ਗੈਜੇਟ ਡੈਸਕ– ਆਨਲਾਈਨ ਕੰਪਨੀਆਂ ਜੋ ਕੁਝ ਸਮਾਂ ਪਹਿਲਾਂ ਆਪਣੇ ਪ੍ਰੋਡਕਟਸ ’ਤੇ ਡਿਸਕਾਊਂਟ ਦੇ ਰਹੀਆਂ ਸਨ, ਉਨ੍ਹਾਂ ਨੇ ਇਨ੍ਹੀਂ ਦਿਨੀਂ ਇਸ ਛੋਟ ਨੂੰ ਖ਼ਤਮ ਕਰ ਦਿੱਤਾ ਹੈ। ਦੇਸ਼ ’ਚ ਫੈਲੇ ਕੋਰੋਨਾ ਕਾਰਨ ਲੋਕ ਜ਼ਿਆਦਾਤਰ ਪ੍ਰੋਡਕਟਸ ਆਨਲਾਈਨ ਹੀ ਮੰਗਵਾਉਣ ਲੱਗੇ ਹਨ, ਇਸੇ ਦੇ ਚਲਦੇ ਆਨਲਾਈਨ ਸ਼ਾਪਿੰਗ ਸਾਈਟਾਂ ਜ਼ਿਆਦਾਤਰ ਸਾਮਾਨ ਨੂੰ ਐੱਮ.ਆਰ.ਪੀ. ਕੀਮਤ ’ਤੇ ਹੀ ਵੇਚਣ ਲੱਗੀਆਂ ਹਨ। ਇਹ ਜਾਣਕਾਰੀ ਸਟੇਟ ਬੈਂਕ ਆਫ ਇੰਡੀਆ ਦੀ ਇਕ ਰਿਸਰਟ ਰਿਪੋਰਟ ਰਾਹੀਂ ਸਾਹਮਣੇ ਆਈ ਹੈ। ਹਾਲ ਹੀ ’ਚ ਥੋਕ ਮਹਿੰਗਾਈ ਦਰ ਦੇ ਅੰਕੜੇ ਆਏ ਹਨ ਅਤੇ ਉਸ ’ਤੇ ਸਟੇਟ ਬੈਂਕ ਆਫ ਇੰਡੀਆ ਨੇ ਇਕ ਰਿਸਰਚ ਨੋਟ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਮੰਗ ਵਧਦੀ ਵੇਖ ਖ਼ਤਮ ਕਰ ਦਿੱਤਾ ਗਿਆ ਡਿਸਕਾਊਂਟ
ਐੱਸ.ਬੀ.ਆਈ. ਨੇ ਇਸ ਰਿਸਰਚ ਰਿਪੋਰਟ ’ਚ ਦੱਸਿਆ ਹੈ ਕਿ ਜਿਵੇਂ ਹੀ ਮੰਗ ਵਧੀ, ਉਂਝ ਹੀ ਗ੍ਰੋਫਰਸ, ਨੇਚਰਸ ਬਾਸਕਿਟ, ਲਿਸ਼ੀਅਮ ਵਰਗੇ ਆਨਲਾਈਨ ਡਿਲਿਵਰੀ ਪਲੇਟਫਾਰਮਾਂ ਨੇ ਕੋਰੋਨਾ ਕਾਲ ਦੇ ਇਸ ਦੌਰ ’ਚ ਵੀ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਵਧਾ ਦਿੱਤੀਆਂ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਸਾਰੀਆਂ ਆਨਲਾਈਨ ਸਾਈਟਾਂ ’ਤੇ ਇਕ ਸਮਾਨ ਹੋਈ ਕੀਮਤ
ਐੱਸ.ਬੀ.ਆਈ. ਰਿਸਰਚ ਨੋਟ ’ਚ ਦੱਸਿਆ ਗਿਆ ਹੈ ਕਿ ਕੋਰੋਨਾ ਸੰਕਟ ਦੌਰਾਨ ਮੰਗ ਵਧ ਗਈ ਅਤੇ ਹੁਣ ਤਾਂ ਇਨ੍ਹਾਂ ਸ਼ਾਪਿੰਗ ਸਾਈਟਾਂ ਦੇ ਪ੍ਰੋਡਕਟਸ ਦੀਆਂ ਕੀਮਤਾਂ ਤੁਹਾਡੇ ਘਰ ਨੇੜੇ ਵਾਲੀ ਦੁਨਾਕ ਦੇ ਪ੍ਰੋਡਕਟਸ ਜਿੰਨੀਆਂ ਹੀ ਹੋ ਗਈਆਂ ਹਨ। ਐੱਸ.ਬੀ.ਆਈ. ਦੇ ਰਿਸਰਚ ਨੋਟ ’ਚ ਕਿਹਾ ਗਿਆ ਹੈ ਕਿ ਆਨਲਾਈਨ ਡਿਲਿਵਰੀ ਪਲੇਟਫਾਰਮ ਨੇ ਕੋਰੋਨਾ ਦੇ ਇਸ ਦੌਰ ’ਚ ਜ਼ਰੂਰੀ ਸਾਮਾਨ ਦੀ ਕੀਮਤ ਵਧਾ ਦਿੱਤੀ ਹੈ। ਇਨ੍ਹਾਂ ਪਲੇਟਫਾਰਮਾਂ ’ਤੇ ਸਾਮਾਨ ਵੇਚਣ ਵਾਲੇ ਜ਼ਿਆਦਾਤਰ ਰਿਟੇਲਰ ਫਿਜੀਕਲ ਸਟੋਰ ਦੇ ਮੁਕਾਬਲੇ ਜ਼ਿਆਦਾ ਕੀਮਤ ਵਸੂਲ ਰਹੇ ਹਨ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਮਾਈਕ੍ਰੋਸਾਫਟ ਦਾ 'Internet Explorer' ਇਸ ਤਾਰੀਖ਼ ਤੋਂ ਹੋ ਜਾਵੇਗਾ ਬੰਦ
NEXT STORY