ਨਵੀਂ ਦਿੱਲੀ, (ਬੀ.ਐੱਨ.)- ਟੋਯੋਟਾ ਕਿਰਲੋਸਕਰ ਮੋਟਰ ਨੇ ਟੋਇਟਾ ਲੈਜੇਂਡਰ 4ਬਾਏ4 ਦਾ ਮੈਨੂਅਲ ਟ੍ਰਾਂਸਮਿਸ਼ਨ (ਐੱਮ.ਟੀ.) ਵੇਰੀਐਂਟ ਪੇਸ਼ ਕੀਤਾ। ਇਹ ਨਵਾਂ ਵੇਰੀਐਂਟ ਸ਼ਕਤੀ, ਲਗਜ਼ਰੀ ਅਤੇ ਅਤਿ-ਆਧੁਨਿਕ ਤਕਨੀਕ ਦਾ ਇਕ ਬੇਹਤਰੀਨ ਮਿਸ਼ਰਣ ਮੁਹੱਈਆ ਕਰਦੇ ਹੋਏ ਜੁੜਾਅ ਅਤੇ ਕੰਟਰੋਲ ਨੂੰ ਬੇਹਤਰ ਕਰਦਾ ਹੈ।
ਕਿਸੇ ਵੀ ਇਲਾਕੇ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਤਿਆਰ ਲੀਜੈਂਡਰ ਨੇ 2021 ਵਿਚ ਭਾਰਤ ਵਿਚ ਆਪਣੀ ਸ਼ੁਰੂਆਤ ਕੀਤੀ , ਜਿਸ ਵਿਚ ਉੱਨਤ 4ਬਾਏ4 ਸਮਰੱਥਾ ਹੈ, ਜੋ ਇਸਨੂੰ ਆਫ-ਰੋਡ ਰੋਮਾਂਚ ਲਈ ਆਦਰਸ਼ ਸਾਥੀ ਬਣਾਉਂਦੀ ਹੈ। ਲੀਜੈਂਡਰ 4ਬਾਏ4 ਐੱਮ. ਟੀ. ਦੇ ਕੇਂਦਰ ਵਿਚ ਪ੍ਰਸਿੱਧ 2.8 ਲੀਟਰ ਡੀਜ਼ਲ ਇੰਜਣ ਹੈ, ਜਿਸਨੂੰ ਬੇਜੋੜ ਪਾਵਰ ਡਿਲੀਵਰੀ ਲਈ ਬਣਾਇਆ ਗਿਆ ਹੈ। 204 ਪੀ.ਐੱਸ. ਦੀ ਪਾਵਰ ਅਤੇ 420 ਐੱਨ. ਐੱਮ . ਦਾ ਟਾਰਕ ਪੈਦਾ ਕਰਨ ਵਾਲੀ ਇਹ ਪਾਵਰਟ੍ਰੇਨ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜੋ ਆਪਣੀ ਡਰਾਈਵ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ।
Hyundai ਨੇ ਸਸਤੀਆਂ ਕਰ'ਤੀਆਂ ਇਹ ਕਾਰਾਂ! ਹੈਵੀ ਡਿਸਕਾਉਂਟ ਦਾ ਚੱਕੋ ਲਾਭ
NEXT STORY