ਨਵੀਂ ਦਿੱਲੀ, (ਭਾਸ਼ਾ)- ਯੂ. ਪੀ. ਏ. ਸਰਕਾਰ ਦੇ ਸਮੇ ਸ਼ੁਰੂ ਕੀਤੇ ਪੇਂਡੂ ਰੁਜ਼ਗਾਰ ਕਾਨੂੰਨ ‘ਮਨਰੇਗਾ’ ਨੂੰ ਰੱਦ ਕਰਨ ਵਿਰੁੱਧ ਕਾਂਗਰਸ ਨੇ ਸ਼ਨੀਵਾਰ ਆਪਣੀ 45 ਦਿਨਾਂ ਦੀ ਦੇਸ਼ ਪੱਧਰੀ ਮੁਹਿੰਮ ‘ਮਨਰੇਗਾ ਬਚਾਓ ਸੰਘਰਸ਼’ ਦੀ ਸ਼ੁਰੂਆਤ ਕੀਤੀ ਤੇ ਹਰ ਜ਼ਿਲੇ ’ਚ ਪ੍ਰੈਸ ਕਾਨਫਰੰਸਾਂ ਕੀਤੀਆਂ।
ਵਿਰੋਧੀ ਪਾਰਟੀਆਂ ਦਾ ਅੰਦੋਲਨ 25 ਫਰਵਰੀ ਤੱਕ ਜਾਰੀ ਰਹੇਗਾ, ਜਿਸ ’ਚ ‘ਵੀ. ਬੀ. ਜੀ. ਰਾਮ ਜੀ’ ਐਕਟ ਨੂੰ ਰੱਦ ਕਰਨ, ਅਧਿਕਾਰ ਅਾਧਾਰਤ ਕਾਨੂੰਨ ਵਜੋਂ ਮਨਰੇਗਾ ਨੂੰ ਇਸ ਦੇ ਮੂਲ ਰੂਪ ’ਚ ਬਹਾਲ ਕਰਨ ਅਤੇ ਕੰਮ ਕਰਨ ਦੇ ਅਧਿਕਾਰ ਤੇ ਪੰਚਾਇਤਾਂ ਦੇ ਅਧਿਕਾਰ ਦੀ ਬਹਾਲੀ ਦੀ ਮੰਗ ਕੀਤੀ ਜਾਵੇਗੀ।
ਸ਼ਨੀਵਾਰ ਸਾਰੇ ਜ਼ਿਲਾ ਹੈੱਡਕੁਆਰਟਰਾਂ ’ਚ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ। ਹੁਣ 11 ਜਨਵਰੀ ਨੂੰ ਜ਼ਿਲਾ ਹੈੱਡਕੁਆਰਟਰਾਂ ’ਚ ਇਕ ਦਿਨ ਦਾ ਵਰਤ ਤੇ ਪ੍ਰਤੀਕਾਤਮਕ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕਾਂਗਰਸ ਇਸ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਣ ਲਈ ਵਚਨਬੱਧ ਹੈ ਜਦੋਂ ਤੱਕ ਅਸੀਂ ਕੰਮ, ਰੋਜ਼ੀ-ਰੋਟੀ ਤੇ ਜਵਾਬਦੇਹੀ ਦੇ ਅਧਿਕਾਰ ਦੀ ਬਹਾਲੀ ਹਾਸਲ ਨਹੀਂ ਕਰ ਲੈਂਦੇ ਜਿਸ ਨੂੰ ਮੋਦੀ ਸਰਕਾਰ ਨੇ ਮਨਰੇਗਾ ਨੂੰ ਖਤਮ ਕਰ ਕੇ ਖੋਹ ਲਿਆ ਹੈ।
7 ਤੋਂ 15 ਫਰਵਰੀ ਤੱਕ ਵਿਧਾਨ ਸਭਾਵਾਂ ਦਾ ਹੋਵੇਗਾ ਘਿਰਾਓ
ਅੰਦੋਲਨ ਦੇ ਪ੍ਰੋਗਰਾਮ ਅਨੁਸਾਰ 12 ਜਨਵਰੀ ਤੋਂ 29 ਜਨਵਰੀ ਤੱਕ ਸਾਰੀਆਂ ਗ੍ਰਾਮ ਪੰਚਾਇਤਾਂ ’ਚ ਚੌਪਾਲ ਤੇ ਜਨ ਸੰਪਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਸ ਤੋਂ ਬਾਅਦ 30 ਜਨਵਰੀ ਨੂੰ ਕੰਮ ਕਰਨ ਦੇ ਅਧਿਕਾਰ ਦੀ ਮੰਗ ਕਰਦੇ ਹੋਏ ਸ਼ਾਂਤਮਈ ਵਾਰਡ-ਪੱਧਰੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
7 ਫਰਵਰੀ ਤੋਂ 15 ਫਰਵਰੀ ਤੱਕ ਵਿਧਾਨ ਸਭਾਵਾਂ ਦਾ ਘਿਰਾਓ ਕੀਤਾ ਜਾਵੇਗਾ। ਦੇਸ਼ ਪੱਧਰੀ ਅੰਦੋਲਨ ਦੇ ਖਤਮ ਹੋਣ ਤੋਂ ਪਹਿਲਾਂ 16 ਤੋਂ 25 ਫਰਵਰੀ ਦਰਮਿਅਾਨ 4 ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ
ਨਿਲਾਮੀ 'ਚ 8600 ਦਾ ਵਿਕਿਆ 200 ਰੁਪਏ ਵਾਲਾ ਮੁਰਗਾ ! ਜਾਣੋ ਮਾਮਲਾ
NEXT STORY