ਜਲੰਧਰ- ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਦੂਜੀ ਤਿਮਾਹੀ 'ਚ ਆਪਣੇ ਨਾਲ ਕਿਸੇ ਵੀ ਨਵੇਂ ਯੂਜ਼ਰ ਨੂੰ ਨਹੀਂ ਜੋੜ ਸਕੀ ਜੋ ਕਿ 2017 ਦੀ ਆਸ਼ਾਜਨਕ ਸ਼ੁਰੂਆਤ ਲਈ ਨਿਰਾਸ਼ਾਜਨਕ ਸਾਬਿਤ ਹੋਇਆ ਹੈ। ਉਥੇ ਹੀ ਹੁਣ ਇਹ ਯੂਜ਼ਰਸ ਨੂੰ ਆਰਸ਼ਿਤ ਕਰਨ ਲਈ ਆਪਣੇ ਪਲੇਟਫਾਰਮਾਂ 'ਚ ਕਈ ਬਦਲਾਅ ਕਰ ਰਹੀ ਹੈ। ਆਪਣੀ ਨਵੀਂ ਅਪਡੇਟ 'ਚ ਟਵਿਟਰ ਨੇ ਐਕਸਪਲੋਰ ਟੈਬ ਨੂੰ ਰੋਲ ਆਊਟ ਕੀਤਾ ਹੈ ਜੋ ਯੂਜ਼ਰਸ ਨੂੰ ਉਨ੍ਹਾਂ ਹੈਂਡਲ ਨੂੰ ਫਾਅਲੋ ਕੀਤੇ ਬਿਨਾਂ ਉਨ੍ਹਾਂ ਟਵੀਟਸ ਨੂੰ ਫਾਅਲੋ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਹ ਇੰਸਟਾਗ੍ਰਾਮ ਦੇ ਐਕਸਪਲੋਰ ਟੈਬ ਦੀ ਤਰ੍ਹਾਂ ਹੀ ਹੈ।
ਟਵਿਟਰ ਨੇ ਕਿਹਾ ਹੈ ਕਿ ਇਸ ਅਪਡੇਟ ਨੂੰ ਦੋਵਾਂ ਐਂਡਰਾਇਡ ਅਤੇ ਆਈ.ਓ.ਐੱਸ. ਲਈ ਜਾਰੀ ਕਰ ਦਿੱਤਾ ਗਿਆ ਹੈ। ਐਕਸਪਲੋਰ ਟੈਬ ਨੂੰ ਸਰਚ ਪੈਨਲ 'ਚ ਦੇਖਿਆ ਜਾ ਸਕਦਾ ਹੈ ਅਤੇ ਯੂਜ਼ਰਸ ਦੇ ਉਪਭੋਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਟਵਿਟਰ ਦੀਆਂ ਕੋਸ਼ਿਸ਼ਾਂ ਦੇ ਅਨੁਰੂਪ ਹੈ। ਪਿਛਲੇ ਮਹੀਨੇ ਟਵਿਟਰ ਨੇ ਮਿਊਟ ਫੀਚਰ ਨੂੰ ਰੋਲ ਆਊਟ ਕੀਤਾ ਸੀ ਜੋ ਯੂਜ਼ਰਸ ਨੂੰ ਆਪਣੇ ਟਾਈਮਲਾਈਨ ਤੋਂ ਸਪੈਸੀਫਿਕ ਸ਼ਬਦ ਨੂੰ ਮਿਊਟ ਕਰਨ ਦੀ ਮਨਜ਼ੂਰੀ ਦਿੰਦਾ ਹੈ।
ਹਾਲ ਹੀ 'ਚ ਟਵਿਟਰ ਨੇ ਆਪਣੇ ਯੂਜ਼ਰਸ ਨੂੰ ਡਾਇਰੈਕਟ ਮੈਸੇਜ ਜੋ ਉਹ ਰਿਸੀਵ ਕਰਦੇ ਹਨ, ਉਸ ਨੂੰ ਕੰਟਰੋਲ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ। ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਡਾਇਰੈਕਟ ਮੈਸੇਜ ਲਈ ਫਿਲਟਰ ਨੂੰ ਐਡ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰਸ ਉਨ੍ਹਾਂ ਲੋਕਾਂ ਦੀ ਸਮੀਖਿਆ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਹਨ। ਇਸ ਲਈ ਮੈਸੇਜ ਇਨਬਾਕਸ ਦੇ ਨਾਲ 'ਰਿਕੁਐਸਟ' ਦੇ ਨਾਂ ਨਾਲ ਇਕ ਹੋਰ ਆਪਸ਼ਨ ਦਿੱਤਾ ਗਿਆ ਹੈ। ਕਈ ਵਾਰ ਲੋਕਾਂ ਦੇ ਇਨਬਾਕਸ 'ਚ ਅਜਿਹੇ ਲੋਕਾਂ ਦੇ ਮੈਸੇਜ ਆਉਣ ਲੱਗਦੇ ਹਨ, ਜਿਨ੍ਹੰ ਨੂੰ ਤੁਸੀਂ ਜਾਣਦੇ ਨਹੀਂ ਹੋ। ਟਵਿਟਰ ਨੇ ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਨਵਾਂ ਆਪਸ਼ਨ ਜੋੜਿਆ ਹੈ। ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਸ ਨੂੰ 'ਰਿਕੁਐਸਟ' ਦੇ ਨਾਂ ਨਾਲ ਨਵਾਂ ਟੈਬ ਦਿਖਾਈ ਦੇਵੇਗਾ।
ਭਾਰਤ 'ਚ 7 ਸਤੰਬਰ ਨੂੰ ਲਾਂਚ ਹੋਵੇਗਾ Vivo V7+ ਸੈਲਫੀ ਸਮਾਰਟਫੋਨ
NEXT STORY