ਗੈਜੇਟ ਡੈਸਕ—ਮਾਈਕ੍ਰੋਬਾਲਗਿੰਗ ਵੈੱਬਸਾਈਟ ਟਵਿੱਟਰ ਨੇ ਬੁੱਧਵਾਰ ਨੂੰ ਇਕ ਡੈਡੀਕੇਟੇਡ ਸਰਚ ਪ੍ਰੋਮਾਪਟ ਦੀ ਸ਼ੁਰੂਆਤ ਕੀਤੀ ਹੈ। ਇਸ ਸਰਵਿਸ ਦਾ ਮੁੱਖ ਉਦੇਸ਼ ਘਰੇਲੂ ਹਿੰਸਾ ਨਾਲ ਜੁੜੀ ਸਹੀ ਅਪਡੇਟਸ ਉਪਲੱਬਧ ਕਰਵਾਉਣਾ ਹੈ। ਹੁਣ ਜਦ ਵੀ ਕੋਈ ਯੂਜ਼ਰ ਘਰੇਲੂ ਹਿੰਸਾ ਨਾਲ ਜੁੜੇ (Doemstic Violence) ਕੀਵਰਡਸ ਨੂੰ ਸਰਚ ਕਰੇਗਾ ਤਾਂ ਉਸ ਨੂੰ ਪਹਿਲਾਂ ਦੇ ਮੁਕਾਬਲੇ ਆਸਾਨੀ ਨਾਲ ਟਵਿੱਟਰ 'ਤੇ ਜ਼ਰੂਰੀ ਜਾਣਕਾਰੀ ਅਤੇ ਮਦਦ ਦੇ ਬਾਰੇ ਸਹੀ ਜਾਣਕਾਰੀ ਮਿਲੇਗੀ। ਇਸ ਨੂੰ ਟਵਿੱਟਰ ਦੇ ਹੈਸ਼ਟੈਗ ThereIsHelp ਪ੍ਰੋਮਪਟ ਦਾ ਵਿਸਤਾਰ ਵੀ ਕਿਹਾ ਜਾ ਸਕਦਾ ਹੈ।
ਆਈ.ਓ.ਐੱਸ. ਅਤੇ ਐਂਡ੍ਰਾਇਡ 'ਤੇ ਉਪਲੱਬਧ
ਟਵਿਟੱਰ ਨੇ ਇਸ ਦੇ ਲਈ ਮਹਿਲਾ ਅਤੇ ਬਾਲ ਕਲਿਆਣ ਮੰਤਰਾਲਾ ਅਤੇ ਰਾਸ਼ਟਰੀ ਮਹਿਲਾ ਆਯੋਗ ਨਾਲ ਪਾਰਟਨਰਸ਼ਿਪ ਕੀਤੀ ਹੈ। ਇਹ ਸਰਚ ਪ੍ਰੋਮਪਟ ਆਈ.ਓ.ਐੱਸ., ਐਂਡ੍ਰਾਇਡ ਤੋਂ ਇਲਾਵਾ ਭਾਰਤ 'ਚ mobile.twitter.com 'ਤੇ ਉਪਲੱਬਧ ਹੋਵੇਗਾ। ਖਾਸ ਗੱਲ ਇਹ ਹੈ ਕਿ ਇੰਗਲਿਸ਼ ਅਤੇ ਹਿੰਦੀ ਭਾਸ਼ਾ 'ਚ ਵੀ ਐਕਸੈੱਸ ਕੀਤਾ ਜਾ ਸਕੇਗਾ।

ਇਨ੍ਹਾਂ ਹੈਸ਼ਟੈਗ ਨੂੰ ਕੀਤਾ ਗਿਆ ਸ਼ਾਮਲ
ਟਵਿਟੱਰ ਇਸ ਫੀਚਰ ਨੂੰ ਸਮੇਂ-ਸਮੇਂ 'ਤੇ ਚੈੱਕ ਕਰਦਾ ਰਹੇਗਾ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਇਹ ਫੀਚਰ ਸਾਰੇ ਇਕੋ ਜਿਹੇ ਕੀਵਰਡਸ ਨੂੰ ਜਨਰੇਟ ਕਰਦੇ ਹੋਏ ਸਰਚ ਪ੍ਰੋਮਪਟ ਦਿਖਾਵੇ। ਇਸ 'ਚ ਅੰਗ੍ਰੇਜ਼ੀ ਲਈ crimeagainstwomen, domesticviolence, dowry, dowrydeath, genderviolence, genderbasedviolence, lockdownviolence, maritalrape, POSH ਵਰਗੇ ਹੈਸ਼ਟੈਗ ਅਤੇ ਹਿੰਦੀ ਲਈ ਮਹਿਲਾਹਿੰਸਾ, ਘਰੇਲੂਹਿੰਸਾ, ਮਹਿਲਾਅਤਿਆਚਾਰ, ਦਹੇਜ, ਦਹੇਜਪ੍ਰਥਾ,ਬਲਾਤਕਾਰ ਵਰਗੇ ਹੈਸ਼ਟੈਗ ਸ਼ਾਮਲ ਹਨ।
ਲਾਕਡਾਊਨ 'ਚ ਵਧੇ ਘਰੇਲੂ ਹਿੰਸਾ ਦੇ ਮਾਮਲੇ
ਟਵਿਟੱਰ ਨੇ ਦੱਸਿਆ ਕਿ ਕੋਵਿਡ-19 ਲਾਕਡਾਊਨ ਵਿਚਾਲੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਜਿਹੇ 'ਚ ਇਸ ਪ੍ਰੋਮਪਟ ਦੀ ਮਦਦ ਨਾਲ ਇਸ ਨੂੰ ਕਾਫੀ ਰੋਕਣ 'ਚ ਮਦਦ ਮਿਲਣ ਦੀ ਉਮੀਦ ਹੈ।
ਅਮਰੀਕੀ ਖ਼ੁਫ਼ੀਆ ਏਜੰਸੀ ਬਚਾ ਨਹੀਂ ਪਾਈ ਆਪਣਾ ਹੀ ਹੈਕਿੰਗ ਟੂਲ, ਵੱਡੇ ਪੱਧਰ 'ਤੇ ਡਾਟਾ ਚੋਰੀ
NEXT STORY