ਨਵੀਂ ਦਿੱਲੀ– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ’ਚ ਤਬਾਹੀ ਬਚਾਈ ਹੋਈ ਹੈ। ਇਸ ਜਾਨਲੇਵਾ ਵਾਇਰਸ ਨਾਲ ਦੇਸ਼ ’ਚ ਰੋਜ਼ਾਨਾ ਲਗਭਗ 4,000 ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਕਾਰ ਵਿਸ਼ਵ ਸਿਹਤ ਸੰਗਠਨ (WHO) ਦੀ ਪ੍ਰਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕੋਵਿਡ-19 ਮਹਾਮਾਰੀ ਦੀਆਂ ਆਉਣ ਵਾਲੀਆਂ ਲਹਿਰਾਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਕੋਰੋਨਾ ਦੀਆਂ ਹੋਰ ਲਹਿਰਾਂ ਭਾਰਤ ਦੀਆਂ ਮੁਸ਼ਕਿਲਾਂ ਵਧਾ ਸਕਦੀਆਂ ਹਨ। ਡਾ. ਸੌਮਿਆ ਸਵਾਮੀਨਾਥਨ ਦਾ ਕਹਿਣਾ ਹੈ ਕਿ ਕੋਰਨਾ ਨਾਲ ਲੜਾਈ ’ਚ ਅਗਲੇ 6 ਤੋਂ 18 ਮਹੀਨੇ ਭਾਰਤ ਦੀਆਂ ਕੋਸ਼ਿਸ਼ਾਂ ਦੇ ਲਿਹਾਜ ਨਾਲ ਬੇਹੱਦ ਮਹੱਤਵਪੂਰਨ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ– ਕੋਰੋਨਾ ਨਾਲ ਲੜਾਈ ’ਚ ਰਣਨੀਤੀ ਬਣਾਉਣ ਵਾਲੇ ਗਰੁੱਪ ਦੇ ਚੀਫ਼ ਵਿਗਿਆਨੀ ਸ਼ਾਹਿਦ ਜਮੀਲ ਦਾ ਅਸਤੀਫਾ
ਇਕ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ’ਚ ਡਾ. ਸਵਾਮੀਨਾਥਨ ਨੇ ਕਿਹਾ ਕਿ ਮਹਾਮਾਰੀ ਦੀ ਇਸ ਲੜਾਈ ’ਚ ਬਹੁਤ ਕੁਝ ਵਾਇਰਸ ਦੇ ਵਿਕਾਸ ’ਤੇ ਵੀ ਨਿਰਭਰ ਕਰਦਾ ਹੈ। ਵੇਰਐਂਟਸ ਦੇ ਖ਼ਿਲਾਫ਼ ਵੈਕਸੀਨ ਦੀ ਸਮਰੱਥਾ ਅਤੇ ਵੈਕਸੀਨ ਨਾਲ ਬਣਨ ਵਾਲੀ ਇਮਿਊਨਿਟੀ ਕਿੰਨੇ ਸਮੇਂ ਤਕ ਲੋਕਾਂ ਦਾ ਬਚਾਅ ਕਰਦੀ ਹੈ, ਇਹ ਕਾਫ਼ੀ ਮਾਇਨੇ ਰੱਖਦਾ ਹੈ। ਇਸ ਵਿਚ ਬਹੁਤ ਕੁਝ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮਹਾਮਾਰੀ ਦੀ ਇਸ ਘਾਤਕ ਲਹਿਰ ਦਾ ਯਕੀਨੀ ਤੌਰ ’ਤੇ ਇਕ ਅੰਤ ਹੋਵੇਗਾ। ਸਾਲ 2021 ਦੇ ਅੰਤ ਤਕ ਅਸੀਂ ਅਜਿਹਾ ਵੇਖ ਸਕਦੇ ਹਾਂ, ਜਦੋਂ ਦੁਨੀਆ ਦੀ ਲਗਭਗ 30 ਫੀਸਦੀ ਆਬਾਦੀ ਵੈਕਸੀਨੇਟ ਹੋ ਜਾਵੇ। ਇਹੀ ਉਹ ਸਮਾਂ ਹੋਵੇਗਾ ਜਦੋਂ ਅਸੀਂ ਲਗਾਤਾਰ ਹੋ ਰਹੀਆਂ ਮੌਤਾਂ ’ਚ ਗਿਰਾਵਟ ਵੇਖਣਾ ਸ਼ੁਰੂ ਕਰਾਂਗੇ। ਇਸ ਤੋਂ ਬਾਅਦ 2022 ’ਚ ਵੈਕਸੀਨੇਸ਼ਨ ’ਚ ਤੇਜ਼ੀ ਆ ਸਕਦੀ ਹੈ।
