ਜਿਵੇਂ ਕਿਸੇ ਜੰਗ ਦੇ ਮੈਦਾਨ ’ਚ ਲਗਾਤਾਰ ਬੰਬਾਂ ਦੀ ਬਾਰਿਸ਼ ਹੁੰਦੀ ਹੈ, ਕੁਝ ਇਸੇ ਤਰ੍ਹਾਂ ਇਨ੍ਹੀਂ ਦਿਨੀਂ ਅਮਰੀਕਾ ਵਲੋਂ ਭਾਰਤ ’ਤੇ ਲਗਾਤਾਰ ਬੰਬ ਡੇਗੇ ਜਾ ਰਹੇ ਹਨ। ਕਦੇ 50 ਫੀਸਦੀ ਦਾ ਟੈਰਿਫ ਬੰਬ, ਕਦੇ ਦਵਾਈਆਂ ਅਤੇ ਫਿਲਮਾਂ ’ਤੇ 100 ਫੀਸਦੀ ਟੈਰਿਫ, ਤਾਂ ਕਦੇ ਐੱਚ-1 ਵੀਜ਼ੇ ’ਤੇ 88 ਲੱਖ ਰੁਪਏ ਦੀ ਮੋਟੀ ਫੀਸ। ਇਹ ਉਹੀ ਅਮਰੀਕਾ ਹੈ, ਜਿਸ ਨੇ ਗਲੋਬਲਾਈਜ਼ੇਸ਼ਨ ਦੇ ਦੌਰ ’ਚ ਕਹਿਣਾ ਸ਼ੁਰੂ ਕੀਤਾ ਸੀ ਕਿ ਵਪਾਰ ਦਾ ਕੋਈ ਦੇਸ਼ ਨਹੀਂ ਹੁੰਦਾ। ਜਿੱਥੇ ਮੁਨਾਫਾ ਉੱਥੇ ਹੀ ਵਪਾਰ, ਇਸ ਲਈ ਤਮਾਮ ਬਹੁਰਾਸ਼ਟਰੀ ਨਿਗਮ ਚੀਨ ਅਤੇ ਹੋਰਨਾਂ ਦੇਸ਼ਾਂ ਵੱਲ ਦੌੜੇ ਸਨ ਕਿਉਂਕਿ ਉੱਥੇ ਅਮਰੀਕਾ ਵਾਂਗ ਸਖਤ ਲੇਬਰ ਕਾਨੂੰਨ ਨਹੀਂ ਹਨ।
ਇਸ ਦੇ ਇਲਾਵਾ ਅਮਰੀਕਾ ’ਚ ਜੋ ਤਨਖਾਹਾਂ ਹਨ, ਉਸ ਦੇ ਮੁਕਾਬਲੇ ਇਨ੍ਹਾਂ ਦੇਸ਼ਾਂ ’ਚ ਬਹੁਤ ਘੱਟ ਤਨਖਾਹ ਦੇ ਕੇ ਕੰਮ ਕਰਵਾਏ ਜਾ ਸਕਦੇ ਹਨ। ਚੀਨ ਦਾ ਉਭਾਰ ਇਸੇ ਤਰ੍ਹਾਂ ਨਾਲ ਹੋਇਆ।
ਹੈਨਰੀ ਕਿਸਿੰਜਰ ਨੇ ਚੀਨ ਦੀ ਯਾਤਰਾ ਕੀਤੀ ਸੀ ਅਤੇ ਵਪਾਰ ਦਾ ਰਸਤਾ ਪੱਧਰਾ ਕੀਤਾ ਸੀ। ਚੀਨ ਨੇ ਨਾ ਸਿਰਫ ਅਮਰੀਕਾ ਸਗੋਂ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਆਪਣੇ ਇਥੇ ਬਣੇ ਸਸਤੇ ਸਾਮਾਨ ਨਾਲ ਲੱਦ ਦਿੱਤਾ। ਅੱਜ ਚੀਨ ਦੁਨੀਆ ਦੀ ਦੂਜੇ ਨੰਬਰ ਦੀ ਅਰਥਵਿਵਸਥਾ ਹੈ। ਅਮਰੀਕਾ ਉਸ ਨੂੰ ਚੁਣੌਤੀ ਵਾਂਗ ਦੇਖ ਰਿਹਾ ਸੀ। ਦੂਜੇ ਪਾਸੇ ਉਸ ਨੂੰ ਮੈਕਸੀਕੋ ਤੋਂ ਵੱਡੀ ਗਿਣਤੀ ’ਚ ਆਉਣ ਵਾਲੇ ਪ੍ਰਵਾਸੀਆਂ ਤੋਂ ਸ਼ਿਕਾਇਤ ਸੀ। ਤੀਜੀ ਗੱਲ ਅਮਰੀਕਾ ’ਚ ਵਧਦੀਆਂ ਅੱਤਵਾਦੀ ਘਟਨਾਵਾਂ ਨੂੰ ਰੋਕਣਾ ਸੀ।
