ਗੈਜੇਟ ਡੈਸਕ– ਕਰੀਬ ਤਿੰਨ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਟਵਿਟਰ ਨੇ ਆਖ਼ਿਰਕਾਰ ਪਬਲਿਕ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਕੋਈ ਵੀ ਆਪਣੇ ਟਵਿਟਰ ਅਕਾਊਂਟ ਨੂੰ ਵੈਰੀਫਾਈ ਕਰਨ ਲਈ ਅਪਲਾਈ ਕਰ ਸਕਦਾ ਹੈ। ਦੱਸ ਦੇਈਏ ਕਿ ਸਾਲ 2017 ’ਚ ਟਵਿਟਰ ਨੇ ਪਬਲਿਕ ਵੈਰੀਫਿਕੇਸ਼ਨ ਬੰਦ ਕਰ ਦਿੱਤਾ ਸੀ। ਟਵਿਟਰ ਨੇ ਕਿਹਾ ਹੈ ਕਿ ਨਵੀਂ ਵੈਰੀਫਿਕੇਸ਼ਨ ਪ੍ਰਕਿਰਿਆ ਜਲਦ ਹੀ ਸਾਰਿਆਂ ਲਈ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਰਿਵਰਸ ਇੰਜੀਨੀਅਰਿੰਗ ਮਾਹਿਰ ਜੈਨ ਮਨਚੁਨ ਵੋਂਗ ਨੇ ਟਵੀਟ ਕਰਕੇ ਟਵਿਟਰ ਦੇ ਵੈਰੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਬਲਿਕ ਅਕਾਊਂਟ ਵੈਰੀਫਿਕੇਸ਼ਨ ਦੀਆਂ ਤਿਆਰੀਆਂ ਆਖਰੀ ਪੜਾਅ ’ਚ ਹੈ ਅਤੇ ਜਲਦ ਹੀ ਇਸ ਨੂੰ ਲਾਈਵ ਕੀਤਾ ਜਾਵੇਗਾ। ਉਨ੍ਹਾਂ ਇਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਸੀ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਕਿਨ੍ਹਾਂ ਲੋਕਾਂ ਦਾ ਅਕਾਊਂਟ ਹੋਵੇਗਾ ਵੈਰੀਫਾਈ
ਟਵਿਟਰ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਸ਼ੁਰੂਆਤੀ ਪੜਾਅ ’ਚ 6 ਤਰ੍ਹਾਂ ਦੇ ਅਕਾਊਂਟ ਦਾ ਵੈਰੀਫਿਕੇਸ਼ਨ ਹੋਵੇਗਾ, ਜਿਨ੍ਹਾਂ ’ਚ ਸਰਕਾਰੀ ਕੰਪਨੀ, ਬ੍ਰਾਂਡਸ, ਨਾਨ ਪ੍ਰਾਫਿਟ ਆਰਗਨਾਈਜੇਸ਼ਨ, ਨਿਊਜ਼, ਇੰਟਰਟੇਨਮੈਂਟ, ਸਪੋਰਟਸ, ਆਰਗਨਾਈਜ਼ਰ ਅਤੇ ਦੂਜੇ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਹਨ। ਹਾਲਾਂਕਿ, ਟਵਿਟਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਅਕਾਊਂਟਸ ਨੂੰ ਵੀ ਵੋਰੀਫਾਈ ਕੀਤਾ ਜਾਵੇਗਾ ਜਿਨ੍ਹਾਂ ਦੇ ਫਾਲੋਅਰਜ਼ ਕਾਫ਼ੀ ਜ਼ਿਆਦਾ ਹਨ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਟਵਿਟਰ ’ਤੇ ਵੈਰੀਫਾਈ ਹੋਣ ਲਈ ਤੁਹਾਡੇ ਅਕਾਊਂਟ ’ਚ ਨਾਂ ਸਪਸ਼ਟ ਹੋਣਾ ਚਾਹੀਦਾ ਹੈ, ਪ੍ਰੋਫਾਈਲ ਫੋਟੋ ਹੋਣੀ ਚਾਹੀਦਾ ਹੈ ਅਤੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ ਵੈਰੀਫਾਈਡ ਹੋਣੀ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡਾ ਅਕਾਊਂਟ ਪਿਛਲੇ 6 ਮਹੀਨਿਆਂ ਤੋਂ ਐਕਟਿਵ ਹੈ ਤਾਂ ਹੀ ਤੁਸੀਂ ਵੈਰੀਫਾਈ ਲਈ ਅਪਲਾਈ ਕਰ ਸਕੋਗੇ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਵੈਰੀਫਿਕੇਸ਼ਨ ਲਈ ਇੰਝ ਕਰ ਸਕੋਗੇ ਅਪਲਾਈ
ਜਿਵੇਂ ਹੀ ਟਵਿਟਰ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ ਤਾਂ ਉਸ ਤੋਂ ਬਾਅਦ ਸਾਰੇ ਯੂਜ਼ਰਸ ਦੇ ਅਕਾਊਂਟ ਸੈਟਿੰਗ ’ਚ ਵੈਰੀਫਿਕੇਸ਼ਨ ਐਪਲੀਕੇਸ਼ਨ ਦਿਸਣ ਲੱਗੇਗੀ। ਵੈਰੀਫਿਕੇਸ਼ਨ ਦਾ ਟਾਪ ਸਾਰੇ ਯੂਜ਼ਰਸ ਦੇ ਅਕਾਊਂਟ ’ਚ ਦਿਸੇਗਾ। ਵੈਰੀਫਿਕੇਸ਼ਨ ਟੈਬ ਦਿਸਣ ਤੋਂ ਬਾਅਦ ਤੁਹਾਨੂੰ ਉੱਪਰ ਦੱਸੀਆਂ ਗਈਆਂ 6 ਕੈਟਾਗਰੀਆਂ ਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਸਰਕਾਰੀ ਪਛਾਣ ਪੱਤਰ, ਈ-ਮੇਲ ਆਈ.ਡੀ., ਵੈੱਬਸਾਈਟ ਲਿੰਗ ਵਰਗੀ ਜਾਣਕਾਰੀ ਟਵਿਟਰ ਨੂੰ ਦੇਣੀ ਹੋਵੇਗੀ। ਅਪਲਾਈ ਕਰਨ ਤੋਂ ਬਾਅਦ ਟਵਿਟਰ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰੇਗਾ ਅਤੇ ਫਿਰ ਤੁਹਾਡੇ ਅਕਾਊਂਟ ਨੂੰ ਬਲਿਊ ਟਿਕ ਦੇ ਨਾਲ ਵੈਰੀਫਾਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਦੁਕਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗੇ ਪ੍ਰੋਡਕਟਸ ਵੇਚ ਰਹੀਆਂ ਆਨਲਾਈਨ ਕੰਪਨੀਆਂ
ਇਲੈਕਟ੍ਰਾਨਿਕ ਅਤੇ ਸਮਾਰਟਫੋਨ ਦੀ ਵਿਕਰੀ ’ਚ ਭਾਰੀ ਗਿਰਾਵਟ, ਕੰਪਨੀਆਂ ਨੇ ਬੰਦ ਕੀਤੀ ਘਰੇਲੂ ਪ੍ਰੋਡਕਸ਼ਨ
NEXT STORY