ਕਿਸ਼ਤਵਾੜਾ- ਜੰਮੂ-ਕਸ਼ਮੀਰ 'ਚ ਪਹਿਲਗਾਮ ਹਮਲੇ ਮਗਰੋਂ ਸੁਰੱਖਿਆ ਫੋਰਸ ਹਾਈ ਅਲਰਟ 'ਤੇ ਹਨ। ਇਸ ਦਰਮਿਆਨ ਫ਼ੌਜੀ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਫ਼ੌਜ ਦੀ ਵਰਦੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਰਦੀ ਦੀ ਵਿਕਰੀ, ਸਿਲਾਈ ਅਤੇ ਸਟੋਰੇਜ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਫ਼ੈਸਲਾ ਦੇਸ਼ ਵਿਰੋਧੀ ਤੱਤਾਂ ਵਲੋਂ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਲਿਆ ਗਿਆ ਹੈ।
ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸ਼ਾਵਨ ਨੇ ਇਹ ਹੁਕਮ ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਨਿਯਮਾਂ ਅਤੇ ਪਾਬੰਦੀਆਂ ਦਾ ਇਕ ਸੈੱਟ ਜਾਰੀ ਕਰਦਿਆਂ ਕਿਹਾ ਕਿ ਫ਼ੌਜ ਦੀ ਵਰਦੀ ਦੀ ਵਿਕਰੀ ਅਤੇ ਸਿਲਾਈ 'ਤੇ ਰੋਕ ਲਾ ਦਿੱਤੀ ਗਈ ਹੈ। ਜੇਕਰ ਕਿਤੇ ਵੀ ਅਜਿਹਾ ਹੁੰਦਾ ਹੈ ਤਾਂ ਨੇੜਲੇ ਪੁਲਸ ਸਟੇਸ਼ਨ ਵਿਚ ਇਸ ਦੀ ਜਾਣਕਾਰੀ ਦਿਓ।
ਹੁਕਮ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਅਧਿਕਾਰਤ ਦੁਕਾਨਾਂ ਅਤੇ ਕੰਪਨੀਆਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਦੀ ਇਜਾਜ਼ਤ ਬਾਰੇ ਨੇੜੇ ਪੁਲਸ ਥਾਣੇ ਨੂੰ ਲਿਖਤੀ ਰੂਪ ਵਿਚ ਸੂਚਿਤ ਕਰਨਾ ਹੋਵੇਗਾ। ਇਸ ਸੂਚਨਾ ਨੂੰ ਦੇਣ ਦੀ ਆਖ਼ਰੀ ਤਾਰੀਖ਼ ਹੁਕਮ ਜਾਰੀ ਹੋਣ ਅਤੇ ਪ੍ਰਕਾਸ਼ਿਤ ਹੋਣ ਦੇ 15 ਦਿਨਾਂ ਦੇ ਅੰਦਰ ਹੋਵੇਗੀ। ਸਾਰੀਆਂ ਨਿੱਜੀ ਕੰਪਨੀਆਂ ਅਤੇ ਦੁਕਾਨਾਂ, ਜੋ ਫ਼ੌਜੀ, ਖਾਦੀ ਕੱਪੜੇ ਵੇਚਦੀਆਂ ਹਨ, ਉਨ੍ਹਾਂ ਨੂੰ ਹਰ ਹਫ਼ਤੇ ਆਪਣੀ ਵਿਕਰੀ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ, ਜਿਸ ਵਿਚ ਇਹ ਵੇਰਵਾ ਦਿੱਤਾ ਜਾਵੇਗਾ ਕਿ ਕਿਹੜੇ ਫੌਜੀ/ਨੀਮ ਫੌਜੀ/ਪੁਲਿਸ ਕਰਮਚਾਰੀਆਂ ਨੂੰ ਕੱਪੜੇ ਵੇਚੇ ਗਏ ਹਨ।
'ਬੈਗ 'ਚ ਬੰਬ ਹੈ...', ਬੈਂਗਲੁਰੂ ਜਾ ਰਹੀ ਫਲਾਈਟ 'ਚ ਧਮਕੀ ਮਿਲਣ ਕਾਰਨ ਲੋਕਾਂ ਦੇ ਉੱਡੇ ਹੋਸ਼
NEXT STORY