ਗੈਜੇਟ ਡੈਸਕ- ਜੇਕਰ ਤੁਹਾਡੇ ਲੈਪਟਾਪ ਜਾਂ ਪਰਸਨਲ ਕੰਪਿਊਟਰ ’ਚ VLC ਮੀਡੀਆ ਪਲੇਅਰ ਹੈ ਤਾਂ ਇਸ ਤੁਰੰਤ ਅਨਇੰਸਟਾਲ ਕਰ ਦਿਓ। ਸਾਈਬਰ ਐਕਸਪਰਟਜ਼ ਨੇ VLC ਮੀਡੀਆ ਪਲੇਅਰ ਨੂੰ ਵਾਰਨਿੰਗ ਜਾਰੀ ਕੀਤੀ ਹੈ। ਫਰੀ ਅਤੇ ਓਪਨ-ਸੋਰਸ ਹੋਣ ਕਾਰਨ VLC ਮੀਡੀਆ ਪਲੇਅਰ ਕਾਫੀ ਪਾਪੁਲਰ ਹੈ। ਇਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਲਟੀਮੀਡੀਆ ਪਲੇਅਰ ’ਚ ਗੰਭੀਰ ਸੁਰੱਖਿਆ ਖਾਮੀ ਹੈ, ਜਿਸ ਦਾ ਹਾਲ ਹੀ ਚ ਪਤਾ ਲਗਾ ਹੈ। ਇਹ ਖਾਮੀ ਯੂਜ਼ਰਜ਼ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ, ਅਜਿਹੇ ’ਚ ਤੁਹਾਨੂੰ VLC ਮੀਡੀਆ ਪਲੇਅਰ ਤੁਰੰਤ ਅਨਇੰਸਟਾਲ ਕਰ ਦੇਣਾ ਚਾਹੀਦਾ ਹੈ।
VLC ਮੀਡੀਆ ਪਲੇਅਰ ’ਚ ਵੱਡੀ ਖਾਮੀ
WinFuture ਦੀ ਰਿਪੋਰਟ ਮੁਤਾਬਕ, ਜਰਮਨੀ ਦੀ ਸਕਿਓਰਿਟੀ ਏਜੰਸੀ CERT-Bund ਨੇ ਇਕ ਚਿਤਾਵਨੀ ਜਾਰੀ ਕੀਤਾ ਹੈ ਅਤੇ ਇਹ ਵਾਰਨਿੰਗ ਪਾਪੁਲਰ ਓਪਨ-ਸੋਰਸ ਐਪਲੀਕੇਸ਼ਨ VLC ਮੀਡੀਆ ਪਲੇਅਰ ਨੂੰ ਲੈ ਕੇ ਹੈ। ਇਸ ਵਾਰਨਿੰਗ ਨੂੰ ਹਾਈ ਰਿਸਕ ਦੇ ਰੂਪ ਵਿਚ ਕਲਾਸੀਫਾਈਡ ਕੀਤਾ ਗਿਆ ਹੈ, ਜੋ ਦੂਜਾ ਸਭ ਤੋਂ ਵੱਡਾ ਖਤਰਾ ਹੈ। ਵਾਰਨਿੰਗ ਮੁਤਾਬਕ, VLC ਮੀਡੀਆ ਪਲੇਅਰ ’ਚ ਵੱਡੀ ਖਾਮੀ ਪਾਈ ਗਈ ਹੈ, ਜੋ ਕਿ ਹੈਕਰਾਂ ਨੂੰ ਦੂਰ ਤੋਂ ਹੀ ਪਰਸਨਲ ਕੰਪਿਊਟਰ ਜਾਂ ਲੈਪਟਾਪ ’ਤੇ ਅਨਨੋਟਿਸਡ ਕੋਡ ਪਾਉਣ ਦੀ ਸਹੂਲਤ ਦਿੰਦੀ ਹੈ, ਜਿਸ ਦੀ ਮਦਦ ਨਾਲ ਹੈਕਰ ਤੁਹਾਡੇ ਸਿਸਟਮ ਨੂੰ ਆਸਾਨੀ ਨਾਲ ਹੈਕ ਕਰ ਸਕਦੇ ਹਨ।
OnePlus ਸਮਾਰਟਫੋਨ ਖਰੀਦਣ ਤੋਂ ਬਾਅਦ ਪ੍ਰੇਸ਼ਾਨੀ 'ਚ ਯੂਜ਼ਰਜ਼!
NEXT STORY