ਆਟੋ ਡੈਸਕ– ਮਾਰੂਤੀ ਸੁਜ਼ੂਕੀ ਦੇਸ਼ ਭਰ ’ਚ ਆਪਣੀਆਂ ਛੋਟੀਆਂ ਕਾਰਾਂ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਬੇਹੱਦ ਹੀ ਆਕਸ਼ਕ ਲੁਕ ਅਤੇ ਦਮਦਾਰ ਇੰਜਣ ਸਮਰੱਥਾ ਵਾਲੀ Maruti Ignis ਕਾਰ ਨੂੰ ਲੋਕ ਇਸ ਸਮੇਂ ਕਾਫੀ ਪਸੰਦ ਕਰ ਰਹੇ ਹਨ। ਬੀਤੇ ਅਗਸਤ ਮਹੀਨੇ ’ਚ ਇਸ ਕਾਰ ਦੀ ਵਿਕਰੀ ’ਚ ਪੂਰੇ 147 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਅਗਸਤ ਮਹੀਨੇ ’ਚ ਇਸ ਛੋਟੀ ਕਾਰ ਦੀਆਂ 3,262 ਇਕਾਈਆਂ ਦੀ ਵਿਕਰੀ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਲਗਭਗ 147 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਅਗਸਤ ’ਚ ਕੰਪਨੀ ਨੇ ਸਿਰਫ 1,322 ਇਕਾਈਆਂ ਦੀ ਵਿਕਰੀ ਕੀਤੀ ਸੀ।
ਦੱਸ ਦੇਈਏ ਕਿ ਕੰਪਨੀ ਨੇ ਇਸ ਕਾਰ ਨੂੰ ਨਵੇਂ ਅਪਡੇਟ ਅਤੇ ਫੀਚਰਜ਼ ਨਾਲ ਪੇਸ਼ ਕੀਤਾ ਹੈ। ਪਹਿਲਾਂ ਤਾਂ ਇਸ ਕਾਰ ਦੀ ਮੰਗ ਕੰਪਨੀ ਦੀਆਂ ਹੋਰ ਕਾਰਾਂ ਦੇ ਮੁਕਾਬਲੇ ਧੋੜ੍ਹੀ ਘੱਟ ਹੀ ਸੀ ਪਰ ਇਸ ਮਹੀਨੇ ਇਸ ਦੀ ਲੋਕਪ੍ਰਿਅਤਾ ’ਚ ਵਾਧਾ ਹੋਇਆ ਹੈ।
1.2 ਲੀਟਰ ਇੰਜਣ
ਕੰਪਨੀ ਇਸ ਕਾਰ ’ਚ 1.2 ਲੀਟਰ ਦੀ ਸਮਰੱਥਾ ਦਾ ਇੰਜਣ ਦੇ ਰਹੀ ਹੈ ਜੋ ਕਿ 83 ਪੀ.ਐੱਸ. ਦੀ ਪਾਵਰ ਅਤੇ 113 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਕੰਪਨੀ ਨੇ ਕਈ ਬਿਹਤਰੀਨ ਫੀਚਰਜ਼ ਸ਼ਾਮਲ ਕੀਤੇ ਹਨ। ਕਾਰ ’ਚ ਐੱਲ.ਈ.ਡੀ. ਹੈੱਡਲੈਂਪ, ਅਲੌਏ ਵ੍ਹੀਲ ਅਤੇ 7.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ’ਚ ਆਟੋ ਏ.ਸੀ. ਅਤੇ ਰੀਅਰ ਪਾਰਕਿੰਗ ਕੈਮਰਾ ਵਰਗੇ ਫੀਚਰਜ਼ ਵੀ ਮਿਲਦੇ ਹਨ। ਆਮਤੌਰ ’ਤੇ ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਤਕ ਦੀ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 4.89 ਲੱਖ ਰੁਪਏ ਤੋਂ ਲੈ ਕੇ 7.19 ਲੱਖ ਰੁਪਏ ਤਕ ਹੈ।
ਵੱਡੀ ਖ਼ਬਰ: PUBG Mobile ਦੀ ਜਲਦ ਹੋ ਸਕਦੀ ਹੈ ਭਾਰਤ ’ਚ ਵਾਪਸੀ!
NEXT STORY