ਡੀ. ਸਵਾਮੀਨਾਥਨ ਨੇ ਕਿਹਾ ਕਿ ਅਸੀਂ ਸਭ ਮਹਾਮਾਰੀ ਦੇ ਇਕ ਲਹਿਰ ’ਚੋਂ ਗੁਜ਼ਰ ਰਹੇ ਹਾਂ, ਜਿਥੇ ਅਜੇ ਵੀ ਕਈ ਮੁਸ਼ਕਿਲ ਪੜਾਅ ਬਾਕੀ ਹਨ। ਸਾਨੂੰ ਅਗਲੇ 6 ਤੋਂ 18 ਮਹੀਨਿਆਂ ਤਕ ਆਪਣੇ ਪ੍ਰਦਰਸ਼ਨ ’ਤੇ ਧਿਆਨ ਦੇਣਾ ਹੋਵੇਗਾ ਜੋ ਕਿ ਬੇਹੱਦ ਮੁਸ਼ਕਿਲ ਸਮਾਂ ਹੋ ਸਕਦਾ ਹੈ। ਇਸ ਤੋਂ ਬਾਅਦ ਹੀ ਕੰਟਰੋਲ ਨੂੰ ਲੈ ਕੇ ਲਾਂਗ ਟਰਮ ਪਲਾਨ ਲਈ ਗੱਲ ਕਰਨੀ ਚਾਹੀਦੀ ਹੈ। ਅਸੀਂ ਜਾਣਦੇ ਹਾਂ ਕਿ ਵੈਕਸੀਨ ਨਾਲ ਬਣਨ ਵਾਲੀ ਇਮਿਊਨਿਟੀ ਅਤੇ ਕੁਦਰਤੀ ਇਨਫੈਕਸ਼ਨ ਨਾਲ ਬਣਨ ਵਾਲੀ ਇਮਿਊਨਿਟੀ ਘੱਟੋ-ਘੱਟ 8 ਮਹੀਨਿਆਂ ਤਕ ਰਹਿੰਦੀ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਅਸੀਂ ਜ਼ਿਆਦਾ ਤੋਂ ਜ਼ਿਆਦਾ ਡਾਟਾ ਇਕੱਠਾ ਕਰਦੇ ਹਾਂ। ਇਲਾਜ ਦੇ ਪ੍ਰੋਟੋਕਾਲਸ ’ਤੇ ਟਿਪਣੀ ਕਰਦੇ ਹੋਏ ਡਾ. ਸਵਾਮੀਨਾਥਨ ਨੇ ਕਿਹਾ ਕਿ ਲੋਕਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਕ ਗਲਤ ਡਰੱਗ ਦਾ ਗਲਤ ਸਮੇਂ ’ਤੇ ਇਸਤੇਮਾਲ ਕਰਨ ਨਾਲ ਉਨ੍ਹਾਂ ਨੂੰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਝੱਲਣੇ ਪੈ ਸਕਦੇ ਹਨ। ਹੁਣ ਆਮਤੌਰ ’ਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਦਵਾਈਆਂ ਦਾ ਕੋਈ ਅਸਰ ਨਹੀਂ ਦਿਸ ਰਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਬੀਮਾਰੀ ਨਾਲ ਨਜਿੱਠਣ ਲਈ ਡਬਲਯੂ.ਐੱਚ.ਓ. ਦੇ ਪ੍ਰੋਟੋਕਾਲਸ ਦਾ ਸਹਾਰਾ ਲੈ ਸਕਦਾ ਹੈ।
ਇਹ ਵੀ ਪੜ੍ਹੋ– ਸ਼ਾਓਮੀ ਨੇ ਲਾਂਚ ਕੀਤਾ ਮੱਛਰ ਭਜਾਉਣ ਵਾਲਾ ਖ਼ਾਸ ਡਿਵਾਈਸ, ਆਵਾਜ਼ ਨਾਲ ਸਕੋਗੇ ਕੰਟਰੋਲ
ਡਾ. ਸਵਾਮੀਨਾਥਨ ਨੇ ਦੱਸਿਆ ਕਿ B1.617 ਕੋਰਨਾ ਦਾ ਵਾਧੂ ਵੇਰੀਐਂਟ ਹੈ। ਵੇਰੀਐਂਟਸ ਮੂਲ ਰੂਪ ਨਾਲ ਵਾਇਰਸ ਦੇ ਮਿਊਟੇਟ ਜਾਂ ਵਿਕਸਿਤ ਵਰਜ਼ਨ ਹੁੰਦੇ ਹਨ ਅਤੇ ਇਸ ਲਈ ਇਸ ਦੇ ਵਾਇਰਲ ਜੀਨੋਮ ’ਚ ਤਬਦੀਲ ਹੁੰਦੇ ਰਹਿੰਦੇ ਹਨ ਅਤੇ ਇਹ ਬੜੀ ਸਾਧਾਰਣ ਜਿਹੀ ਗੱਲ ਹੈ। ਆਰ.ਐੱਨ.