ਆਟੋ ਡੈਸਕ– ਆਟੋ ਸੈਕਟਰ ਦੀਆਂ ਦਿੱਗਜ਼ ਕੰਪਨੀਆਂ ਹੁੰਡਈ ਅਤੇ ਕੀਆ ਸੰਯੁਕਤ ਰਾਜ ਅਮਰੀਕਾ (ਯੂ. ਐੱਸ. ਏ.) ਵਿਚ ਬੀਤੇ ਕੁਝ ਦਿਨਾਂ ਤੋਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ’ਚ ਇਨ੍ਹਾਂ ਕੰਪਨੀਆਂ ਦੀਆਂ ਕੁਝ ਕਾਰਾਂ ’ਚ ਇੰਜਣ ਫੇਲ ਹੋਣ ਅਤੇ ਅੱਗ ਲੱਗਣ ਦੀਆਂ ਸ਼ਿਕਾਇਤਾਂ ਆਈਆਂ ਸਨ। ਇਸ ਕਾਰਨ ਇੱਥੇ ਆਟੋ ਸੁਰੱਖਿਆ ਰੈਗੂਲੇਟਰਾਂ ਦੀ ਨਜ਼ਰ ਬਣੀ ਹੋਈ ਹੈ। ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਆਫ ਅਮਰੀਕਾ (ਐੱਨ. ਐੱਚ. ਟੀ. ਐੱਸ. ਏ.) ਵਲੋਂ 3 ਮਿਲੀਅਨ ਹੁੰਡਈ ਅਤੇ ਕੀਆ ਕਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਮੀਡੀਆ ਰਿਪੋਰਟਸ ਮੁਤਾਬਕ ਐੱਨ. ਐੱਚ. ਟੀ. ਐੱਸ. ਏ. ਹੁੰਡਈ ਅਤੇ ਕੀਆ 2011 ਅਤੇ 2016 ਦਰਮਿਆਨ ਬਣੀਆਂ ਕਾਰਾਂ ’ਚ ਇੰਜਣ ਫੇਲ ਅਤੇ ਅੱਗ ਦੀਆਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਘਟਨਾਵਾਂ ਦੀ ਐੱਨ. ਐੱਚ. ਟੀ.ਐੱਸ. ਏ. ਨੂੰ 161 ਸ਼ਿਕਾਇਤਾਂ ਮਿਲੀਆਂ ਸਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਕੁਝ ਮਾਡਲਾਂ ਨੂੰ ਵਾਪਸ ਬੁਲਾ ਲਿਆ ਸੀ। ਐੱਨ. ਐੱਚ. ਟੀ. ਐੱਸ. ਏ. ਇਸ ਗੱਲ ਦਾ ਵੀ ਪਤਾ ਲਗਾ ਰਿਹਾ ਹੈ ਕਿ ਕੀ ਪਹਿਲਾਂ ਵੀ ਰਿਕਾਲ ਰਾਹੀਂ ਮਾਡਲਾਂ ’ਚ ਕਮੀ ਨੂੰ ਦੂਰ ਕੀਤਾ ਗਿਆ ਹੈ। ਕੀ ਰੀਕਾਲ ਕਰਨਾ ਇਕ ਪ੍ਰਭਾਵੀ ਉਪਾਅ ਹੈ।
ਇਹ ਵੀ ਪੜ੍ਹੋ– ਇਸ ਤਾਰੀਖ਼ ਨੂੰ ਉਠ ਸਕਦੈ Yezdi ਤੋਂ ਪਰਦਾ, ਕੰਪਨੀ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਸੰਕੇਤ
ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਪਨੀ ਕਰ ਰਹੀ ਉਪਾਅ
ਇਸ ਤੋਂ ਪਹਿਲਾਂ ਹੁੰਡਈ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਸੀ ਕਿ ਕੰਪਨੀ ਨੇ ਇੰਜਣ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਦਮ ਚੁੱਕੇ ਹਨ। ਇਸ ਦੇ ਤਹਿਤ ਕਈ ਯੂਨਿਟਸ ਨੂੰ ਰੀਕਾਲ ਕੀਤਾ ਗਿਆ ਹੈ। ਨਾਲ ਹੀ ਨਿਊ ਇੰਜਣ ਮਾਨੀਟਰਿੰਗ ਤਕਨਾਲੋਜੀ ਲਾਂਚ ਕਰਨਾ, ਵਾਰੰਟੀ ਦੇਣਾ ਅਤੇ ਕਸਟਰਮ ਸਰਵਿਸ ਰਿਸਪੌਂਸ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਅਮਰੀਕਾ ’ਚ ਹੁੰਡਈ ਅਤੇ ਕੀਆ ਖਿਲਾਫ ਇਹ ਕਾਰਵਾਈ ਹੋਰ ਕਾਰ ਨਿਰਮਾਤਾਵਾਂ ਲਈ ਵੀ ਇਕ ਚਿਤਾਵਨੀ ਹੈ।
ਇਹ ਵੀ ਪੜ੍ਹੋ– 2021 ’ਚ ਭਾਰਤ ’ਚ ਲਾਂਚ ਹੋਏ ਇਹ ਇਲੈਕਟ੍ਰਿਕ ਸਕੂਟਰ
ਐੱਨ. ਐੱਚ. ਟੀ. ਐੱਸ. ਏ. ਨੇ ਲਗਾਇਆ ਸੀ 137 ਮਿਲੀਅਨ ਡਾਲਰ ਦਾ ਜੁਰਮਾਨਾ
ਹੁੰਡਈ ਅਤੇ ਕੀਆ ਪਹਿਲਾਂ ਵੀ ਐੱਨ. ਐੱਚ. ਟੀ. ਐੱਸ. ਏ. ਦੀ ਨਾਰਾਜ਼ਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਸਾਲ 2020 ’ਚ ਜਾਂਚ ਏਜੰਸੀ ਨੇ ਦੋਵੇਂ ਕਾਰ ਕੰਪਨੀਆਂ ’ਤੇ 137 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਸੀ। ਦੋਸ਼ ਸੀ ਕਿ ਦੋਵੇਂ ਕੰਪਨੀਆਂ ਸ਼ਿਕਾਇਤ ਦੇ ਬਾਵਜੂਦ ਰੀਕਾਲ ਕਰਨ ’ਚ ਦੇਰੀ ਕਰ ਰਹੀਆਂ ਸਨ। ਉਸ ਸਮੇਂ ਜਾਂਚ ਏਜੰਸੀ ਨੇ ਕੀਆ ਨੂੰ 27 ਮਿਲੀਅਨ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਸੀ, ਹਾਲਾਂਕਿ ਕੰਪਨੀ ਨੇ ਇਹ ਜੁਰਮਾਨਾ ਭਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਾਨੂੰਨੀ ਲੜਾਈ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ
ਬ੍ਰਿਟਿਸ਼ ਬ੍ਰਾਂਡ One-Moto ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ Electa
NEXT STORY