ਪਰ ਹੋਇਆ ਕੀ। ਰਾਸ਼ਟਰਪਤੀ ਚੋਣਾਂ ’ਚ ਜਿੱਤਣ ਤੋਂ ਬਾਅਦ ਪਹਿਲਾ ਹਮਲਾ ਭਾਰਤੀਆਂ ’ਤੇ ਬੋਲਿਆ ਿਗਆ। ਪਿਛਲੇ ਦਿਨਾਂ ਤੱਕ ਆਨਲਾਈਨ ‘ਹੇਟ ਕੈਪੇਂਨ’ ਚਲਾਈ ਗਈ, ਜਿਸ ’ਚ ਇਨ੍ਹਾਂ ਨੂੰ ਜੌਬ ਥੀਵਸ (ਰੋਜ਼ਗਾਰ ਚੋਰੀ ਕਰਨ ਵਾਲੇ) ਅਤੇ ਇਨਵੇਡਰਸ (ਹਮਲਾਵਰ) ਕਿਹਾ ਜਾ ਰਿਹਾ ਹੈ। ਕੀ ਸੱਚਮੁੱਚ ਅਜਿਹਾ ਹੈ? ਭਾਰਤੀਆਂ ਨੇ ਸਿਲੀਕਾਨ ਵੈਲੀ ਨੂੰ ਬਣਾਇਆ ਹੈ। ਤਮਾਮ ਵੱਡੇ ਉਦਯੋਗਪਤੀਆਂ ਦੇ ਇਥੇ ਕੰਮ ਕਰ ਕੇ ਉਨ੍ਹਾਂ ਨੂੰ ਿਕਤਿਓਂ ਕਿਤੇ ਪਹੁੰਚਾ ਦਿੱਤਾ। ਸਭ ਤੋਂ ਦੁਖਦਾਈ ਇਹ ਹੈ ਕਿ ਇਸ ਤਰ੍ਹਾਂ ਦੀ ਕੰਪੇਨ ਨੂੰ ਸਿੱਧੇ-ਅਸਿੱਧੇ ਤੌਰ ’ਤੇ ਸਰਕਾਰ ਦਾ ਸਮਰਥਨ ਹਾਸਲ ਹੈ।
ਕੋਈ ਸਰਕਾਰ ਇਸ ਤਰ੍ਹਾਂ ਕਿਸੇ ਕਮਿਊਨਿਟੀ ਦੇ ਖਿਲਾਫ ਕੰਪੇਨ ’ਚ ਸਹਿਭਾਗੀ ਹੋਵੇ ਤਾਂ ਉਨ੍ਹਾਂ ਲੋਕਾਂ ਦੀ ਹਿੰਮਤ ਵਧਣਾ ਤੈਅ ਹੈ ਜੋ ਇਸ ਬਹਾਨੇ ਭਾਰਤੀਆਂ ’ਤੇ ਹਮਲੇ ਕਰ ਰਹੇ ਹਨ। ਇਸ ਪ੍ਰਸੰਗ ’ਚ ਯੁਗਾਂਡਾ ਦੇ ਈਦੀ ਅਮੀਨ ਦੀ ਯਾਦ ਆਉਂਦੀ ਹੈ। ਉਨ੍ਹਾਂ ਨੇ ਵੀ ਕਦੇ ਭਾਰਤੀਆਂ ਨੂੰ ਇਸ ਤਰ੍ਹਾਂ ਨਾਲ ਖਦੇੜਿਆ ਸੀ। ਜਦਕਿ ਦੁਨੀਆ ਭਰ ’ਚ ਭਾਰਤੀ ਜਿੱਥੇ ਰਹਿੰਦੇ ਹਨ ਉਹ ਬੇਹੱਦ ਮਿਹਨਤੀ ਅਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਮੰਨੇ ਜਾਂਦੇ ਹਨ।
