ਆਟੋ ਡੈਸਕ– ਟੀ.ਵੀ.ਐੱਸ. ਨੇ ਨਵੀਂ ‘ਅਰਾਈਵ’ ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਐਪ ਦੀ ਸਬ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਆਗੁਮੈਂਟਿਡ ਰਿਐਲਿਟੀ ਤਕਨੀਕ ਨੂੰ ਸੁਪੋਰਟ ਕਰਦੀ ਹੈ ਜਿਸ ਨਾਲ ਟੀ.ਵੀ.ਐੱਸ. ਦੇ ਮੋਟਰਸਾਈਕਲਾਂ ਬਾਰੇ ਗਾਹਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਰਿਪੋਰਟ ਮੁਤਾਬਕ, ਇਸ ਐਪ ’ਚ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 200 ਅਤੇ ਅਪਾਚੇ ਆਰ.ਆਰ. 300 ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਨੂੰ ਅਪਲੋਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ– BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਆਗੁਮੈਂਟਿਡ ਰਿਐਲਿਟੀ ਦੀ ਮਦਦ ਨਾਲ ਤੁਹਾਨੂੰ ਇਸ ਐਪ ’ਚ 360 ਡਿਗਰੀ ਇਮੇਜਿੰਗ ਰਾਹੀਂ ਬਾਈਕ ਦੇ ਹਰੇਕ ਉਪਕਰਣ ਅਤੇ ਪੁਰਜੇ ਦੀ ਜਾਣਕਾਰੀ ਮਿਲਦੀ ਹੈ। ਇਸ ਰਾਹੀਂ ਤੁਸੀਂ 360 ਡਿਗਰੀ ਵਿਊ ’ਚ ਬਾਈਕ ਨੂੰ ਕਾਫੀ ਨਜ਼ਦੀਕ ਤੋਂ ਵੇਖ ਸਕਦੇ ਹੋ। ਐਪ ’ਚ ਬਾਈਕ ਨੂੰ ਐਕਸਪਲੋਰ ਕਰਨ ਦੇ ਨਾਲ ਸਕੈਨ ਅਤੇ 3ਡੀ ਮੋਡ ਵੀ ਵੇਖਣ ਨੂੰ ਮਿਲਿਆ ਹੈ। ਇਸ ਐਪ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਲਾਂਚ ਕਰ ਦਿੱਤਾ ਗਿਆ ਹੈ।
Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ
NEXT STORY