ਗੈਜੇਟ ਡੈਸਕ—ਬ੍ਰਿਟੇਨ ਦੀ ਸਰਕਾਰ ਨੇ 5ਜੀ ਵਾਇਰਲੈਸ ਨੈੱਟਵਰਕ ਡਿਵੈੱਲਪ ਕਰਨ ਲਈ ਜਾਪਾਨ ਤੋਂ ਮਦਦ ਮੰਗੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ 'ਚ ਹੁਵਾਵੇਈ 5ਜੀ ਨੈੱਟਵਰਕ ਡਿਵੈੱਲਪ ਕਰ ਰਹੀ ਸੀ। ਬ੍ਰਿਟੇਨ ਨੇ ਕੁਝ ਸਮੇਂ ਪਹਿਲਾਂ ਹੀ ਚੀਨ ਦੀ ਹੁਵਾਵੇਈ 'ਤੇ ਬੈਨ ਲਗਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਵੀ ਹੁਵਾਵੇਈ 'ਤੇ ਬੈਨ ਲਗਾ ਚੁੱਕਿਆ ਹੈ। ਅਮਰੀਕਾ ਅਤੇ ਚੀਨ ਵਿਚਾਲੇ ਬੀਤੇ ਕਾਫੀ ਸਮੇਂ ਤੋਂ ਤਕਨਾਲੋਜੀ ਅਤੇ ਸਕਿਓਰਟੀ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੈ। ਇਸ ਸਿਲਸਿਲੇ 'ਚ ਬ੍ਰਿਟੇਨ ਦੇ ਅਧਿਕਾਰੀਆਂ ਨੇ ਜਾਪਾਨ ਦੇ ਆਫਿਸ਼ੀਅਲਸ ਨਾਲ ਮੁਲਾਕਾਤ ਕੀਤੀ। ਦੋਵਾਂ ਦਲਾਂ ਵਿਚਾਲੇ ਟੋਕੀਓ 'ਚ ਬੈਠਕ ਹੋਈ।
ਬ੍ਰਿਟੇਨ ਦੇ 5ਜੀ ਨੈੱਟਵਰਕ ਨਾਲ ਹਟਣਗੇ ਹੁਵਾਵੇਈ ਦੇ ਉਪਕਰਣ
ਇਸ ਤੋਂ ਪਹਿਲਾਂ ਬ੍ਰਿਟੇਨ ਨੇ ਚੀਨ ਦੇ ਹੁਵਾਵੇਈ ਤੋਂ ਦੂਰੀ ਬਣਾਉਂਦੇ ਹੋਏ ਸਾਲ 2027 ਤੱਕ ਆਪਣੇ 5ਜੀ ਨੈੱਟਵਰਕ ਤੋਂ ਹੁਵਾਵੇਈ ਦੇ ਉਪਕਰਣ ਘਟਾਉਣ ਦਾ ਐਲਾਨ ਪਹਿਲੇ ਹੀ ਕਰ ਚੁੱਕੀ ਹੈ। ਬ੍ਰਿਟੇਨ ਨੇ ਕੁਝ ਸਮੇਂ ਪਹਿਲਾਂ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਹੈ।
ਅਮਰੀਕਾ 'ਚ ਵੀ ਹੁਵਾਵੇਈ ਬੈਨ
ਚੀਨ ਦੀ ਹੁਵਾਵੇਈ 'ਤੇ ਅਮਰੀਕਾ ਵੀ ਬੈਨ ਲਗਾ ਚੁੱਕੀ ਹੈ। ਅਮਰੀਕਾ ਅਤੇ ਚੀਨ ਵਿਚਾਲੇ ਬੀਤੇ ਕਾਫੀ ਸਮੇਂ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹੁਵਾਵੇਈ 'ਤੇ ਬੈਨ ਤੋਂ ਬਾਅਦ ਕੰਪਨੀ ਕਿਸੇ ਵੀ ਗੂਗਲ ਸਰਵਿਸ ਦਾ ਇਸਤੇਮਾਲ ਨਹੀਂ ਕਰ ਸਕਦੀ ਹੈ।
ਭਾਰਤ ਨੇ ਵੀ ਬੈਨ ਕੀਤੇ ਚੀਨੀ ਐਪਸ
ਇਸ ਤੋਂ ਪਹਿਲਾਂ ਭਾਰਤ ਵੀ ਚੀਨ ਦੇ 59 ਐਪਸ 'ਤੇ ਬੈਨ ਲੱਗਾ ਚੁੱਕੀ ਹੈ। ਇਸ 'ਚ ਬੇਹਦ ਮਸ਼ਹੂਰ ਟਿਕਟਾਕ ਐਪ ਵੀ ਸ਼ਾਮਲ ਹੈ। ਟਿਕਟਾਕ ਤੋਂ ਇਲਾਵਾ ਇਸ 'ਚ ਯੂ.ਸੀ. ਬ੍ਰਾਊਜਰ, ਹੈਲੋ, ਵੀਗੋ, ਸ਼ੇਅਰ ਇਟ ਵਰਗੇ ਕਈ ਐਪਸ ਸ਼ਾਮਲ ਸਨ ਜਿਨ੍ਹਾਂ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ।
ਕਿਉਂ ਖਾਸ ਹੈ 5ਜੀ ਨੈੱਟਵਰਕ
5ਜੀ ਯੂਜ਼ਰਸ ਨੂੰ 4ਜੀ ਨੈੱਟਵਰਕ ਤੋਂ 20 ਗੁਣਾ ਜ਼ਿਆਦਾ ਸਪੀਡ ਮਿਲੇਗੀ। ਇਸ ਸਪੀਡ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਇਕ ਪੂਰੀ ਐੱਚ.ਡੀ. ਫਿਲਮ ਸਿਰਫ 1 ਸੈਕਿੰਡ 'ਚ ਡਾਊਨਲੋਡ ਕੀਤੀ ਜਾ ਸਕੇਗੀ। 5ਜੀ ਯੂਜ਼ਰਸ ਨੂੰ ਭੀੜ 'ਚ ਵੀ ਆਪਣੇ ਮੋਬਾਇਲ ਪ੍ਰੋਵਾਈਡਰ ਨਾਲ ਕਨੈਕਟ ਹੋਣ 'ਚ 3ਜੀ ਅਤੇ 4ਜੀ ਨੈੱਟਵਰਕਸ ਦੇ ਮੁਕਾਬਲੇ ਕੋਈ ਦਿੱਕਤ ਨਹੀਂ ਹੋਵੇਗੀ।
Airtel ਦੇ ਇਕ ਹੀ ਪਲਾਨ 'ਚ ਹੁਣ ਮਿਲਣਗੇ 3 ਫਾਇਦੇ
NEXT STORY