ਗੈਜੇਟ ਡੈਸਕ– ਸੋਸ਼ਲ ਮੀਡੀਆ ’ਤੇ ਕੁਝ ਮੀਡੀਆ ਰਿਪੋਰਟਾਂ ਵਾਇਰਲ ਹੋਈਆਂ ਹਨ ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਜਨਵਰੀ ਤੋਂ ਬਾਅਦ ਦੇਸ਼ ਭਰ ’ਚ ਯੂ.ਪੀ.ਆਈ. ਪੇਮੈਂਟ ਕਰਨ ਲਈ ਯੂਜ਼ਰਸ ਨੂੰ ਵਾਧੂ ਭੁਗਤਾਨ ਦੇਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਥਰਡ ਪਾਰਟੀ ਐਪਸ ਰਾਹੀਂ ਪੇਮੈਂਟ ਕਰਨ ’ਤੇ ਵੀ ਯੂਜ਼ਰਸ ਨੂੰ ਵਾਧੂ ਚਾਰਜ ਲੱਗੇਗਾ। ਇਸ ਨਾਲ ਗੂਗਲ ਪੇਅ ਅਤੇ ਫੋਨ ਪੇਅ ਯੂਜ਼ਰਸ ’ਤੇ ਅਰ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਖ਼ਬਰ ਦੀ ਸੱਚਾਈ ਦੱਸਣ ਵਾਲੇ ਹਾਂ।
ਭਾਰਤ ਸਰਕਾਰ ਦੇ ਅਧਿਕਾਰਤ ਟਵਿਟਰ ਹੈਂਡਲ ਪੀ.ਆਈ.ਬੀ. ਫੈਕਟ ਚੈੱਕ ਨੇ ਜਦੋਂ ਇਸ ਖ਼ਬਰ ਦੀ ਪੜਤਾਲ ਕੀਤੀ ਤਾਂ ਇਹ ਖ਼ਬਰ ਬਿਲਕੁਲ ਫਰਜ਼ੀ ਨਿਕਲੀ ਹੈ। ਪੀ.ਬੀ.ਆਈ. ਫੈਕਟ ਚੈੱਕ ਨੇ ਐੱਨ.ਪੀ.ਸੀ.ਆਈ. ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਦੱਸਿਆ ਕਿ ਇਹ ਖ਼ਬਰ ਬਿਲਕੁਲ ਗਲਤ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਐੱਨ.ਪੀ.ਸੀ.ਆਈ. ਨੇ ਯੂ.ਪੀ.ਆਈ. ਟ੍ਰਾਂਜੈਕਸ਼ਨ ਨੂੰ 1 ਜਨਵਰੀ ਤੋਂ ਮਹਿੰਗਾ ਕਰਨ ਦੀ ਗੱਲ ਕਹੀ ਹੈ।
NPCI (ਨੈਸ਼ਨਲ ਪੇਮੈਂਟ ਕਾਪੋਰੇਸ਼ਨ ਆਫ ਇੰਡੀਆ) ਨੇ ਇਸ ਨੂੰ ਦੱਸਿਆ ਫਰਜ਼ੀ ਖ਼ਬਰ
ਐੱਨ.ਪੀ.ਸੀ.ਆਈ. ਨੇ ਟਵੀਟ ਰਾਹੀਂ ਦੱਸਿਆ ਕਿ ਉਸ ਵਲੋਂ ਯੂ.ਪੀ.ਆਈ. ਟ੍ਰਾਂਜੈਕਸ਼ਨ ਨੂੰ ਮਹਿੰਗਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਥਰਡ ਪਾਰਟੀ ਐਪਸ ਰਾਹੀਂ ਕੀਤੇ ਜਾਣ ਵਾਲੇ ਭੁਗਤਾਨ ’ਤੇ ਉਨ੍ਹਾਂ ਨੇ ਕੋਈ ਵਾਧੂ ਚਾਰਜ ਨਹੀਂ ਲਗਾਇਆ। ਐੱਨ.ਪੀ.ਸੀ.ਆਈ. ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਸ਼ੁਲਕ ਵਧਾਉਣ ਦੀਆਂ ਜੋ ਵੀ ਖ਼ਬਰਾਂ ਪੋਸਟ ਕੀਤੀਆਂ ਗਈਆਂ ਹਨ ਇਹ ਸਾਰੀਆਂ ਫਰਜ਼ੀ ਅਤੇ ਬੇਬੁਨਿਆਦ ਹਨ।
ਤੁਸੀਂ ਵੀ ਕਰਵਾ ਸਕਦੇ ਹੋ ਫੈਕਚ ਚੈੱਕ
ਜੇਕਰ ਕਿਸੇ ਵੀ ਸਰਕਾਰੀ ਸਕੀਮ ਜਾਂ ਨੀਤੀਆਂ ਦੀ ਸੱਚਾਈ ਨੂੰ ਲੈ ਕੇ ਤੁਹਾਨੂੰ ਕੋਈ ਸ਼ੱਕ ਹੁੰਦਾ ਹੈ ਤਾਂ ਤੁਸੀਂ ਵੀ ਇਸ ਨੂੰ ਪੀ.ਆਈ.ਪੀ. ਫੈਕਟ ਚੈੱਕ ਲਈ ਭੇਜ ਸਕਦੇ ਹੋ। ਇਸ ਲਈ ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਪਾਰਮਾਂ ਅਤੇ ਮੇਲ ਦਾ ਇਸਤੇਮਾਲ ਕਰ ਸਕਦੇ ਹੋ।
ਟਵਿਟਰ ’ਤੇ @PIBFactCheck ਫੇਸਬੁੱਕ ’ਤੇ /PIBFactCheck ਅਤੇ ਈਮੇਲ ਰਾਹੀਂ pibfactcheck@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਟਸਐਪ ਰਾਹੀਂ ਤੁਸੀਂ 8799711259 ’ਤੇ ਸੰਪਰਕ ਕਰ ਸਕਦੇ ਹੋ।
Portronics ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਨੈੱਕਬੈਂਡ ਹੈੱਡਫੋਨ, ਜਾਣੋ ਕੀਮਤ
NEXT STORY