ਏ. ਵਾਇਰਸ ਜਿਵੇਂ-ਜਿਵੇਂ ਦੁਗਣੇ ਹੁੰਦੇ, ਵਾਇਰਸ ਨੂੰ ਆਪਣੀ ਹੀ ਨਕਲ (ਰੈਪਲੀਕੇਟ) ਕਰਨ ’ਚ ਮਦਦ ਮਿਲਦੀ ਹੈ। ਇਹ ਵਾਇਰਸ ’ਚ ਥੋੜ੍ਹਾ ਬਦਲਾਅ ਲਿਆਉਂਦਾ ਹੈ। ਇਹ ਮੂਲ ਰੂਪ ਨਾਲ ਇਕ ਏਰਰ ਹੈ ਜਿਸ ਦਾ ਕੋਈ ਖ਼ਾਸ ਮਹੱਤਵ ਨਹੀਂ ਹੈ। ਇਹ ਕਿਸੇ ਵੀ ਸੂਰਤ ’ਚ ਵਾਇਰਸ ਨੂੰ ਪ੍ਰਭਾਵਿਤ ਨਹੀਂ ਕਰਦੇ। WHO ਨੇ ਹੁਣ ਤਕ ‘ਵੇਰੀਐਂਟ ਆਫ ਕੰਸਰਨ’ ’ਚ ਚਾਰ ਵੇਰੀਐਂਟ ਲਿਸਟਿਡ ਕੀਤੇ ਹਨ। ਇਨ੍ਹਾਂ ’ਚ ਬੀ-1.671 ਸਭ ਤੋਂ ਨਵਾਂ ਹੈ, ਜੋ ਕਿ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ ਅਤੇ ਬਾਅਦ ’ਚ ਦੁਨੀਆ ਦੇ ਕਰੀਬ 50 ਦੇਸ਼ਾਂ ਤਕ ਫੈਲ ਗਿਆ। ਡਾ. ਸਵਾਮੀਨਾਥਨ ਨੇ ਕਿਹਾ ਕਿ ਬੀ-1.617 ਯਕੀਨੀ ਰੂਪ ਨਾਲ ਜ਼ਿਆਦਾ ਘਾਤਕ ਵੇਰੀਐਂਟ ਹੈ। ਇਹ ਓਰੀਜਨਲ ਸਟ੍ਰੇਨ ਤੋਂ ਡੇਢ ਤੋਂ ਦੋ ਗੁਣਾ ਜ਼ਿਆਦਾ ਘਾਤਕ ਹੈ। ਇੰਨਾ ਹੀ ਨਹੀਂ, ਇਹ ਬ੍ਰਿਟੇਨ ’ਚ ਪਾਏ ਗਏ ਬੀ 117 ਵੇਰੀਐਂਟ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ, ਜਿਸ ਨੇ ਭਾਰਤ ਦੀ ਵੀ ਚਿੰਤਾ ਵਧਾ ਦਿੱਤੀ ਸੀ ਪਰ ਹੁਣ ਇਸ ਦੀ ਥਾਂ ਬੀ 1.617 ਲੈ ਚੁੱਕਾ ਹੈ।
ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ
WHO ਦੀ ਚੀਫ ਵਿਗਿਆਨੀ ਨੇ ਕਿਹਾ ਕਿ ਮੌਜੂਦਾ ਜਾਣਕਾਰੀ ਮੁਤਾਬਕ, ਭਾਰਤ ’ਚ ਉਪਲੱਬਧ ਵੈਕਸੀਨ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਖ਼ਿਲਾਫ਼ ਕਾਫੀ ਪ੍ਰਭਾਵਸ਼ਾਲੀ ਹੈ। ਹਾਲਾਂਕਿ, ਕਈ ਮਾਮਲਿਆਂ ’ਚ ਦੋ ਡੋਜ਼ ਲੈਣ ਵਾਲੇ ਲਕੋ ਵੀ ਕੋਰੋਨਾ ਪਾਜ਼ੇਟਿਵ ਹੋਏ ਹਨ। ਕੁਝ ਲੋਕਾਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਮਾਮਲਿਆਂ ’ਚ ਅਜਿਹਾ ਹੁੰਦਾ ਹੈ ਕਿਉਂਕਿ ਕੋਈ ਵੈਕਸੀਨ 100 ਫੀਸਦੀ ਬਚਾਅ ਨਹੀਂ ਕਰਦੀ। ਹਾਲਾਂਕਿ, ਦੋ ਡੋਜ਼ ਲੈਣ ਵਾਲੇ ਜ਼ਿਆਦਾਤਰ ਲੋਕ ਘਾਤਕ ਬੀਮਾਰੀ ਤੋਂ ਬਚ ਨਿਕਲਣ ’ਚ ਕਾਮਯਾਬ ਹੋਏ ਹਨ।
ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ, ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ
NEXT STORY