ਗੈਜੇਟ ਡੈਸਕ– ਟਵਿਟਰ ਨੇ ਆਖਿਰਕਾਰ ਈ-ਮੇਲ ਆਈ.ਡੀ. ਅਤੇ ਐਪਲ ਆਈ.ਡੀ. ਰਾਹੀਂ ਲਾਗ-ਇਨ ਦੀ ਸੁਵਿਧਾ ਦੇ ਦਿੱਤੀ ਹੈ। ਹੁਣ ਤੁਸੀਂ ਆਪਣੇ ਈ-ਮੇਲ ਅਕਾਊਂਟ ਅਤੇ ਐਪਲ ਆਈ.ਡੀ. ਰਾਹੀਂ ਟਵਿਟਰ ਲਾਗ-ਇਨ ਕਰ ਸਕੋਗੇ। ਹੁਣ ਤਕ ਟਵਿਟਰ ’ਚ ਲਾਗ-ਇਨ ਲਈ ਪਾਸਵਰਡ ਦੀ ਲੋੜ ਪੈਂਦੀ ਸੀ। ਪਿਛਲੇ ਹਫਤੇ ਹੀ ਟਵਿਟਰ ਦੇ ਇਸ ਫੀਚਰ ਦੀ ਟੈਸਟਿੰਗ ਹੋਈ ਸੀ। ਨਵੀਂ ਅਪਡੇਟ ਤੋਂ ਬਾਅਦ ਟਵਿਟਰ ਲਾਗ-ਇਨ ਕਰਨਾ ਤਾਂ ਹੁਣ ਆਸਾਨ ਹੋ ਗਿਆ ਹੈ ਪਰ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਜਿਸ ਆਈ.ਡੀ. ਰਾਹੀਂ ਲਾਗ-ਇਨ ਕਰ ਰਹੇ ਹੋ, ਉਹ ਟਵਿਟਰ ਨਾਲ ਰਜਿਸਟਰਡ ਹੈ ਜਾਂ ਨਹੀਂ। ਟਵਿਟਰ ਦੀ ਨਵੀਂ ਅਪਡੇਟ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ। ਇਥੇ ਇਕ ਗੱਲ ਜਾਣਨੀ ਜ਼ਰੂਰੀ ਹੈ ਕਿ ਐਪਲ ਆਈ.ਡੀ. ਰਾਹੀਂ ਸਿਰਫ ਉਹੀ ਯੂਜ਼ਰ ਲਾਗਇਨ ਕਰ ਸਕਣਗੇ ਜੋ ਟਵਿਟਰ ਨੂੰ ਆਈ.ਓ.ਐੱਸ. ’ਤੇ ਇਸਤੇਮਾਲ ਕਰ ਰਹੇ ਹਨ।
ਦੱਸ ਦੇਈਏ ਕਿ ਟਵਿਟਰ ਹੁਣ ਇਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਟਵਿਟਰ ਦੇ ਯੂਜ਼ਰਸ ਟਵਿਟਰ ’ਤੇ ਹੀ ਸ਼ਾਪਿੰਗ ਕਰ ਸਕਣਗੇ। ਟਵਿਟਰ ਨੇ ਸ਼ਾਪਿੰਗ ਮਾਡਲ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ‘ਟਵਿਟਰ ਸ਼ਾਪ ਮਾਡਿਊਲ’ ਫਿਲਹਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਹੋਰ ਦੇਸ਼ਾਂ ’ਚ ਇਸ ਦੀ ਲਾਂਚਿੰਗ ਨੂੰ ਲੈ ਕੇ ਕੋਈ ਖਬਰ ਨਹੀਂ ਹੈ। ਟਵਿਟਰ ਨੇ ਕਿਹਾ ਹੈ ਕਿ ਫਿਲਹਾਲ ਸ਼ਾਪਿੰਗ ਫੀਚਰ ਨੂੰ ਕੁਝ ਹੀ ਬ੍ਰਾਂਡਾਂ ਨਾਲ ਟੈਸਟ ਕੀਤਾ ਜਾ ਰਿਹਾ ਹੈ ਜਿਸ ਦਾ ਇਸਤੇਮਾਲ ਅਮਰੀਕੀ ਯੂਜ਼ਰਸ ਆਈ.ਓ.ਐੱਸ. ਡਿਵਾਈਸ ’ਤੇ ਸਿਰਫ ਅੰਗਰੇਜੀ ’ਚ ਕਰ ਸਕਣਗੇ।
ਸ਼ਓਮੀ ਦਾ ਗਾਹਕਾਂ ਨੂੰ ਝਟਕਾ, ਰੈੱਡਮੀ ਨੋਟ-10 ਦੀ ਕੀਮਤ 'ਚ ਕੀਤਾ ਵਾਧਾ
NEXT STORY