ਗੈਜੇਟ ਡੈਸਕ– ਟਰੂਕਾਲਰ ਨੇ ਆਪਣੇ ਇਕ ਨਵੇਂ ਐਪ ਨੂੰ ਲਾਂਚ ਕਰ ਦਿੱਤਾ ਹੈ। ਟਰੂਕਾਲਰ ਦੇ ਇਸ ਐਪ ਦਾ ਨਾਂ ‘ਓਪਨ ਡੋਰਸ’ ਹੈ ਜੋ ਕਿ ਇਕ ਰੀਅਲ ਟਾਈਮ ਆਡੀਓ ਚੈਟ ਐਪ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਟਰੂਕਾਲਰ ਦੇ ਯੂਜ਼ਰਸ ਇਸ ਨਵੇਂ ਐਪ ਨੂੰ ਸਿਰਫ ਇਕ ਕਲਿੱਕ ਤੋਂ ਬਾਅਦ ਇਸਤੇਮਾਲ ਕਰ ਸਕਣਗੇ, ਹਾਲਾਂਕਿ ਉਨ੍ਹਾਂ ਨੂੰ ਓ.ਟੀ.ਪੀ. ਦੱਸਣਾ ਹੋਵੇਗਾ। ਸਟਾਕਹੋਮ ਅਤੇ ਭਾਰਤ ਦੀ ਇਕ ਵਿਸ਼ੇਸ਼ ਟੀਮ ਨਾਲ ਮਿਲ ਕੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਸ ਐਪ ਨੂੰ ਤਿਆਰ ਕੀਤਾ ਗਿਆ ਹੈ।
ਇੰਝ ਕੰਮ ਕਰੇਗਾ ਐਪ
ਓਪਨ ਡੋਰਸ ’ਚ ਆਨਬੋਰਡਿੰਗ ਦੀ ਪ੍ਰਕਿਰਿਆ ਬੇਹੱਦ ਆਸਾਨ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਟਰੂਕਾਲਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਬਸ ਇਕ ਟੈਬ ਨਾਲ ਸਾਈਨ-ਇਨ ਕਰ ਸਕਦੇ ਹੋ। ਜੇਕਰ ਤੁਸੀਂ ਟਰੂਕਾਲਰ ਦੇ ਯੂਜ਼ਰਸ ਨਹੀਂ ਹੋ ਤਾਂ ਸਿਰਫ ਮਿਸਡ ਕਾਲ ਜਾਂ ਓ.ਟੀ.ਪੀ. ਰਾਹੀਂ ਤੁਹਾਡੇ ਫੋਨ ਨੰਬਰ ਨੂੰ ਵੈਰੀਫਾਈ ਕੀਤਾ ਜਾਵੇਗਾ। ਇਸ ਐਪ ਨੂੰ ਸਿਰਫ ਦੋ ਚੀਜ਼ਾਂ ਦੀ ਮਨਜ਼ੂਰੀ ਚਾਹੀਦਾ ਹੈ, ਪਹਿਲੀ ਕਾਨਟੈਕਟ ਲਿਸਟ ਅਤੇ ਦੂਜੀ ਫੋਨ ਪਰਮਿਸ਼ਨ। ਇਸ ਐਪ ਰਾਹੀਂ ਗੱਲ ਕਰਨ ਵਾਲੇ ਲੋਕਾਂ ਨੂੰ ਨੰਬਰ ਨਹੀਂ ਦਿਸੇਗਾ। ਇਹ ਐਪ ਅੰਗਰੇਜੀ, ਹਿੰਦੀ, ਸਪੈਨਿਸ਼, ਲੈਟਿਨ ਅਤੇ ਫ੍ਰੈਂਚ ’ਚ ਉਪਲੱਬਧ ਹੈ।
ਇਸ ਆਡੀਓ ਐਪ ’ਚ ਕਲੱਬਹਾਊਸ ਦੀ ਤਰ੍ਹਾਂ ਗੱਲ ਕਰਨ ਲਈ ਦੋਸਤਾਂ ਨੂੰ ਇਨਵਾਈਟ ਕਰਨਾ ਹੋਵੇਗਾ। ਇਨਵਾਈਟ ਭੇਜਣ ਤੋਂ ਬਾਅਦ ਦੋਸਤਾਂ ਨੂੰ ਇਕ ਨੋਟੀਫਿਕੇਸ਼ਨ ਮਿਲੇਗੀ। ਇਸ ਵਿਚ ਤੁਸੀਂ ਇਕੱਠੇ ਕਈ ਲੋਕਾਂ ਨਾਲ ਜੁੜੇ ਸਕਦੇ ਹੋ। ਕੰਪਨੀ ਦੇ ਦਾਅਵੇ ਮੁਤਾਬਕ, ਇਸ ਐਪ ਨਾਲ ਪੂਰੀ ਪ੍ਰਾਈਵੇਸੀ ਮਿਲੇਗੀ ਕਿਉਂਕਿ ਇਸਦੇ ਡਾਟਾ ਨੂੰ ਕਦੇ ਵੀ ਸਟੋਰ ਨਹੀਂ ਕੀਤਾ ਜਾਵੇਗਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਟਰੂਕਾਲਰ ਓਪਨ ਡੋਰਸ ਇਕ ਨਵਾਂ ਆਡੀਓ ਐਪ ਹੈ ਜਿਸਦਾ ਸਿੱਧਾ ਮੁਕਾਬਲਾ ਕਲੱਬਹਾਊਸ ਨਾਲ ਹੈ।
ਹੁੰਡਈ ਨੇ ਪੇਸ਼ ਕੀਤੀ ਆਲ ਨਿਊ ਟਿਊਸਾਨ, 4 ਅਗਸਤ ਨੂੰ ਹੋਵੇਗੀ ਲਾਂਚ
NEXT STORY