ਇਹੀ ਕਾਰਨ ਹੈ ਕਿ ਮਸ਼ਹੂਰ ਉਦਯੋਗਪਤੀ ਬਿਲ ਗੇਟਸ ਨੇ ਕਿਹਾ ਕਿ ਜੇਕਰ ਅਸੀਂ ਭਾਰਤੀਆਂ ਦੀ ਸੇਵਾ ਲੈਣੀ ਬੰਦ ਕਰ ਦੇਵਾਂਗੇ ਤਾਂ ਉਹ ਆਪਣਾ ਮਾਈਕ੍ਰੋਸਾਫਟ ਬਣਾ ਲੈਣਗੇ। ਟੈਸਲਾ ਦੇ ਮਾਲਕ ਐਲਨ ਮਸਕ ਨੇ ਵੀ ਕਿਹਾ ਕਿ ਸਾਡੀਆਂ ਕੰਪਨੀਆਂ ਬਣਾਉਣ ’ਚ ਭਾਰਤੀਆਂ ਦਾ ਭਾਰੀ ਯੋਗਦਾਨ ਹੈ। ਕਈ ਹੋਰ ਲੋਕਾਂ ਨੇ ਕਿਹਾ ਕਿ ਸਾਨੂੰ ਭਾਰਤੀ ਇੰਜੀਨੀਅਰਸ ਦੀ ਲੋੜ ਹੈ।
ਸਭ ਤੋਂ ਜ਼ਿਆਦਾ ਦਿਲਚਸਪ ਇਹ ਹੈ ਕਿ ਜਿਹੜੇ ਭਾਰਤੀਆਂ ਨੂੰ ਅਮਰੀਕਾ ਦੇ ਇਕ ਸਭ ਤੋਂ ਵੱਡੇ ਨੇਤਾ ਵਲੋਂ ਲਗਾਤਾਰ ਕੁੱਟਿਆ ਜਾ ਰਿਹਾ ਹੈ, ਉਨ੍ਹਾਂ ਨੇ ਉਸ ਨੂੰ ਵੱਡੀ ਗਿਣਤੀ ’ਚ ਵੋਟਾਂ ਪਾਈਆਂ ਹਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਦਾ ਤਾਪ ਉਨ੍ਹਾਂ ਨੂੰ ਹੀ ਝੱਲਣਾ ਪਵੇਗਾ। ਇਹੀ ਨਹੀਂ, ਜਿਸ ਪਾਕਿਸਤਾਨ ਨੂੰ ਕੱਲ ਤੱਕ ਅਮਰੀਕਾ ਅੱਤਵਾਦ ਨੂੰ ਸ਼ਰਨ ਦੇਣ ਦੇ ਕਾਰਨ ਕੋਸ ਰਿਹਾ ਸੀ, ਉਸ ਨੂੰ ਹੀ ਵਾਰ-ਵਾਰ ਗਲੇ ਲਾਇਆ ਜਾ ਰਿਹਾ ਹੈ।
ਪਾਕਿ ਫੌਜ ਮੁਖੀ ਦੀ ਸ਼ਲਾਘਾ ਦੇ ਪੁਲ ਬੰਨ੍ਹੇ ਜਾ ਰਹੇ ਹਨ। ਹਾਲ ਹੀ ’ਚ ਕਿਹਾ ਗਿਆ ਕਿ ਆਸਿਮ ਮੁਨੀਰ ਨੂੰ ਪਸੰਦ ਕਰਨ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਅਮਰੀਕਾ ਦੀ ਦੇਖਾ-ਦੇਖੀ ਭਾਰਤੀਆਂ ਦੇ ਖਿਲਾਫ ਪੂਰੇ ਯੂਰਪ ’ਚ ਲਹਿਰ ਆਈ ਹੋਈ ਹੈ। ਇਥੋਂ ਤੱਕ ਕਿ ਆਸਟ੍ਰੇਲੀਆ ’ਚ ਵੀ ਵੱਡੇ ਪ੍ਰਦਰਸ਼ਨ ਹੋਏ ਹਨ।
ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀਆਂ ਦੇ ਲਈ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਉਹ ਰਾਤ-ਬਰਾਤੇ ਬਾਹਰ ਨਾ ਨਿਕਲਣ। ਇਕੱਲੇ ਨਾ ਜਾਣ। ਜਦੋਂ ਉਥੇ ਰਹਿਣ ਵਾਲੀ ਇਕ ਰਿਸ਼ਤੇਦਾਰ ਲੜਕੀ ਤੋਂ ਪੁੱਛਿਆ ਕਿ ਆਸਟ੍ਰੇਲੀਆ ਤੋਂ ਇੰਨਾ ਵੱਡਾ ਦੇਸ਼ ਹੈ। ਉਥੋਂ ਦੀ ਆਬਾਦੀ ਵੀ ਕੁੱਲ ਦੋ ਕਰੋੜ ਹੈ ਤਾਂ ਉਨ੍ਹਾਂ ਨੂੰ ਕੀ ਸਮੱਸਿਆ ਹੈ? ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਦੀ ਅੱਖਾਂ ਬੰਦ ਕਰ ਕੇ ਨਕਲ ਕਰਦਾ ਹੈ।
ਜੇਕਰ ਦੁਨੀਆ ਭਰ ’ਤੇ ਨਜ਼ਰ ਮਾਰੀਏ ਤਾਂ ਦੇਖਣ ’ਚ ਆਉਂਦਾ ਹੈ ਕਿ ਲੋਕਤੰਤਰ ਦੇ ਨਾਂ ’ਤੇ ਜੋ ਸਰਕਾਰਾਂ ਚੁਣੀਆਂ ਜਾਂਦੀਆਂ ਹਨ, ਦਰਅਸਲ ਉਹ ਕੁਝ ਅਮੀਰ ਲੋਕਾਂ ਦੀ ਸੇਵਾ ਲਈ ਹੁੰਦੀਆਂ ਹਨ। ਆਪਣੇ ਦੇਸ਼ ਦੀ ਆਮ ਜਨਤਾ ਨੂੰ ਦੇਣ ਲਈ ਉਨ੍ਹਾਂ ਕੋਲ ਵਾਅਦਿਆਂ ਦੇ ਇਲਾਵਾ ਕੁਝ ਨਹੀਂ ਹੁੰਦਾ। ਇਸ ਲਈ ਗੁੱਸਾ ਸਰਕਾਰ ’ਤੇ ਨਾ ਨਿਕਲੇ, ਲੋਕਾਂ ਦੇ ਗੁੱਸੇ ਨੂੰ ਕਿਸੇ ਖਾਸ ਕਮਿਊਨਿਟੀ ਵੱਲ ਮੋੜ ਦਿੱਤਾ ਜਾਂਦਾ ਹੈ ਕਿ ਅਸਲੀ ਅਪਰਾਧੀ ਅਸੀਂ ਨਹੀਂ ਇਹ ਹਨ। ਇਹੀ ਹੋ ਰਿਹਾ ਹੈ।
‘ਅਮਰੀਕਾ ਫਸਟ’ ਦੇ ਨਾਅਰੇ ਤਹਿਤ ਕਿਹਾ ਜਾ ਰਿਹਾ ਹੈ ਕਿ ਕੰਪਨੀਆਂ ਨੌਕਰੀਆਂ ’ਚ ਅਮਰੀਕੀ ਲੋਕਾਂ ਨੂੰ ਪਹਿਲ ਦੇਣ। ਗੱਲ ਸਹੀ ਹੈ। ਪਰ ਇਹ ਤਾਂ ਦੁਨੀਆ ਭਰ ’ਚ ਮਸ਼ਹੂਰ ਹੈ ਕਿ ਅਮਰੀਕੀ ਲੋਕ ਮਿਹਨਤੀ ਨਹੀਂ ਹੁੰਦੇ। ਉਹ ਜ਼ਿਆਦਾ ਪੜ੍ਹਨਾ-ਲਿਖਣਾ ਵੀ ਨਹੀਂ ਚਾਹੁੰਦੇ। ਇਸ ਲਈ ਕੰਪਨੀਆਂ ਆਪਣੇ ਇਥੇ ਬਾਹਰੋਂ ਆਏ ਕਰਮਚਾਰੀਆਂ ਨੂੰ ਬੁਲਾਉਂਦੀਆਂ ਹਨ, ਜੋ ਡਟ ਕੇ ਕੰਮ ਕਰਨ ਅਤੇ ਪੈਸੇ ਵੀ ਘੱਟ ਦੇਣੇ ਪੈਣ।
ਆਉਣ ਵਾਲੇ ਦਿਨ ਭਾਰਤੀਆਂ ਦੇ ਲਈ ਚੁਣੌਤੀ ਭਰੇ ਹਨ ਪਰ ਉਦਾਹਰਣਾਂ ਦੱਸਦੀਆਂ ਹਨ ਕਿ ਉਹ ਕਦੇ ਚੁਣੌਤੀ ਤੋਂ ਡਰਦੇ ਨਹੀਂ ਹਨ, ਉਸ ’ਚ ਆਪਣਾ ਰਾਹ ਬਣਾਉਂਦੇ ਹਨ। ਸਦੀਆਂ ਪਹਿਲਾਂ ਦੱਖਣੀ ਕੋਰੀਆ ਤੋਂ ਯਾਤਰੀ ਹੈਚੋ ਇਥੇ ਆਇਆ ਸੀ। ਉਹ ਪੂਰੇ ਭਾਰਤ ’ਚ ਘੁੰਮਿਆ ਸੀ। ਉਸ ਨੇ ਲਿਖਿਆ ਕਿ ਅਜਿਹਾ ਦੇਸ਼ ਪਹਿਲਾਂ ਕਦੇ ਨਹੀਂ ਦੇਖਿਆ, ਜਿੱਥੇ ਫੌਜ ਖਿਚੜੀ ਖਾ ਕੇ ਮੈਦਾਨ ’ਤੇ ਬਹਾਦਰੀ ਦਿਖਾਉਂਦੀ ਹੈ, ਜਦੋਂ ਕਿ ਰਾਜਾ ਇਕ ਝੌਂਪੜੀ ਵਿਚ ਰਹਿੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਬਹੁਤ ਸੀਮਤ ਸਰੋਤਾਂ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਅਮਰੀਕਾ ਵਿਚ ਸੈਵਨ-ਕੋਰਸ ਮੀਲ ਚੱਲਦਾ ਹੈ, ਭਾਵ ਸੱਤ ਵਾਰੀ ਖਾਣਾ। ਸਾਡੇ ਦੇਸ਼ ਵਿਚ ਇਕ ਪੁਰਾਣੀ ਕਹਾਵਤ ਹੈ, ‘‘ਦੋ ਜੂਨ ਦਾ ਖਾਣਾ।’’ ਅਣਗਿਣਤ ਲੋਕ ਵਰਤ ਹੀ ਰੱਖਦੇ ਹਨ। ਜੋ ਲੰਮੇ ਸਮੇਂ ਲਈ ਵਰਤ ਰੱਖ ਸਕਦੇ ਹਨ ਅਤੇ ਬਿਨਾਂ ਖਾਧੇ ਰਹਿ ਸਕਦੇ ਹਨ, ਉਨ੍ਹਾਂ ਲਈ ਕੋਈ ਚੁਣੌਤੀ ਵੱਡੀ ਨਹੀਂ ਹੈ।
ਸ਼ਮਾ ਸ਼ਰਮਾ
ਰਾਹੁਲ ਗਾਂਧੀ ਦੀ ਵਿਦੇਸ਼ ਯਾਤਰਾ : ਭਾਰਤ ਵਿਰੋਧੀ ਇਕ ਮੁਹਿੰਮ
NEXT STORY