ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਆਪਣੇ ਵੈੱਬ ਐਪ ਲਈ ਨਵੀਂ ਲੁੱਕ ਲਾਂਚ ਕਰ ਦਿੱਤੀ ਗਈ ਹੈ । ਹਾਲਾਂਕਿ ਕੰਪਨੀ ਨੇ ਇਸ ਤੋਂ ਪਹਿਲਾਂ ਵੀ ਆਪਣੇ ਯੂਜ਼ਰ ਲਈ ਕਈ ਤਰ੍ਹਾਂ ਦੇ ਬਦਲਾਵ ਕੀਤੇ ਹਨ। ਪਰ ਲਗਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਟਵਿੱਟਰ ਯੂਜ਼ਰ ਨੂੰ ਇਹ ਬਦਲਾਵ ਪਸੰਦ ਨਹੀਂ ਆਏ ਹਨ। ਟਵਿੱਟਰ ਨੇ ਨਵੇਂ ਡਿਜ਼ਾਇਨ ਦਾ ਐਲਾਨ ਕਰਦੇ ਹੋਏ ਇਕ ਬਲਾਗ ਪੋਸਟ 'ਚ ਕਿਹਾ, ਤੁਹਾਡੇ ਕਈ ਸਾਰੇ ਫੀਡਬੈਕ ਅਤੇ ਆਈਡਿਆ ਦੇ ਨਾਲ, ਅਸੀਂ ਆਪਣੇ ਪ੍ਰੋਡਕਟ ਨੂੰ ਨਵਾਂ ਰੂਪ ਦੇ ਰਹੇ ਹਾਂ। ਹੁਣ ਤੁਹਾਡਾ ਪਸੰਦੀਦਾ ਟਵਿੱਟਰ ਪਹਿਲਾਂ ਤੋਂ ਜ਼ਿਆਦਾ ਹਲਕਾ, ਤੇਜ਼ ਅਤੇ ਇਸਤੇਮਾਲ ਕਰਨ 'ਚ ਆਸਾਨ ਹੋਵੇਗਾ। ਅਸੀਂ ਤੁਹਾਡੀ ਗੱਲ ਸੁਣੀ ਅਤੇ ਉਹੀ ਕੀਤਾ ਜੋ ਤੁਹਾਨੂੰ ਪਸੰਦ ਹੈ।

ਸੈਨ ਫਰਾਂਸੀਸਕੋ ਦੀ ਕੰਪਨੀ ਨੇ ਟਵਿੱਟਰ ਨੂੰ ਪਹਿਲਾਂ ਤੋਂ ਜ਼ਿਆਦਾ ਤੇਜ਼ ਅਤੇ ਆਸਾਨ ਬਣਾਉਣ ਲਈ, ਆਈਨ ਅਤੇ ਹੈੱਡਲਾਈਨ ਨੂੰ ਪਹਿਲਾਂ ਤੋਂ ਵੱਡਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟਵਿੱਟਰ ਯੂਜ਼ਰ ਦੀ ਪ੍ਰੋਫਾਈਲ ਤਸਵੀਰ ਵੀ ਚੌਰਸ ਤੋਂ ਹੁਣ ਗੋਲ ਅਕਾਰ 'ਚ ਕਰ ਦਿੱਤੀ ਗਈ ਹੈ। ਐਪ ਅਤੇ ਟਵੀਟੀਡੈੱਕ 'ਤੇ ਹੁਣ ਟਵੀਟਰ ਫਟਾਫਟ ਅਪਡੇ ਹੋਣਗੇ ਅਤੇ ਟਵੀਟ ਦਾ ਜਵਾਬ ਤੇਜ਼ੀ ਨਾਲ ਦਿੱਤਾ ਜਾ ਸਕੇਗਾ। ਇਸ ਤੋਂ ਇਲਾਵਾ ਹੁਣ ਰੀ-ਟਵੀਟ ਅਤੇ ਕਰਣਾ ਵੀ ਆਸਾਨ ਹੋਵੇਗਾ ।

ਕੰਪਨੀ ਨੇ ਕਿਹਾ ਕਿ ਨਵਾਂ ਇੰਟਰਫੇਸ ਟਵਿਟਰ ਡਾਟ ਕਾਮ, ਟਵਿੱਟਰ ਆਈ. ਓ. ਐੱਸ ਐਪ, ਟਵਿੱਟਰ ਐਂਡ੍ਰਾਇਡ ਐਪ, ਟਵੀਟਡੇਕ ਅਤੇ ਟਵਿੱਟਰ ਲਾਈਟ ਐਪ 'ਚ ਆਉਣ ਵਾਲੇ ਦਿਨਾਂ ਅਤੇ ਹਫਤਿਆਂ 'ਚ ਜਾਰੀ ਕੀਤਾ ਜਾਵੇਗਾ। ਟਵਿੱਟਰ ਯੂਜ਼ਰ ਨੇ ਨਵਾਂ ਲੁੱਕ ਜਾਰੀ ਹੋਣ ਦੇ ਤੁਰੰਤ ਬਾਅਦ ਵੀਰਵਾਰ ਨੂੰ ਮਜਾਕ ਭਰੇ ਟਵੀਟ ਅਤੇ ਮੀਨਸ ਟਵੀਟ ਕੀਤੇ। ਨਵੇਂ ਯੂਜਰ ਇੰਟਰਫੇਸ, ਯੂ. ਆਈ ਨੂੰ ਲੈ ਕੇ ਕੁੱਝ ਹੀ ਘੰਟਿਆਂ 'ਚ ਕਰੀਬ 30,000 ਟਵੀਟ ਕੀਤੇ ਗਏ। ਜਿਨ੍ਹਾਂ 'ਚੋਂ ਜ਼ਿਆਦਾਤਰ ਯੂਜ਼ਰ ਨਵੇਂ ਲੁੱਕ ਨੂੰ ਲੈ ਕੇ ਸ਼ਿਕਾਇਤ ਹੀ ਕਰ ਰਹੇ ਸਨ।
OnePlus 5 ਦੇ ਕੈਮਰੇ 'ਚ ਹੋਣਗੇ ਇਹ ਸ਼ਾਨਦਾਰ ਫੀਚਰਜ਼
NEXT STORY