ਜਲੰਧਰ- ਅਲੀਬਾਬਾ ਡਿਜੀਟਲ ਮੀਡੀਆ ਐਂਡ ਐਂਟਰਟੇਨਮੈਂਟ ਗਰੁੱਪ ਦੀ ਇਕਾਈ ਯੂ.ਸੀ.ਵੈੱਬ ਨੇ ਫਾਇਲ ਟ੍ਰਾਂਸਫਰ ਅਤੇ ਸ਼ੇਅਰਿੰਗ ਐਪਲੀਕੇਸ਼ਨ ਯੂ.ਸੀ. ਸ਼ੇਅਰ ਨੂੰ ਲਾਂਚ ਕੀਤਾ ਹੈ। ਯੂ.ਸੀ.ਵੈੱਬ ਨੇ ਮੋਬਾਇਲ ਬ੍ਰਾਊਜ਼ਰ ਯੂ.ਸੀ. ਅਤੇ ਥਰਡ ਪਾਰਟੀ ਐਂਡਰਾਇਡ ਮਾਰਕੀਟਪਲੇਸ 9ਐਪਸ ਨੂੰ ਵੀ ਫਾਇਲ ਸ਼ੇਅਰਿੰਗ ਖੂਬੀ ਨਾਲ ਅਪਡੇਟ ਕੀਤਾ ਹੈ। ਇਸ ਨਵੀਂ ਐਪ ਦੀ ਲਾਂਚਿੰਗ ਦੇ ਨਾਲ ਯੂ.ਸੀ.ਵੈੱਬ ਦਾ ਟੀਚਾ ਮੋਬਾਇਲ ਇੰਟਰਨੈੱਟ ਸੇਵਾ ਪ੍ਰਦਾਤਾ ਦੇ ਤੌਰ 'ਤੇ ਆਪਣੀ ਸਥਿਤੀ ਮਜਬੂਤ ਕਰਨਾ ਹੈ ਜਿਸ ਨਾਲ ਮੋਬਾਲਿ ਯੂਜ਼ਰਸ ਨੂੰ ਜ਼ਿਰੋ ਲਾਗਤ 'ਤੇ ਮੋਬਾਇਲ ਫੋਨ ਇਸਤੇਮਾਲ ਕਰਨ ਦੀ ਸਮਰੱਥਾ ਵਧਾਉਣ 'ਚ ਮਦਦ ਮਿਲ ਸਕੇ।
ਕੰਪਨੀ ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਯੂ.ਸੀ. ਸ਼ੇਅਰ 'ਚ ਇਕ ਇਮੇਜ ਦਾ ਟ੍ਰਾਂਸਫਰ ਕਰਨ 'ਚ ਸਿਰਫ 0.2 ਸੈਕਿੰਡ ਅਤੇ ਇਕ ਗਾਣੇ ਨੂੰ ਸ਼ੇਅਰ ਕਰਨ 'ਚ 1 ਸੈਕਿੰਡ ਅਤੇ ਇਕ ਪੂਰੀ ਫਿਲਮ ਟ੍ਰਾਂਸਫਰ ਕਰਨ 'ਚ 22 ਸੈਕਿੰਡ ਲੱਗਦੇ ਹਨ।
ਇਸ ਤੋਂ ਇਲਾਵਾ ਯੂ.ਸੀ. ਸ਼ੇਅਰ 5 ਐੱਮ.ਬੀ. ਪ੍ਰਤੀ ਸੈਕਿੰਡ ਦੀ ਇਕ ਔਸਤ ਫਾਇਲ ਟ੍ਰਾਂਸਫਰ ਰਫਤਾਰ ਨਾਲ ਸਪੀਡ ਨੂੰ 21 ਐੱਮ.ਬੀ. ਪ੍ਰਤੀ ਸੈਕਿੰਡ ਤਕ ਵਧਾ ਸਕਦੀ ਹੈ। ਇਸ ਤੋਂ ਇਲਾਵਾ ਇਹ ਐਪ ਆਪਣੇ ਡਾਟਾ ਦੀ ਖਪਤ ਵਧਾਏ ਬਿਨਾਂ ਹੀ ਕਿਸੇ ਵੀ ਸਮੇਂ, ਕਿਤੇ ਵੀ ਅਤੇ ਕਿਸੇ ਵੀ ਨੈੱਟਵਰਕ ਸਥਿਤੀ 'ਚ ਫਾਇਲ ਟ੍ਰਾਂਸਫਰ ਕਰ ਸਕਦੀ ਹੈ। ਇਸ ਐਪ ਦਾ ਸਾਈਜ਼ 1 ਐੱਮ.ਬੀ. ਦਾ ਹੈ ਅਤੇ ਇਹ ਇਸੇ ਤਰ੍ਹਾਂ ਬਾਕੀ ਐਪਸ ਦੇ ਮੁਕਾਬਲੇ ਘੱਟ ਥਾਂ ਲੈਂਦੀ ਹੈ।
ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਗੂਗਲ ਅਤੇ ਅਮੇਜ਼ਨ ਦੇ ਇਹ ਸਪੀਕਰ
NEXT STORY