ਗੈਜੇਟ ਡੈਸਕ - ਤਕਨੀਕੀ ਦਿੱਗਜ ਗੂਗਲ ਨੂੰ ਯੂਰਪੀਅਨ ਯੂਨੀਅਨ (EU) ਦੇ ਸਖ਼ਤ ਪ੍ਰਾਈਵੇਸੀ ਨਿਯਮਾਂ ਦੀ ਉਲੰਘਣਾ ਕਰਨ ਲਈ 403 ਮਿਲੀਅਨ ਯੂਰੋ (ਲਗਭਗ $463 ਮਿਲੀਅਨ ਜਾਂ 3,800 ਰੁਪਏ ਕਰੋੜ) ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਆਇਰਿਸ਼ ਡੇਟਾ ਪ੍ਰੋਟੈਕਸ਼ਨ ਕਮਿਸ਼ਨ (ਡੀਪੀਸੀ) ਨੇ ਸੋਮਵਾਰ ਨੂੰ ਕਾਰਵਾਈ ਦਾ ਐਲਾਨ ਕੀਤਾ। ਕਮਿਸ਼ਨ ਦੀ ਜਾਂਚ 'ਚ ਪਾਇਆ ਗਿਆ ਕਿ ਗੂਗਲ ਨੇ ਉਪਭੋਗਤਾਵਾਂ ਦੇ ਸਥਾਨ ਡੇਟਾ ਨੂੰ ਗਲਤ ਅਤੇ ਗੈਰ-ਕਾਨੂੰਨੀ ਢੰਗ ਨਾਲ ਪ੍ਰੋਸੈਸ ਕੀਤਾ ਸੀ।
ਜਾਂਚ ਦੇ ਅਨੁਸਾਰ, ਇਹ ਨੁਕਸ ਗੂਗਲ ਦੀ "ਵੈੱਬ ਅਤੇ ਐਪ ਗਤੀਵਿਧੀ" ਅਤੇ "ਲੋਕੇਸ਼ਨ ਹਿਸਟਰੀ" ਸੈਟਿੰਗਾਂ 'ਚ ਪਾਇਆ ਗਿਆ, ਜੋ ਉਪਭੋਗਤਾਵਾਂ ਦੇ ਬ੍ਰਾਊਜ਼ਿੰਗ ਇਤਿਹਾਸ ਅਤੇ ਮੋਬਾਈਲ ਸਥਾਨ ਨੂੰ ਟਰੈਕ ਕਰਦੇ ਹਨ। ਇਸ ਤੋਂ ਇਲਾਵਾ, ਐਂਡਰਾਇਡ ਓਪਰੇਟਿੰਗ ਸਿਸਟਮ ਦੀ "ਸਥਾਨ ਸ਼ੁੱਧਤਾ" ਫੀਚਰਜ਼ 'ਚ ਡਾਟਾ ਪ੍ਰੋਸੈਸਿੰਗ ਦੌਰਾਨ ਪਾਰਦਰਸ਼ਤਾ ਅਤੇ ਕਾਨੂੰਨਾਂ ਦੀ ਪਾਲਣਾ ਦੀ ਘਾਟ ਸੀ। ਆਇਰਿਸ਼ ਕਮਿਸ਼ਨ ਇਸ ਮਾਮਲੇ 'ਚ ਮੁੱਖ ਰੈਗੂਲੇਟਰ ਹੈ, ਕਿਉਂਕਿ ਗੂਗਲ ਦਾ ਯੂਰਪੀਅਨ ਹੈੱਡਕੁਆਰਟਰ ਡਬਲਿਨ 'ਚ ਸਥਿਤ ਹੈ। ਇਹ ਜਾਂਚ 2018 'ਚ ਯੂਰਪੀਅਨ ਯੂਨੀਅਨ ਦੇ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (GDPR) ਦੇ ਲਾਗੂ ਹੋਣ ਤੋਂ ਲੈ ਕੇ 2020 ਤੱਕ ਦੇ ਮਾਮਲਿਆਂ 'ਤੇ ਅਧਾਰਤ ਸੀ।
OnePlus N6 Lite ਫੋਨ ਹੋਇਆ ਲਾਂਚ ! ਮਿਲਣਗੇ ਧਾਕੜ ਫੀਚਰਜ਼
NEXT STORY