ਨਗੱਰ– ਕੁੱਲੂ-ਮਨਾਲੀ ਨੈਸ਼ਨਲ ਹਾਈਵੇ ’ਤੇ ਇਕ ਥਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਹਨੀਮੂਨ ’ਤੇ ਆਏ ਯੂ.ਪੀ. ਦੇ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੋਹਿਤ ਕੌਸ਼ਿਕ (23) ਪੁੱਤਰ ਆਨੰਦ ਕੌਸ਼ਿਕ ਅਤੇ ਮਾਨਸੀ (23) ਪਤਨੀ ਰੋਹਿਤ ਮਕਾਨ ਨੰਬਰ-89 ਕਾਕਰੀ, ਤਹਿਸੀਲ ਤਾਲਬੇਹਟ, ਜ਼ਿਲ੍ਹਾ ਲਲਿਤਪੁਰ ਯੂ.ਪੀ. ਦੇ ਰੂਪ ’ਚ ਹੋਈ ਹੈ।

ਜਾਣਕਾਰੀ ਮੁਤਾਬਕ, ਵੀਰਵਾਰ ਅੱਧੀ ਰਾਤ ਨੂੰ ਟਰੱਕ (ਐੱਚ.ਪੀ. 64ਬੀ-6667) ਅਤੇ ਥਾਰ (ਯੂ.ਪੀ. 94ਏ-6068) ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਦੇ ਚਿੱਥੜੇ ਉਡ ਗਏ। ਪਤਲੀਕੂਹਲ ਥਾਣਾ ਇੰਚਾਰਜ ਮੁਕੇਸ਼ ਰਾਠੌਰ ਨੇ ਦੱਸਿਆ ਕਿ ਵੀਰਵਾਰ ਅੱਧੀ ਰਾਤ ਨੂੰ ਹੋਈ 2 ਵਾਹਨਾਂ ਦੀ ਟੱਕਰ ’ਚ ਜੋੜੇ ਦੀ ਮੌਤ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
Vivo Y77e t1 version ਨਵੇਂ ਅਵਤਾਰ ’ਚ ਲਾਂਚ, ਮਿਲਦਾ ਹੈ Dimensity 810 ਪ੍ਰੋਸੈਸਰ
NEXT STORY