ਗੈਜੇਟ ਡੈਸਕ– ਭਾਰਤ, ਇਜ਼ਾਈਲ ਅਤੇ ਅਮਰੀਕਾ ਨੇ ਵਿਕਾਸ ਵਾਲੇ ਖ਼ੇਤਰਾਂ ਅਤੇ ਅਗਲੀ ਪੀੜ੍ਹੀ ਦੀਆਂ ਉਭਰ ਰਹੀਆਂ ਤਕਨਾਲੋਜੀਆਂ ’ਚ ਆਪਸੀ ਸਹਿਯੋਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਵੱਡੇ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨੇ ਦੇਸ਼ਾਂ ’ਚ 5ਜੀ ਸੰਚਾਰ ਨੈੱਟਵਰਕ ’ਤੇ ਵੀ ਮਿਲ ਕੇ ਕੰਮ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਤਿੰਨੇ ਦੇਸ਼ ਇਕ ਪਾਰਦਰਸ਼ੀ, ਖੁੱਲ੍ਹੇ , ਭਰੋਸੇਮੰਦ ਅਤੇ ਸੁਰੱਖਿਅਤ 5ਜੀ ਸੰਚਾਰ ਨੈੱਟਵਰਕ ’ਤੇ ਕੰਮ ਕਰ ਰਹੇ ਹਨ।
ਸਮੁਦਾਇਕ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਸਾਲ ਪਹਿਲਾਂ ਜੁਲਾਈ 2017 ਦੀ ਇਜ਼ਾਈਲ ਯਾਤਰਾ ਦੌਰਾਨ ਲੋਕਾਂ-ਦੀ-ਲੋਕਾਂ ਦੇ ਸੰਪਰਕ ’ਤੇ ਸਹਿਮਤੀ ਬਣੀ ਸੀ। ਵਿਕਾਸ ਵਾਲੇ ਅਤੇ ਤਕਨੀਕੀ ਖ਼ੇਤਰਾਂ ’ਚ ਤਿੰਨ-ਪੱਖੀ ਪਹਿਲ ਇਸੇ ਦਾ ਹਿੱਸਾ ਹੈ। ਅੰਤਰਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ (ਯੂ.ਐੱਸ.ਏ.ਆਈ.ਡੀ.) ਦੀ ਉਪ-ਪ੍ਰਕਾਸ਼ਕ ਬੋਨੀ ਗਲਿਨ ਨੇ ਕਿਹਾ ਕਿ 5ਜੀ ’ਚ ਆਪਸੀ ਸਹਿਯੋਗ ਤਾਂ ਵੱਡੇ ਕਦਮਾਂ ਦੀ ਦਿਸ਼ਾ ’ਚ ਸਿਰਫ ਪਹਿਲਾ ਕਦਮ ਹੈ।
ਗਲਿਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਅਸੀਂ ਵਿਗਿਆਨ, ਖੋਜ ਅਤੇ ਵਿਕਾਸ ਅਤੇ ਅਗਲੀ ਪੀੜ੍ਹੀ ਦੀਆਂ ਤਕਨੀਕਾਂ ’ਚ ਮਿਲ ਕੇ ਕੰਮ ਕਰ ਰਹੇ ਹਾਂ। ਇਸ ਸਾਂਝੇਦਾਰੀ ਰਾਹੀਂ ਅਸੀਂ ਅਧਿਕਾਰਤ ਤੌਰ ’ਤੇ ਇਨ੍ਹਾਂ ਸਬੰਧਾਂ ਦੀ ਪੁਸ਼ਟੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਗਲਿਨ ਨੇ ਅਮਰੀਕਾ-ਭਾਰਤ-ਇਜ਼ਾਇਲ ਵਿਚਕਾਰ ਵਰਚੁਅਲ ਸਿਖ਼ਰ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਦੁਨੀਆ ਦੀਆਂ ਵਿਕਾਸ ਨਾਲ ਜੁੜੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇਨ੍ਹਾਂ ਸਾਂਝੇਦਾਰਾਂ ਨਾਲ ਕੰਮ ਕਰਕੇ ਕਾਫੀ ਖੁਸ਼ ਹਾਂ।
ਇਸ ਬੈਠਕ ਨੂੰ ਭਾਰਤ ’ਚ ਇਜ਼ਰਾਈਲ ਦੇ ਰਾਜਦੂਤ ਰਾਨ ਮਲਕਾ ਅਤੇ ਉਨ੍ਹਾਂ ਦੇ ਹਮਅਹੁਦਾ ਸੰਜੀਵ ਸਿੰਗਲਾ ਨੇ ਵੀ ਸੰਬੋਧਨ ਕੀਤਾ। ਗਲਿਨ ਨੇ ਕਿਹਾ ਕਿ ਜਿਸ ਇਕ ਖੇਤਰ ’ਚ ਅਸੀਂ ਸਹਿਯੋਗ ਕਰ ਰਹੇ ਹਾਂ ਉਹ ਹੈ ਡਿਜੀਟਲ ਲੀਡਰਸ਼ਿਪ ਅਤੇ ਨਵੀਨਤਾ। ਵਿਸ਼ੇਸ਼ ਰੂਪ ਨਾਲ ਸਾਡਾ ਸਹਿਯੋਗ ਅਗਲੀ ਪੀੜ੍ਹੀ ਦੀ 5ਜੀ ਤਕਨੀਕ ’ਤੇ ਕੇਂਦਰਿਤ ਹੈ।
ਲੋਕਾਂ ਨੂੰ ਖ਼ੂਬ ਪਸੰਦ ਆ ਰਹੀ ਮਾਰੂਤੀ ਦੀ ਇਹ ਕਾਰ, ਅਗਸਤ ਮਹੀਨੇ ਵਿਕਰੀ ’ਚ ਹੋਇਆ 147 ਫੀਸਦੀ ਦਾ ਵਾਧਾ
NEXT STORY