ਗੈਜੇਟ ਡੈਸਕ– ਘਰੇਲੂ ਕੰਪਨੀ UBON ਨੇ ਇਕ ਮੈਜਿਕ ਚਾਰਜਰ UBON CH 99 ਪੇਸ਼ ਕੀਤਾ ਹੈ ਜੋ ਕਿ ਇਕ 4-ਇਨ-1 ਚਾਰਜਰ ਹੈ। ਇਸ ਦੀ ਕੀਮਤ 699 ਰੁਪਏ ਰੱਖੀ ਗਈ ਹੈ। UBON CH 99 ਦੇ ਨਾਲ 2.6 ਐਂਪੀਅਰ ਅਤੇ 2.6 ਐਂਪੀਅਰ ਦੀ ਫਾਸਟ ਚਾਰਜਿੰਗ ਮਿਲੇਗੀ। ਇਸ ਦਾ ਇਨਪੁਟ 140-270V ਹੈ।
UBON CH 99 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਮੋਬਾਇਲ ਹੋਲਡਰ ਵੀ ਮਿਲ ਰਿਹਾ ਹੈ ਤਾਂ ਚਾਰਜਿੰਗ ਦੌਰਾਨ ਤੁਸੀਂ ਆਪਣੇ ਫੋਨ ਨੂੰ ਚਾਰਜਰ ਦੇ ਹੋਲਡਰ ’ਚ ਹੀ ਰੱਖ ਸਕੋਗੇ। UBON CH 99 ਦੇ ਨਾਲ ਦੋ ਚਾਰਜਿੰਗ ਪੁਆਇੰਟ ਵੀ ਮਿਲ ਰਹੇ ਹਨ ਜੋ ਕਿ ਯੂ.ਐੱਸ.ਬੀ. ਪੋਰਟ ਹਨ। ਇਸ ਮੈਜਿਕ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਤੁਸੀਂ ਟ੍ਰੈਵਲ ’ਚ ਵੀ ਇਸ ਨੂੰ ਲੈ ਕੇ ਆਸਾਨੀ ਨਾਲ ਜਾ ਸਕਦੇ ਹੋ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਸਕਦੈ Instagram ਦਾ ਇਹ ਖਾਸ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
UBON ਦੇ ਇਸ ਮੈਜਿਕ ਚਾਰਜਰ ਨਾਲ ਇਕ ਮੀਟਰ ਦੀ ਮਾਈਕ੍ਰੋ ਯੂ.ਐੱਸ.ਬੀ. ਕੇਬਲ ਵੀ ਮਿਲ ਰਹੀ ਹੈ। ਇਸ ਦੇ ਨਾਲ ਬਾਕਸ ’ਚ ਇਕ ਕੈਰ ਬੈਗ ਵੀ ਮੁਫਤ ’ਚ ਮਿਲੇਗਾ। UBON CH 99 ਨੂੰ ਲੈ ਕੇ ਦਾਅਵਾ ਹੈ ਕਿ ਇਹ ਵੋਲਟੇਜ ਦੇ ਅਪ-ਡਾਊਨ ਨੂੰ ਵੀ ਕੰਟਰੋਲ ਕਰਦਾ ਹੈ ਅਤੇ ਤੁਹਾਡੀ ਡਿਵਾਈਸ ਨੂੰ ਜਿੰਨੀ ਪਾਵਰ ਦੀ ਲੋੜ ਹੋਵੇਗੀ, ਓਨੀ ਪਾਵਰ ਸਪਲਾਈ ਕਰੇਗਾ। UBON CH 99 ਚਿੱਟੇ ਰੰਗ ’ਚ ਮਿਲੇਗਾ। ਇਸ ਦੀ ਵਿਕਰੀ ਤਮਾਮ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ
Xiaomi ਯੂਜ਼ਰਸ ਲਈ ਵੱਡੀ ਖਬਰ, ਇਨ੍ਹਾਂ 9 ਸਮਾਰਟਫੋਨਾਂ ਨੂੰ ਮਿਲੇਗੀ MIUI 13 ਅਪਡੇਟ
NEXT STORY