ਜਲੰਧਰ: ਪ੍ਰਮੁੱਖ ਸੋਸ਼ਲ ਮੀਡੀਆ ਵੈੱਬਸਾਈਟ ਟਵਿਟਰ ਨੇ ਅੱਜ ਆਪਣੇ ਟਵੀਟਸ ( ਸੰਦੇਸ਼ਾਂ) ਲਈ 140 ਅੱਖਰਾਂ ਦੀ ਸੀਮਾ 'ਚ ਢਿੱਲ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰ ਹੁਣ ਟਵੀਟ 'ਚ ਲਿੰਕ, ਅਟੈਚਮੈਂਟ ਅਤੇ ਹੋਰ ਫੀਚਰ ਦਾ ਇਸਤੇਮਾਲ ਕਰ ਸਕਣਗੇ।
ਕੰਪਨੀ ਨੇ ਇਹ ਕਦਮ ਆਪਣੇ ਯੂਜ਼ਰਾਂ ਨੂੰ ਵਧਾਉਣ ਦੀ ਕੋਸ਼ਿਸ਼ ਦੇ ਤਹਿਤ ਚੁੱਕਿਆ ਹੈ। ਟਵਿਟਰ ਦੇ ਉਤਪਾਦ ਪ੍ਰਬੰਧਕ ਟਾਡ ਸ਼ੇਰਮਨ ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ 'ਫੋਟੋ, ਵੀਡੀਓ ਅਤੇ ਪੋਲਸ ਨੂੰ ਅੱਖਰ ਸੀਮਾ 'ਚ ਨਹੀਂ ਗਿਣਿਆ ਜਾਵੇਗਾ।
ਵਿਗਿਆਨੀਆਂ ਨੇ ਤਿਆਰ ਕੀਤਾ ਕੀੜੇ ਦੀ ਤਰ੍ਹਾਂ ਉੱਡਣ ਵਾਲਾ ਰੋਬੋਬੀ (ਵੀਡੀਓ)
NEXT STORY