ਗੈਜੇਟ ਡੈਸਕ - ਜੇਕਰ ਤੁਹਾਨੂੰ ਆਪਣੇ ਘਰ ਜਾਂ ਪਾਰਟੀ ਲਈ ਕਿਸੇ ਸਪੀਕਰ ਦੀ ਜ਼ਰੂਰਤ ਹੈ ਤਾਂ ਤੁਹਾਡੇ ਲਈ UBON ਨੇ ਨਵਾਂ ਬਲੂਟੁੱਥ ਟਾਵਰ ਸਪੀਕਰ TW-9095 ਲਾਂਚ ਕਰ ਦਿੱਤਾ ਹੈ।ਇਸ ਸਪੀਕਰ 'ਚ ਬਲੂਟੁੱਥ ਦੀ ਸਪੋਰਟ ਵੀ ਦਿੱਤੀ ਗਈ ਹੈ। ਇਸ ਦੀ ਕੀਮਤ 14,999 ਰੁਪਏ ਹੈ। ਇਸ ਸਪੀਕਰ ਦਾ ਆਊਟਪੁੱਟ 10000 PMPO (ਪੀਕ ਮੈਕਸਿਮਮ ਪਾਵਰ ਆਉਟਪੁੱਟ) ਹੈ। ਇਸ ਦੀ ਵਿਕਰੀ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਪ੍ਰਮੁੱਖ ਈ-ਕਾਮਰਸ ਸਾਈਟ ਤੋਂ ਹੋ ਰਹੀ ਹੈ।
ਯੂਬੋਨ ਟਾਵਰ ਸਪੀਕਰ ਦੀਆਂ ਖਾਸੀਅਤਾਂ
ਯੂਬੋਨ ਟਾਵਰ ਸਪੀਕਰ ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸਦੀ ਲੁੱਕ ਆਕਰਸ਼ਕ ਹੈ। ਇਸ ਸਪੀਕਰ 'ਚ 4Ohm ਦਾ ਸਬ-ਵੂਫਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ ਵਾਲੇ ਵਾਲੇ ਸਪੀਕਰ 'ਚ 6.5 ਇੰਚ ਦਾ ਵੂਫਰ ਇਨਬਿਲਟ ਹੈ। ਇਸ ਸਪੀਕਰ ਨੂੰ ਐਂਡ੍ਰਾਇਡ ਤੇ ਐੱਪਲ ਡਿਵਾਈਸ ਦੇ ਰਾਹੀਂ ਪਲੇਅ ਕੀਤਾ ਜਾ ਸਕਦਾ ਹੈ। ਇਹ ਸਪੀਕਰ ਬਲੂਟੁੱਥ ਦੇ 2.1 ਤੇ ਇਸ ਤੋਂ ਉਪਰ ਦੇ ਸਾਰੇ ਵਰਜਨ ਨੂੰ ਸਪੋਰਟ ਕਰਦਾ ਹੈ। ਇਸ 'ਚ ਮਲਟੀਕਲਰ ਡਿਸਕ ਲਾਈਟਸ ਵੀ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਮਹੀਨੇ ਭਾਰਤ 'ਚ ਆਪਣਾ ਪਹਿਲਾ ਸੋਲਰ ਪਾਵਰਬੈਂਕ ਲਾਂਚ ਕਰ ਕੀਤਾ ਹੈ। ਯੂਬੋਨ ਦੇ ਇਸ ਸੋਲਰ ਪਾਵਰਬੈਂਕ ਦਾ ਨਾਂ SL-6067 ਹੈ ਤੇ ਇਸ ਦੀ ਕੀਮਤ 1,299 ਰੁਪਏ ਹੈ। ਇਹ ਪਾਵਰਬੈਂਕ ਬਲੈਕ ਤੇ ਵਾਈਟ ਕਲਰ ਵੇਰੀਐਂਟ 'ਚ ਮਿਲੇਗਾ। ਇਸ ਸੋਲਰ ਪਾਵਰਬੈਂਕ ਨੂੰ ਫਲਿੱਪਕਾਰਟ, ਅਮੇਜ਼ਾਨ ਵਰਗੀਆਂ ਵੈੱਬਸਾਇਟਸ ਤੋਂ ਖਰੀਦਿਆ ਜਾ ਸਕਦਾ ਹੈ।
Airtel ਨੇ ਆਪਣੇ ਇਸ ਪਲਾਨ 'ਚ ਕੀਤਾ ਵੱਡਾ ਬਦਲਾਅ, ਮਿਲੇਗਾ ਪਹਿਲੇ ਤੋਂ ਜ਼ਿਆਦਾ ਡਾਟਾ
NEXT STORY