰਡ ਕਰਨਾ ਸੰਭਵ ਹੈ। ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ।
Pokemon Go ਐਂਡ੍ਰਾਇਡ ਅਤੇ ਆਈ.ਓ.ਐੱਸ ਲਈ ਇਨ੍ਹਾਂ ਦੇਸ਼ਾਂ 'ਚ ਹੋਈ ਉਪਲੱਬਧ (ਵੀਡੀਓ)
NEXT STORY